ਸਨਟੇਕ ਸਿਟੀ CLU ਘਪਲੇ ਅਤੇ ਮਨੀ ਲਾਂਡਰਿੰਗ ਕੇਸ 'ਚ ਅਜੇ ਸਹਿਗਲ ਗ੍ਰਿਫ਼ਤਾਰ
Ravi Jakhu
ਮੋਹਾਲੀ/ਚੰਡੀਗੜ੍ਹ, 23 ਮਈ, 2026:
ਮੋਹਾਲੀ ਦੇ ਹਾਈ-ਪ੍ਰੋਫਾਈਲ ਸਨਟੇਕ ਸਿਟੀ ਪ੍ਰੋਜੈਕਟ (Suntek City Project) ਨਾਲ ਜੁੜੇ ਕਥਿਤ ਸੀ.ਐਲ.ਯੂ. ਘੁਟਾਲੇ (CLU Scam) ਅਤੇ ਮਨੀ ਲਾਂਡਰਿੰਗ (Money Laundering) ਦੇ ਗੰਭੀਰ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate - ED) ਵੱਲੋਂ ਅਜੇ ਸਹਿਗਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸ਼ਨੀਵਾਰ ਨੂੰ ਮੁਲਜ਼ਮ ਅਜੇ ਸਹਿਗਲ ਨੂੰ ਵਿਸ਼ੇਸ਼ ਪੀ.ਐਮ.ਐਲ.ਏ. ਅਦਾਲਤ (Special PMLA Court) ਵਿੱਚ ਪੇਸ਼ ਕੀਤਾ ਗਿਆ, ਜਿੱਥੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮਾਨਯੋਗ ਅਦਾਲਤ ਨੇ ਉਸ ਨੂੰ 27 ਮਈ ਤੱਕ ਈਡੀ ਰਿਮਾਂਡ (ED Remand) 'ਤੇ ਭੇਜਣ ਦੇ ਹੁਕਮ ਜਾਰੀ ਕੀਤੇ ਹਨ। ਅਦਾਲਤ ਵਿੱਚ ਪੇਸ਼ੀ ਦੌਰਾਨ ਕੇਂਦਰੀ ਜਾਂਚ ਏਜੰਸੀ ਈਡੀ ਦੇ ਸਰਕਾਰੀ ਵਕੀਲ ਵੱਲੋਂ ਦਲੀਲ ਦਿੱਤੀ ਗਈ ਕਿ ਅਜੇ ਸਹਿਗਲ ਖ਼ਿਲਾਫ਼ ਈ.ਸੀ.ਆਈ.ਆਰ. (ECIR) ਬੀਤੀ 17 ਸਤੰਬਰ ਨੂੰ ਦਰਜ ਕੀਤਾ ਗਿਆ ਸੀ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਮੁਲਜ਼ਮ ਦੀ ਹਿਰਾਸਤੀ ਪੁੱਛਗਿੱਛ (Custodial interrogation) ਬੇਹੱਦ ਲਾਜ਼ਮੀ ਹੈ।
- Download Babushahi App
-
-