ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ; ਵਿਧਾਇਕ ਕੁਲਵੰਤ ਸਿੰਘ ਨੇ ਹਰੀ ਝੰਡੀ ਦੇ ਕੇ ਕੀਤਾ 37ਵੀਂ ਅਤੇ 38ਵੀ ਬੱਸ ਨੂੰ ਰਵਾਨਾ
ਮੋਹਾਲੀ 12 ਮਈ 2026- ਵਿਧਾਇਕ ਕੁਲਵੰਤ ਸਿੰਘ ਦੀ ਤਰਫੋਂ ਅੱਜ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਤਹਿਤ ਵਿਧਾਨ ਸਭਾ ਹਲਕਾ ਮੋਹਾਲੀ ਤੋਂ 37ਵੀਂ ਅਤੇ 38ਵੀਂ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ, ਪਿੰਡ ਲਖਨੋਰ ਅਤੇ ਫੇਸ਼-6 ਤੋ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਹੋਈਆਂ, ਇਹਨਾਂ ਬੱਸਾਂ ਵਿਚਲੇ ਸ਼ਰਧਾਲੂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਵਿਧਾਇਕ ਕੁਲਵੰਤ ਸਿੰਘ ਦਾ ਵਾਰ -ਵਾਰ ਧੰਨਵਾਦ ਕਰ ਰਹੇ ਸਨ, ਕਿ ਉਹਨਾਂ ਵੱਲੋਂ ਪੰਜਾਬ ਦੀ ਸੀਨੀਅਰ ਸਿਟੀਜਨ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਉਹਨਾਂ ਨੂੰ ਇਸ ਯਾਤਰਾ ਦੇ ਲਈ ਮੌਕਾ ਪ੍ਰਦਾਨ ਕੀਤਾ, ਵਿਧਾਇਕ ਕੁਲਵੰਤ ਸਿੰਘ ਨਾਲ ਗੱਲਬਾਤ ਕਰਦੇ ਹੋਏ ਸ਼ਰਧਾਲੂਆਂ ਨੇ ਕਿਹਾ ਕਿ ਸੰਗਤੀ ਰੂਪ ਦੇ ਵਿੱਚ ਧਾਰਮਿਕ ਸਥਾਨਾਂ ਦੀ ਯਾਤਰਾ ਕਰਨਾ ਇੱਕ ਵਧੀਆ ਅਨੁਭਵ ਹੈ, ਵਿਚਾਰਾਂ ਦਾ ਆਪਸੀ ਅਦਾਨ- ਪ੍ਰਦਾਨ ਸ਼ਰਧਾਲੂਆਂ ਦੇ ਵਿਚਕਾਰ ਹੁੰਦਾ ਹੈ ਅਤੇ ਰਿਸ਼ਤਿਆਂ ਦੇ ਵਿੱਚ ਹੋਰ ਮਿਠਾਸ ਅਤੇ ਤਾਜ਼ਗੀ ਪੈਦਾ ਹੁੰਦੀ ਹੈ, ਜੋ ਕਿ ਸਮੁੱਚੇ ਚੁਗਿਰਦੇ ਨੂੰ ਰੁਸ਼ਨਾਈ ਰੱਖਦੀ ਹੈ, ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਵੱਲੋਂ ਸੀਨੀਅਰ ਸਿਟੀਜਨ ਦੀਆਂ ਭਾਵਨਾਵਾਂ ਦੀ ਕਦਰ ਨੂੰ ਕਦਰ ਕਰਦੇ ਹੋਏ ਇਹ ਯਾਤਰਾ ਸ਼ੁਰੂ ਕਰਵਾਈ ਗਈ ਹੈ, ਵਿਧਾਇਕ ਕੁਲਵੰਤ ਸਿੰਘ ਹੋਰਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਦੌਰਾਨ ਸ਼ਰਧਾਲੂਆਂ ਦੀ ਹਰ ਜਰੂਰਤ ਦਾ ਧਿਆਨ ਰੱਖਿਆ ਗਿਆ ਹੈ ਅਤੇ ਉਹਨਾਂ ਨੂੰ ਕਿਸੇ ਤਰਹਾਂ ਦੀ ਦਿੱਕਤ ਪੇਸ਼ ਨਾ ਆਵੇ, ਇਸ ਦੇ ਲਈ ਬਕਾਇਦਾ ਮੈਡੀਕਲ ਮਾਹਿਰ ਅਤੇ ਗਾਈਡ ਵੀ ਹਰ ਵੇਲੇ ਬੱਸ ਵਿੱਚ ਮੌਜੂਦ ਰਹਿੰਦਾ ਹੈ। ਅਤੇ ਯਾਤਰਾ ਤੇ ਜਾਣ ਵਾਲੇ ਸ਼ਰਧਾਲੂਆਂ ਦੇ ਰਹਿਣ ਸਹਿਣ ਅਤੇ ਖਾਣ- ਪੀਣ ਦਾ ਵੀ ਸਰਕਾਰ ਵੱਲੋਂ ਪੂਰਾ ਪ੍ਰਬੰਧ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਦੇ ਸਰਬਪੱਖੀ ਵਿਕਾਸ ਦੇ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਪੰਜਾਬ ਅੰਦਰ ਸਿੱਖਿਆ ਦੇ ਖੇਤਰ ਵਿੱਚ ਕਾਫੀ ਕੰਮ ਕੀਤਾ ਜਾ ਰਿਹਾ ਹੈ, ਤਾਂ ਕਿ ਵਿਦਿਆਰਥੀ ਵਰਗ ਨੂੰ ਸਮੇਂ ਦਾ ਹਾਣੀ ਬਣਾਇਆ ਜਾ ਸਕੇ ਅਤੇ ਨੌਜਵਾਨ ਪੀੜੀ ਦੀ ਦਿਲਚਸਪੀ ਦੇ ਹਿਸਾਬ ਨਾਲ ਉਚੇਰੀ ਸਿੱਖਿਆ ਦੇ ਵਿੱਚ ਮਦਦ ਕੀਤੀ ਜਾ ਸਕੇ, ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਪੰਜਾਬ ਭਰ ਦੇ ਵਿੱਚ ਖੇਡ ਸਟੇਡੀਅਮ ਬਣਾਏ ਜਾ ਰਹੇ ਹਨ, ਤਾਂ ਕਿ ਨੌਜਵਾਨ ਪੀੜੀ ਆਪਣਾ ਵਿਹਲਾ ਸਮਾਂ ਖੇਡ ਮੈਦਾਨ ਵਿੱਚ ਬਿਤਾਵੇ , ਇਸ ਮੌਕੇ ਤੇ ਮੌਜੂਦ ਸਟੇਟ ਐਵਾਰਡੀ ਅਤੇ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਹਲਕਾ ਕੁਆਰਡੀਨੇਟਰ- ਫੂਲਰਾਜ ਸਿੰਘ ਨੇ ਦੱਸਿਆ ਕਿ ਯਾਤਰਾ ਤੇ ਜਾਣ ਵਾਲੇ ਸ਼ਰਧਾਲੂਆਂ ਵੱਲੋਂ ਆਏ ਦਿਨ ਰਜਿਸਟਰੇਸ਼ਨ ਵੱਡੇ ਪੱਧਰ ਤੇ ਜਾਰੀ ਹੈ, ਉਹਨਾਂ ਦੱਸਿਆ ਕਿ ਉਹ ਖੁਦ ਪਰਿਵਾਰ ਸਮੇਤ ਸ੍ਰੀ ਅੰਮ੍ਰਿਤਸਰ ਸਾਹਿਬ ਇਸ ਯਾਤਰਾ ਦੇ ਦੌਰਾਨ ਜਾ ਕੇ ਆਏ ਹਨ ਅਤੇ ਉਹਨਾਂ ਵੱਲੋਂ ਧਾਰਮਿਕ ਸਥਾਨਾਂ ਦੇ ਦਰਸ਼ਨ ਕੀਤੇ ਗਏ, ਉੱਥੇ ਵਾਹਗਾ ਬਾਰਡਰ ਅਤੇ ਜਲਿਆਂ ਵਾਲੇ ਵਾਗ ਵਿੱਚ ਵੀ ਸੰਗਤ ਦੇ ਰੂਪ ਵਿੱਚ ਜਾਣ ਦਾ ਮੌਕਾ ਮਿਲਿਆ, ਅਤੇ ਵਿਚਾਰਾਂ ਦੇ ਅਦਾਨ- ਪ੍ਰਦਾਨ ਨਾਲ ਬੇਹਦ ਸੁਖਦ ਅਨੁਭਵ ਦੀ ਪ੍ਰਾਪਤੀ ਹੋਈ ਹੈ, ਇਸ ਮੌਕੇ ਤੇ ਫੂਲਰਾਜ ਸਿੰਘ -ਹਲਕਾ ਕੁਆਰਡੀਨੇਟਰ, ਕੁਲਦੀਪ ਕੌਰ ਪਤਨੀ ਜਸਪਾਲ ਸਿੰਘ ਸਰਪੰਚ ਲਖਨੋਰ, ਆਰ .ਪੀ. ਸ਼ਰਮਾ- ਫੇਸ਼-6, ਇੰਦਰਜੀਤ ਸਿੰਘ ਲਾਡੀ ਲਖਨੋਰ, ਜਗਤਾਰ ਸਿੰਘ, ਸੰਤ ਸਿੰਘ, ਅਮਰੀਕ ਸਿੰਘ, ਹਰਦੀਪ ਕੌਰ ਰਿੱਕੀ ਸ਼ਰਮਾ, ਇਕਬਾਲ ਸਿੰਘ ਸਰਪੰਚ, ਮੱਖਣ ਸਿੰਘ ਸਰਪੰਚ,ਗੁਰਨਾਮ ਸਿੰਘ ਸਰਪੰਚ ਹਰਮਨਜੋਤ ਸਿੰਘ, ਵੀ ਹਾਜ਼ਰ ਸਨ,
- Download Babushahi App
-
-