ਰਾਜ ਚੋਣ ਕਮਿਸ਼ਨ ਵੱਲੋਂ ਹਰਪ੍ਰੀਤ ਸਿੰਘ ਜੱਗੀ ਆਈ.ਪੀ.ਐਸ. ਪੁਲਿਸ ਅਬਜ਼ਰਬਰ ਫਾਜ਼ਿਲਕਾ ਨਿਯੁਕਤ
ਬਾਬੂਸ਼ਾਹੀ ਬਿਊਰੋ
ਫਾਜਿਲਕਾ, 23 ਮਈ
ਰਾਜ ਚੋਣ ਕਮਿਸ਼ਨ, ਪੰਜਾਬ ਵੱਲੋਂ ਨਗਰ ਨਿਗਮ/ਨਗਰ ਕੌਂਸਲ/ਨਗਰ ਪੰਚਾਇਤ ਚੋਣਾਂ-2026 ਨੂੰ ਮੁੱਖ ਰੱਖਦੇ ਹੋਏ ਸ. ਹਰਪ੍ਰੀਤ ਸਿੰਘ ਜੱਗੀ ਆਈਪੀਐਸ, ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ, ਆਰਥਕ ਅਪਰਾਧ ਸ਼ਾਖਾ, ਵਿਜੀਲੈਂਸ ਬਿਊਰੋ ਪੰਜਾਬ ਨੂੰ ਪੁਲਿਸ ਅਬਜਰਵਰ ਫਿਰੋਜ਼ਪੁਰ/ਫਾਜ਼ਿਲਕਾ ਰੇਂਜ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦਾ ਲੋਕਲ ਕੰਟੈਕਟ ਨੰਬਰ 98144-32144 ਹੈ ਅਤੇ ਈ ਮੇਲ ਆਈ ਡੀ: Harpreet.singh144@punjabpolice.gov.in ਹੈ। ਉਨ੍ਹਾਂ ਜ਼ਿਲ੍ਹੇ ਦੇ ਸਾਰੇ ਵੋਟਰਾਂ ਨੂੰ ਬਿਨਾਂ ਕਿਸੇ ਡਰ, ਭੈਅ ਅਤੇ ਲਾਲਚ ਦੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਅਪੀਲ ਕੀਤੀ।
- Download Babushahi App
-
-