ਖੇਡ ਟੂਰਨਾਮੈਂਟ ਦੀ ਤਿਆਰੀ 'ਚ ਲੱਗੇ ਨੌਜਵਾਨ ਦੀ ਗਰਾਊਂਡ 'ਚ ਕਰੰਟ ਲੱਗਣ ਨਾਲ ਹੋਈ ਮੌਤ,
ਰੋਹਿਤ ਗੁਪਤਾ / ਬਾਬੂਸ਼ਾਹੀ ਬਿਊਰੋ
ਗੁਰਦਾਸਪੁਰ, 4 May 2026 : ਜਿਲਾ ਗੁਰਦਾਸਪੁਰ ਦੇ ਕਸਬਾ ਕਾਹਨੂੰਵਾਨ ਦੇ ਨਜ਼ਦੀਕ ਪਿੰਡ ਭਿਖਾਰੀ ਹਾਰਨੀਆਂ ਦੇ ਪਿੰਡ ਦੇ ਨੌਜਵਾਨਾਂ ਵਲੋ ਗਰਾਊਂਡ ਚ ਟੂਰਨਾਮੈਂਟ ਕਰਵਾਉਣ ਦੀ ਤਿਆਰੀ ਚ ਲੱਗੇ ਇੱਕ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ ਹੋਣ ਦੀ ਖਬਰ ਸਾਹਮਣੇ ਆਈ । ਉਥੇ ਹੀ ਨੌਜਵਾਨ ਦੀ ਮੌਤ ਕਾਰਨ ਉਸਦੇ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੋ ਰਿਹਾ ਹੈ ।
ਪਿੰਡ ਦੇ ਨੌਜਵਾਨਾਂ ਨੇ ਦੱਸਿਆ ਕਿ ਹਰ ਸਾਲ ਹੋਣ ਵਾਲੇ ਖੇਡ ਟੂਰਨਾਮੈਂਟ ਦੀ ਤਿਆਰੀ ਲਈ ਉਹ ਸਾਰੇ ਇਕੱਠੇ ਹੋ ਗਰਾਊਂਡ ਚ ਮਿੱਟੀ ਪਾਉਣ ਦਾ ਕੰਮ ਕਰ ਰਹੇ ਸਨ ਅਤੇ ਪਿੰਡ ਦਾ ਹੀ ਰਹਿਣ ਵਾਲਾ ਇੰਦਰਜੀਤ ਸਿੰਘ ਗਰਾਊਂਡ ਚ ਪੋਲ ਗੱਡ ਰਿਹਾ ਸੀ ਕਿ ਅਚਾਨਕ ਪਾਈਪ ਨੂੰ ਗੱਡਦੇ ਹੋਏ ਉੱਪਰ ਤਾਰਾਂ ਨਾਲ ਪਾਈਪ ਟਕਰਾਉਣ ਕਰਕੇ ਕਰੰਟ ਆ ਗਿਆ ਅਤੇ ਉਸ ਦੇ ਨਾਲ ਹੀ ਉਕਤ ਨੌਜਵਾਨ ਇੰਦਰਜੀਤ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਪਿੰਡ ਵਾਲਿਆਂ ਵਲੋਂ ਉਸ ਨੂੰ ਹਸਪਤਾਲ ਵੀ ਲਿਜਾਇਆ ਗਿਆ ਜਿੱਥੇ ਡਾਕਟਰਾਂ ਵਲੋਂ ਉਸ ਨੂੰ ਮ੍ਰਿਤ ਘੋਸ਼ਿਤ ਕੀਤਾ ਗਿਆ । ਉੱਥੇ ਹੀ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਅਤੇ ਨੌਜਵਾਨ ਗੈਸ ਏਜੰਸੀ ਵਾਲੇ ਟਰੱਕ ਤੇ ਡਰਾਈਵਰ ਦੀ ਨੌਕਰੀ ਕਰਦਾ ਸੀ ਅਤੇ ਕੁਝ ਸਾਲ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ ਅਤੇ ਇਕ ਮਹਿਜ 7 ਮਹੀਨੇ ਦਾ ਬੇਟਾ ਅਤੇ ਪਤਨੀ ਪਿੱਛੇ ਛੱਡ ਗਿਆ ।
Click to Follow Babushahi Facebook page →