ਮੋਬਾਈਲ ਦੀ ਬੈਟਰੀ ਹੋਈ ਬਲਾਸਟ, ਹੋ ਸਕਦਾ ਸੀ ਕੋਈ ਵੱਡਾ ਹਾਦਸਾ
ਦੋਸਤ ਦੀ ਸੂਝ ਬੂਝ ਨਾਲ ਹਾਦਸਾ ਟਲਿਆ : ਦੁਕਾਨ ਮਾਲਕ
ਜਗਰਾਉਂ, 25 ਅਪ੍ਰੈਲ (ਦੀਪਕ ਜੈਨ): ਵੱਧ ਰਹੀ ਗਰਮੀ ਕਾਰਨ ਆਮ ਤੌਰ ਤੇ ਸ਼ਾਰਟ ਸਰਕਟ ਦੇ ਮਾਮਲੇ ਸਾਹਮਣੇ ਆਉਂਦੇ ਹੀ ਰਹਿੰਦੇ ਹਨ, ਪਰ ਜਗਰਾਓਂ ਸ਼ਹਿਰ ਸਥਿਤ ਇਲੈਕਟ੍ਰੋਨਿਕਸ ਦੀ ਇੱਕ ਮਸ਼ਹੂਰ ਦੁਕਾਨ ਮੜ੍ਹੀਆ ਇਲੈਕਟ੍ਰੀਕਲ ਤੇ ਇੱਕ ਐਸੀ ਘਟਨਾ ਦੇਖਣ ਨੂੰ ਮਿਲੀ ਜਿੱਥੇ ਦੁਕਾਨ ਅੰਦਰ ਪਿਆ ਇੱਕ ਮੋਬਾਈਲ ਅਚਾਨਕ ਬਲਾਸਟ ਹੋ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੁਕਾਨ ਦੇ ਮਾਲਿਕ ਮਨੀ ਮੜ੍ਹੀਆ ਨੇ ਦੱਸਿਆ ਕਿ ਬੀਤੀ ਸ਼ਾਮ ਉਹ ਅਤੇ ਉਨ੍ਹਾਂ ਦਾ ਦੋਸਤ ਅਮਿਤ ਸ਼ਰਮਾ ਦੁਕਾਨ ਤੇ ਬੈਠੇ ਆਪਸ ਵਿੱਚ ਗੱਲਬਾਤ ਕਰ ਰਹੇ ਸਨ, ਤਾਂ ਰਿਪੇਅਰ ਲਈ ਆਏ ਗ੍ਰਾਹਕ ਦੇ ਪੁਰਾਣੇ ਮੋਬਾਈਲ ਫੋਨ ਵਿਚੋਂ ਸਪਾਰਕ ਹੋਣੀ ਸ਼ੁਰੂ ਹੋਈ ਅਤੇ ਦੇਖਦੇ ਹੀ ਦੇਖਦੇ ਚੰਗਿਆੜੀਆਂ ਨਿਕਲਣੀਆਂ ਸ਼ੁਰੂ ਹੋ ਗਈਆਂ ਤਾਂ ਮੈਂ ਆਪਣੇ ਦੋਸਤ ਨੂੰ ਜਲਦੀ ਮੋਬਾਈਲ ਨੂੰ ਦੁਕਾਨ ਤੋਂ ਬਾਹਰ ਲੈ ਕੇ ਜਾਣ ਲਈ ਕਿਹਾ, ਪਰ ਇਸ ਤੋਂ ਪਹਿਲਾਂ ਕਿ ਅਸੀਂ ਕੁਝ ਕਰ ਪਾਉਂਦੇ ਮੋਬਾਈਲ ਦੀ ਬੈਟਰੀ ਵਿੱਚੋਂ ਜ਼ੋਰ ਨਾਲ ਅੱਗ ਅਤੇ ਧੂਆਂ ਨਿਕਲਣਾਂ ਸ਼ੁਰੂ ਹੋ ਗਿਆ ਪਰ ਮੇਰੇ ਦੋਸਤ ਨੇ ਸਮਝਦਾਰੀ ਦਿਖਾਉਂਦੇ ਹੋਏ ਮੋਬਾਈਲ ਨੂੰ ਦੁਕਾਨ ਤੋਂ ਬਾਹਰ ਸੁੱਟ ਦਿੱਤਾ ਜਿਉਂ ਹੀ ਮੋਬਾਈਲ ਫੋਨ ਥੱਲੇ ਡਿੱਗਿਆ ਤਾਂ ਉਸ ਦੀ ਬੈਟਰੀ ਚੋਂ ਬਲਾਸਟ ਹੋਇਆ ਤੇ ਫੋਨ ਨੂੰ ਅੱਗ ਲੱਗ ਗਈ ਉਹਨਾਂ ਕਿਹਾ ਜੇ ਮੇਰੇ ਦੋਸਤ ਨੇ ਸਮਝਦਾਰੀ ਨਾ ਦਿਖਾਈ ਹੁੰਦੀ ਤਾਂ ਕਿਸੇ ਵੱਡੇ ਹਾਦਸੇ ਕਾਰਨ ਜਾਨੀ ਤੇ ਮਾਲੀ ਨੁਕਸਾਨ ਵੀ ਹੋ ਸਕਦਾ ਸੀ, ਕਿਉਂਕਿ ਸ਼ਾਮ ਦਾ ਸਮਾਂ ਹੋਣ ਕਾਰਨ ਅਸੀਂ ਦੁਕਾਨ ਬੰਦ ਹੀ ਕਰਨ ਵਾਲੇ ਸੀ ਜੇ ਬੰਦ ਦੁਕਾਨ ਵਿੱਚ ਇਹ ਹਾਦਸਾ ਹੁੰਦਾ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ।
Click to Follow Babushahi Facebook page →