ਸਵ: ਗੁਰਮੀਤ ਸਿੰਘ ਗਿੱਲ ਕਾਕਾ ਬੈ ਮੈਮੋਰੀਅਲ ਸਲਾਈ ਸੈਂਟਰ ਵਿਚ ਸਿਖਲਾਈ ਪ੍ਰਾਪਤ ਕਰਨ ਵਾਲੀਆਂ ਲੜਕੀਆਂ ਨੂੰ ਐਡਵੋਕੇਟ ਸਤੀਸ਼ ਕਰਕਰਾ ਨੇ ਵੰਡੇ ਸਰਟੀਫਿਕੇਟ
-ਮੇਰੇ ਪਿਤਾ ਸਵ: ਗੁਰਮੀਤ ਸਿੰਘ ਗਿੱਲ ਕਾਕਾ ਜੀ ਬੈਂ ਦਾ ਸੁਪਨਾ ਸੀ ਕਿ ਬੱਚਿਆਂ ਨੂੰ ਜਿਆਦਾ ਤੋਂ ਜਿਆਦਾ ਆਤਮ ਨਿਰਭਰ ਬਣਾਉ: ਹਰਪ੍ਰੀਤ ਸਿੰਘ ਗਿੱਲ ਕਾਕਾ ਜੀ ਬੈਂ
ਪਟਿਆਲਾ 3 ਮਈ (ਗੁਰਪ੍ਰੀਤ ਸਿੰਘ ਜਖਵਾਲੀ)
ਸਵ: ਗੁਰਮੀਤ ਸਿੰਘ ਗਿੱਲ ਕਾਕਾ ਜੀ ਬੈਂ ਮੈਮੋਰੀਅਲ ਸਿਲਾਈ ਸੈਂਟਰ ਜਿਹੜਾ ਕਿ ਹਿਊਮਨ ਰਾਈਟਸ ਕੇਅਰ ਆਰਗੇਨਾਈਜੇਸ਼ਨ ਪਟਿਆਲਾ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈ ਵਿਚ ਸਿਖਲਾਈ ਪ੍ਰਾਪਤ ਕਰਨ ਵਾਲੀਆਂ ਲੜਕੀਆਂ ਨੂੰ ਸਰਟੀਫਿਕੇਟ ਵੰਡਣ ਲਈ ਹਰਪ੍ਰੀਤ ਸਿੰਘ ਗਿੱਲ ਕਾਕਾ ਜੀ ਬੈਂ ਦੀ ਅਗਵਾਈ ਹੇਠ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਬਤੌਰ ਮੁੱਖ ਮਹਿਮਾਨ ਹਿਊਮਨ ਰਾਈਟਸ ਕੇਅਰ ਆਰਗੇਨਾਈਜੇਸ਼ਨ ਦੇ ਪ੍ਰਧਾਨ ਐਡਵੋਕੇਟ ਸਤੀਸ਼ ਕਰਕਰਾ ਪਹੁੰਚੇ। ਜਿਨ੍ਹਾਂ ਨੇ ਲੜਕੀਆਂ ਨੂੰ ਸਰਟੀਫਿਕੇਟ ਵੰਡੇ। ਇਸ ਮੌਕੇ ਐਡਵੋਕੇਟ ਸਤੀਸ ਕਰਕਰਾ ਨੇ ਕਿਹਾ ਕਿ ਸਾਡੀ ਸੰਸਥਾ ਦੀ ਕੋਸ਼ਿਸ ਹੈ ਕਿ ਜਿਆਦਾ ਤੋਂ ਜਿਆਦਾ ਸਮਾਜ ਸੇਵਾ ਦੇ ਕੰਮ ਕੀਤੇ ਹਨ ਅਤੇ ਆਪਣਾ ਬਣਦਾ ਯੋਗਦਾਨ ਪਾਇਆ ਜਾਵੇ। ਉਨ੍ਹਾਂ ਹਰਪ੍ਰੀਤ ਸਿੰਘ ਗਿੱਲ ਕਾਕਾ ਜੀ ਬੈਂ ਅਤੇ ਉਨ੍ਹਾਂ ਦੇ ਪਰਿਵਾਰ ਦੀ ਸ਼ਲਾਘਾ ਕੀਤੀ ਕਿ ਜਿਨ੍ਹਾਂ ਵੱਲੋਂ ਆਪਣੇ ਪਿਤਾ ਸਵ: ਗੁਰਮੀਤ ਸਿੰਘ ਗਿੱਲ ਕਾਕਾ ਜੀ ਬੈਂ ਦੀ ਯਾਦ ਵਿਚ ਸਿਲਾਈ ਸੈਂਟਰ ਖੋਲ ਕੇ ਬੱਚਿਆਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਸਰਟੀਫਿਕੇਟ ਹਾਸਲ ਕਰਨ ਵਾਲੀਆਂ ਲੜਕੀਆਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ। ਹਰਪ੍ਰੀਤ ਸਿੰਘ ਗਿੱਲ ਕਾਕਾ ਜੀ ਬੈ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਸਵ: ਗੁਰਮੀਤ ਸਿੰਘ ਗਿੱਲ ਕਾਕਾ ਬੀ ਬੈਂ ਨੇ ਪੁਰੀ ਜਿੰਦਗੀ ਵੱਡੇ ਪੱਧਰ ’ਤੇ ਸਮਾਜ ਸੇਵਾ ਕੀਤੀ ਅਤੇ ਉਨ੍ਹਾਂ ਦਾ ਸੁਪਨਾ ਸੀ ਕਿ ਬੱਚਿਆਂ ਨੂੰ ਜਿਆਦਾ ਤੋਂ ਜਿਆਦਾ ਆਤਮ ਨਿਰਭਰ ਬਣਾਇਆ ਜਾਵੇ, ਕਿਉਂਕਿ ਉਹ ਮੰਨਦੇ ਸੀ ਇੱਕ ਆਤਮ ਨਿਰਭਰ ਵਿਅਕਤੀ ਹੀ ਸਮਾਜ ਦੀ ਤਰੱਕੀ ਵਿਚ ਆਪਣਾ ਬਣਦਾ ਯੋਗਦਾਨ ਪਾ ਸਕਦਾ ਹੈ। ਇਸ ਲਈ ਉਨ੍ਹਾਂ ਦੀ ਯਾਦ ਵਿਚ ਸਿਲਾਈ ਸੈਂਟਰ ਖੋਲਿਆ ਗਿਆ ਹੈ। ਇਥੇ ਦੱਸਣਯੋਗ ਹੈ ਕਿ ਗਿੱਲ ਪਰਿਵਾਰ ਪੰਜਾਬ ਦਾ ਨਾਮੀ ਪਰਿਵਾਰ ਹੈ ਅਤੇ ਦੇਸ਼ ਅਤੇ ਸਮਾਜ ਦੀ ਤਰੱਕੀ ਵਿਚ ਹਮੇਸ਼ਾ ਹੀ ਆਪਣਾ ਬਣਦਾ ਯੋਗਦਾਨ ਪਾਉਂਦਾ ਹੈ। ਇਸ ਮੌਕੇ ਨਰੇਸ਼ ਜੈਨ ਪ੍ਰਧਾਨ ਐਸ ਐਸ ਜੈਨ ਮਹਾਂਵੀਰ ਸੰਘ, ਚੀਫ ਪੈਟਰਨ ਹਿਊਮਨ ਰਾਈਟਸ, ਆਕਾਸ਼ ਸ਼ਰਮਾ ਬੋਕਸਰ ਪ੍ਰਧਾਨ ਪਟਿਆਲਾ ਪ੍ਰੋਗਰੈਸਿਵ ਫਰੰਟ, ਰਿਸ਼ਬ ਜੈਨ, ਕਰਨੈਲ ਸਿੰਘ ਚਲੇਲਾ, ਪਰਮਜੀਤ ਕੌਰ ਸੁਪਰਵਾਈਜਰ ਸਲਾਈ ਸੈਂਟਰ, ਪ੍ਰਿੰਸੀਪਲ ਮਨਪ੍ਰੀਤ ਕੌਰ, ਪ੍ਰਿੰਸੀਪਲ ਅੰਜੂ, ਜਸਪ੍ਰੀਤ ਕੌਰ, ਜਸਵੰਤ ਸਿੰਘ, ਰਜਿੰਦਰ ਸਿੰਘ, ਗੁਰਕੀਰਤ ਸੰਧੂ ਆਦਿ ਵਿਸ਼ੇਸ਼ ਤੌਰ ਤੇ ਮੌਜੂਦ ਸਨ।
Click to Follow Babushahi Facebook page →