ਲਾਇਨਜ਼ ਕਲੱਬ ਫ਼ਰੀਦਕੋਟ ਵਿਸ਼ਾਲ ਦੇ ਰਵੀ ਬਾਂਸਲ ਸਰਵਸੰਮਤੀ ਨਾਲ ਪ੍ਰਧਾਨ ਚੁਣੇ ਗਏ
ਐਡਵੋਕੇਟ ਰਾਜ ਕੁਮਾਰ ਗੁਪਤਾ ਜਨਰਲ ਸਕੱਤਰ, ਵਰਿੰਦਰ ਕੋਛੜ ਕੈਸ਼ੀਅਰ ਅਤੇ ਰਾਜੇਸ਼ ਧੀਂਗੜਾ ਪੀ.ਆਰ.ਓ.ਬਣੇ
ਫ਼ਰੀਦਕੋਟ, 25 ਅਪ੍ਰੈਲ ( ਪਰਵਿੰਦਰ ਸਿੰਘ ਕੰਧਾਰੀ)-ਲਾਇਨਜ਼ ਕਲੱਬ ਫ਼ਰੀਦਕੋਟ ਵਿਸ਼ਾਲ ਦੀ ਮੀਟਿੰਗ ਸਥਾਨਕ ਅਫਸਰ ਕਲੱਬ ਵਿਖੇ ਕਲੱਬ ਦੇ ਪ੍ਰਧਾਨ ਅਮਰਦੀਪ ਸਿੰਘ ਗਰੋਵਰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਸਾਲ 2026-27 ਵਾਸਤੇ ਕਲੱਬ ਦੀ ਕਾਰਜਕਾਰਨੀ ਦੀ ਨਵੀਂ ਚੋਣ ਸਰਬ ਸੰਮਤੀ ਨਾਲ ਕੀਤੀ ਗਈ। ਇਸ ਚੋਣ ਦੌਰਾਨ ਸ਼ਹਿਰ ਦੇ ਉਘੇ ਕਾਰੋਬਾਰੀ, ਸਟੇਟ ਐਵਾਰਡੀ ਲਾਇਨ ਰਵੀ ਬਾਂਸਲ ਨੂੰ ਪ੍ਰਧਾਨ, ਲਾਇਨ ਐਡਵੋਕੇਟ ਰਾਜ ਕੁਮਾਰ ਗੁਪਤਾ ਨੂੰ ਸਕੱਤਰ, ਲਾਇਲ ਵਰਿੰਦਰ ਕੋਛੜ ਨੂੰ ਖਜ਼ਾਨਚੀ ਅਤੇ ਲਾਇਨ ਰਾਜੇਸ਼ ਧਿੰਗੜਾ ਨੂੰ ਪੀ.ਆਰ.ਓ. ਚੁਣਿਆ ਗਿਆ। ਇਸ ਮੌਕੇ ਹਾਜ਼ਰ ਮੈਂਬਰਾਂ ਨੇ ਨਵੀਂ ਟੀਮ ਨੂੰ ਹਰ ਪਹਿਨਾ ਕੇ ਵਧਾਈ ਦਿੱਤੀ ਅਤੇ ਭਵਿੱਖ ਦੇ ਸਾਰੇ ਪ੍ਰੋਗਰਾਮਾਂ ਲਈ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਕਲੱਬ ਦੇ ਜਨਰਲ ਸਕੱਤਰ ਐਡਵੋਕੇਟ ਦਿਲਦੀਪ ਸਿੰਘ ਪਟੇਲ ਨੇ ਬੀਤੇ ਵਰ੍ਹੇ ਦੌਰਾਨ ਕੀਤੇ ਕਾਰਜਾਂ ਦੀ ਰਿਪੋਰਟ ਪੇਸ਼ ਕਰਦਿਆਂ ਆਪਣੀ ਟੀਮ ਵੱਲੋਂ ਦਿੱਤੇ ਸਹਿਯੋਗ ਲਈ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਨਵੇਂ ਚੁਣੇ ਪ੍ਰਧਾਨ ਰਵੀ ਬਾਂਸਲ ਨੇ ਕਿਹਾ ਕਿ ਉਹ ਸਮੂਹ ਮੈਂਬਰਾਂ ਨੂੰ ਨਾਲ ਲੈ ਕੇ ਕਲੱਬ ਦੇ ਪ੍ਰੋਗਰਾਮ, ਮਾਨਵਤਾ ਭਲਾਈ ਕਾਰਜ ਪਹਿਲ ਦੇ ਅਧਾਰ ਤੇ ਕਰਨ ਲਈ ਵਚਨਬੱਧ ਰਹਿਣਗੇ। ਉਨ੍ਹਾਂ ਕਿਹਾ ਸਰਕਾਰੀ ਸਕੂਲਾਂ ਦੇ ਲੋੜਵੰਦ ਵਿਦਿਆਰਥੀਆਂ ਤੇ ਲੋੜਵੰਦ ਮਰੀਜ਼ਾਂ ਦੀ ਸੇਵਾ ਕਰਨ ਵਾਸਤੇ ਵਿਸ਼ੇਸ਼ ਪ੍ਰੋਜੈਕਟ ਉਲੀਕ ਕੇ ਲਾਗੂ ਕੀਤੇ ਜਾਣਗੇ। ਇਸ ਮੌਕੇ ਲਾਇਨਜ਼ ਕਲੱਬਾਂ ਦੇ ਸਾਬਕਾ ਜ਼ਿਲਾ ਗਵਰਨਰ ਇੰਜਨੀਅਰ ਰਾਜੀਵ ਗੋਇਲ, ਪ੍ਰਧਾਨ ਅਮਰਦੀਪ ਸਿੰਘ ਗਰੋਵਰ, ਪੀ.ਆਰ.ਓ. ਸਟੇਟ ਐਵਾਰਡੀ ਗੁਰਵਿੰਦਰ ਸਿੰਘ ਧੀਂਗੜਾ, ਇਲਾਕੇ ਦੇ ਨਾਮਵਰ ਡਾ.ਐੱਸ.ਐੱਸ.ਬਰਾੜ, ਜਨਿੰਦਰ ਜੈੱਨ, ਹਰਿੰਦਰ ਦੂਆ, ਰਵੀ ਸੇਠੀ, ਜਗਜੀਤ ਸਿੰਘ ਧਿੰਗੜਾ, ਦਿਲਦੀਪ ਸਿੰਘ ਪਟੇਲ, ਐਡਵੋਕੇਟ ਗਗਨਦੀਪ ਸਿੰਘ ਸੁਖੀਜਾ, ਡਾ.ਪੰਕਜ ਮਿੱਤਲ, ਵਿਨੋਦ ਮਿੱਤਲ, ਬਲਦੇਵ ਤੇਰੀਆ, ਡਾ.ਪ੍ਰਵੀਨ ਗੁਪਤਾ, ਇਕਬਾਲ ਘਾਰੂ, ਸਵਰਨਜੀਤ ਸਿੰਘ ਗਿੱਲ, ਡਾ.ਰਵਿੰਦਰ ਗੋਇਲ, ਡਾ.ਵਿਕਾਸ ਜਿੰਦਲ, ਸ਼ਮਸ਼ੇਰ ਸਿੰਘ ਐਸ.ਡੀ.ਓ, ਸੁਖਵੰਤ ਸਿੰਘ ਹਾਜ਼ਰ ਸਨ।
ਉਘੇ ਕਾਰੋਬਾਰੀ ਰਵੀ ਬਾਂਸਲ ਨੂੰ ਲਾਇਨਜ਼ ਕਲੱਬ ਵਿਸ਼ਾਲ ਫ਼ਰੀਦਕੋਟ ਦੇ ਪ੍ਰਧਾਨ ਚੁਣੇ ਜਾਣ ਤੇ ਸਾਬਕਾ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਜਗਜੀਤ ਸਿੰਘ ਚਾਹਲ, ਸਹਾਰਾ ਸੇਵਾ ਸੁਸਾਇਟੀ ਫ਼ਰੀਦਕੋਟ ਦੇ ਚੇਅਰਮੈਨ ਪ੍ਰਵੀਨ ਕਾਲਾ, ਨੈਸ਼ਨਲ ਯੂਥ ਵੈਲਫ਼ੇਅਰ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਗੁਰਚਰਨ ਸਿੰਘ ਭੰਗੜਾ ਕੋਚ, ਪੀ.ਆਰ.ਓ. ਜਸਬੀਰ ਸਿੰਘ ਜੱਸੀ, ਨੈਸ਼ਨਲ ਯੂਥ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਪਿ੍ਰੰਸੀਪਲ ਸੁਰੇਸ਼ ਅਰੋੜਾ, ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਫ਼ਰੀਦਕੋਟ ਦੇ ਮੁੱਖ ਸੇਵਾਦਾਰ ਦਵਿੰਦਰ ਸਿੰਘ ਪੰਜਾਬ ਮੋਟਰਜ਼, ਮਹਾਂ ਸੇਵਾ ਧਾਮ ਫ਼ਰੀਦਕੋਟ ਦੇ ਚੇਅਰਮੈਨ ਡਾ.ਬਲਜੀਤ ਸ਼ਰਮਾ, ਪ੍ਰਧਾਨ ਅਸ਼ੋਕ ਭਟਨਾਗਰ, ਰੋਟਰੀ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਅਸ਼ਵਨੀ ਬਾਂਸਲ, ਲਾਇਨਜ਼ ਕਲੱਬਾਂ ਦੇ ਜ਼ਿਲਾ ਡਿਪਟੀ ਗਵਰਨਰ ਰਜਨੀਸ਼ ਗਰੋਵਰ, ਮਲਟੀਪਲ ਪੀ.ਆਰ.ਓ.ਲੁਕੇਂਦਰ ਸ਼ਰਮਾ, ਪ੍ਰਧਾਨ ਮੋਹਿਤ ਗੁਪਤਾ,ਸਕੱਤਰ ਬਿਕਰਮਜੀਤ ਸਿੰਘ ਢਿੱਲੋਂ, ਸਮਾਜ ਸੇਵੀ ਕੇ.ਪੀ.ਸਿੰਘ, ਯੁਗੇਸ਼ ਗਰਗ, ਕੀਮਤੀ ਖੰਨਾ, ਮਾਲਵਾ ਵਿਰਾਸਤ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਅਮਨਦੀਪ ਸਿੰਘ ਲੱਕੀ, ਲੋਕ ਰੰਗ ਮੰਚ ਫ਼ਰੀਦਕੋਟ ਦੇ ਕਨਵੀਨਰ ਬਰਾੜ ਸੁਖਬੀਰ ਸਿੰਘ ਕੁੰਡਲ, ਲੋਕ ਗਾਇਕ ਹਰਿੰਦਰ ਸੰਧੂ, ਸੰਗੀਤਕਾਰ/ਗਾਇਕ ਕੁਲਵਿੰਦਰ ਕੰਵਲ, ਲੋਕ ਗਾਇਕ ਸੁਰਜੀਤ ਗਿੱਲ, ਨੌਜਵਾਨ ਗਾਇਕ ਅਰਸ਼ ਗਿੱਲ, ਰੰਗਕਰਮੀ ਸੁਨੀਲ ਵਾਟਸ ਨੇ ਵਧਾਈ ਦਿੱਤੀ ਹੈ।
Click to Follow Babushahi Facebook page →