ਦਿੱਲੀ ਗੁਰਦੁਆਰਾ ਕਮੇਟੀ ਦੀ ਵਿਸ਼ੇਸ਼ ਮੀਟਿੰਗ ਵਿੱਚ ਵੱਡੇ ਫੈਸਲੇ ਅਨੁਸ਼ਾਸਨਹੀਣਤਾ ‘ਤੇ ਸਖ਼ਤ ਕਾਰਵਾਈ: ਹਰਮੀਤ ਸਿੰਘ ਕਾਲਕਾ
ਨਵੀਂ ਦਿੱਲੀ 25 ਅਪ੍ਰੈਲ ,2026
ਸਰਦਾਰ ਹਰਮੀਤ ਸਿੰਘ ਕਾਲਕਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਸਪੈਸ਼ਲ ਮੀਟਿੰਗ ਦਾ ਸੱਦਾ ਦਿੱਤਾ ਗਿਆ ਸੀ ਸਾਰੇ ਮੈਂਬਰ ਸਾਹਿਬਾਨ ਨੂੰ ਸੱਦਾ ਦਿੱਤਾ ਗਿਆ ਅਤੇ ਭਾਵੇਂ ਉਹ ਸਾਡੀ ਪਾਰਟੀ ਨਾਲ ਸੰਬੰਧਿਤ ਹੋਣ ਭਾਵੇਂ ਉਹ ਦੂਸਰੀ ਪਾਰਟੀ ਨਾਲ ਸੰਬੰਧਿਤ ਹੋਣ ।ਇਸ ਮੀਟਿੰਗ ਵਿੱਚ 38 ਮੈਂਬਰ ਸ਼ਾਮਲ ਹੋਏ। ਉਨਾਂ ਦਸਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੀਟਿੰਗ ਦਾ ਏਜੰਡਾ ਲਿਖਿਤ ਤੌਰ ਦੇ ਉੱਤੇ ਅੱਜ ਤੋਂ 15 ਦਿਨ ਪਹਿਲੇ ਭੇਜਿਆ ਗਿਆ ਸੀ, ਜਿਹਦੇ ਵਿੱਚ ਪਹਿਲਾਂ ਨੁਕਤਾ 25 ਅਕਤੂਬਰ 2025 ਨੂੰ ਜਿਹੜੀ ਕਾਰਵਾਈ ਹੋਈ ਸੀ ਉਹਦੀ ਪ੍ਰਵਾਨਗੀ ਲੈਣ ਦਾ, ਦੂਸਰਾ ਨੁਕਤਾ ਸੀ ਕਿ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜਿਹੜਾ ਜਿਸ ਤਰੀਕੇ ਦੇ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਦਿਆ ਸੀ ਅਤੇ ਇਸ ਕਾਰਵਾਈ ਦੇ ਉੱਤੇ ਜਿਹੜੀ ਕਿੰਤੂ ਪਰੰਤੂ ਵਾਲੀ ਗੱਲ ਉਹਨਾਂ ਦੇ ਅੱਗੇ ਰੱਖੀ ਗਈ ਸੀ ਉਹਨਾਂ ਨੇ ਸਾਡੇ ਨਾਲ ਵਿਚਾਰ-ਵਟਾਂਦਰਾ ਕੀਤੀ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹ ਸੰਗਤ ਨਾਲ ਵਿਚਾਰ-ਵਟਾਂਦਰਾ ਕਰਨਾ ਅਤੇ ਤੀਸਰਾ ਨੁਕਤਾ ਜਿਹੜਾ ਸਕੂਲਾਂ ਦੇ ਨਾਲ ਐਮਓਯੂ ਸਾਈਨ ਕੀਤਾ ਸਟਾਫ ਦੇ ਨਾਲ ਤਾਂ ਕਿ ਉਹਨਾਂ ਨੂੰ ਬਣਦਾ ਹੋਇਆ ਹੋਇਆ ਉਹਨਾਂ ਦਾ ਜਿਹੜੀ ਵੀ ਨੇ ਕਮਿਸ਼ਨ ਨੇ ਉਹਨਾਂ ਦਾ ਬਣਦਾ ਹੋਇਆ ਏਰੀਅਰ ਹੈ ,ਉਹ ਜਿਹੜਾ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੋਰਟ ਦੇ ਵਿੱਚ ਦੇਣਾ ਕੀਤਾ ਉਹਦੀ ਵੀ ਸਾਰੇ ਮੈਂਬਰ ਸਾਹਿਬਾਨ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ,ਸਾਰਿਆਂ ਦਾ ਮਤਲਬ ਸਾਰੇ ਯਾਨੀ ਕਿ ਜਿਹੜੇ ਸਾਡੇ ਨਾਲ ਨੇ ਜਿਹੜੇ ਦੂਸਰੇ ਵੀ ਨੇ ਅਤੇ ਕਿਸੇ ਨੂੰ ਇਹਦੇ ਉੱਤੇ ਕੋਈ ਕਿੰਤੂ ਪਰੰਤੂ ਹੈ ਤੇ ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਗੱਲ ਕਰੇ ਸੋ ਇਹ ਪਹਿਲੇ ਏਜੰਡੇ ਦੇ ਉੱਤੇ ਜਿਸ ਵਕਤ ਗੱਲ ਸ਼ੁਰੂ ਹੋਈ ਹੈ। ਉਸ ਏਜੰਡੇ ਦੀ ਪ੍ਰਵਾਨਗੀ ਲੈਣ ਤੋਂ ਪਹਿਲਾਂ ਅਸੀਂ ਜਥੇਦਾਰ ਅਕਾਲ ਤਖਤ ਸਾਹਿਬ ਵਾਲੀ ਗੱਲ ਰੱਖੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਇਸ ਮੀਟਿੰਗ ਜਿਹੜੀ ਪਿਛਲੀ ਮੀਟਿੰਗ ਆ ਕਿਉਂਕਿ ਸਾਡੇ ਕੋਲ ਕੋਈ ਸੱਦਾ ਨਹੀਂ ਆਇਆ ਸੀ ਸੱਦਾ ਇੱਕ ਮੈਂਬਰ ਦੇ ਰਾਹੀ ਮੀਟਿੰਗ ਸ਼ੁਰੂ ਹੋਣ ਤੋਂ ਬਾਅਦ ਭੇਜਿਆ ਗਿਆ ਸੀ, ਕਮੇਟੀ ਨੂੰ ਮੁਲਤਵੀ ਕੀਤਾ ਜਾਏ ਅਤੇ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਜਦ ਅਸੀਂ ਜਦ ਨਿੱਜੀ ਪੱਧਰ ਤੇ ਜਾ ਕੇ ਮੀਟਿੰਗ ਕੀਤੀ ਤੇ ਉਹਨਾਂ ਨੇ ਸਾਨੂੰ ਕਿਹਾ ਸੀ ਕਿ ਭਾਵੇਂ ਤੁਸੀਂ ਇਹਨੂੰ ਅਗਲੀ ਕਾਰਵਾਈ ਦੇ ਵਿੱਚ ਪਾਸ ਕਰ ਦਿਓ ਸੋ ਅਸੀਂ ਉਹ ਏਜੰਡਾ ਰੱਖਿਆ ਅਤੇ ਸਾਰੇ ਮੈਂਬਰ ਸਾਹਿਬਾਨ ਨੇ ਇਹ ਗੱਲ ਰੱਖੀ ਕਿ ਜਥੇਦਾਰ ਸਾਹਿਬ ਨੂੰ ਪੂਰੀ ਗੱਲਾਂ ਦੀ ਜਾਣਕਾਰੀ ਜਰੂਰ ਭੇਜੀ ਜਾਏ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਸੰਗਤ ਵੱਲੋਂ ਚੁਣੀ ਕਮੇਟੀ ਹੈ ਅਤੇ ਇਸ ਕਰਕੇ ਚੁਣੀ ਜਾਂਦੀ ਹੈ ਕਿ ਗੁਰੂ ਘਰਾਂ ਦੀਆਂ ਸੇਵਾਵਾਂ ਕੀਤੀਆਂ ਜਾਣ ਗੁਰੂ ਘਰ ਦੇ ਵਿੱਚ ਧਰਮ ਦੇ ਪ੍ਰਚਾਰ ਪ੍ਰਸਾਰ ਦੀ ਗੱਲ ਕੀਤੀ ਜਾਏ ਇਸ ਕਰਕੇ ਇਹ ਮੀਟਿੰਗ ਕਮੇਟੀ ਨਾ ਕਿ ਇਥੇ ਵਪਾਰੀਕਰਨ ਕੀਤਾ ਜਾਏ ਆਪਣੇ ਪਰਿਵਾਰਾਂ ਨੂੰ ਖੁਸ਼ਹਾਲ ਕਰਨ ਵਾਸਤੇ ਆਪਣੇ ਪਰਿਵਾਰਾਂ ਦੇ ਆਪਣੇ ਬੱਚਿਆਂ ਦੇ ਨਾਮ ਦੇ ਉੱਤੇ ਇਥੇ ਕੰਪਨੀਆਂ ਦੇ ਨਾਲ ਪਰਿਵਾਰ ਕਰਨ ਵਾਸਤੇ ਇਸ ਕਰਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰਾਂ ਨੇ ਇੱਕ ਫੈਸਲਾ ਲਿਆ ਕਿ 25 ਅਕਤੂਬਰ ਦਾ ਜਿੱਥੇ ਅਸੀਂ ਏਜੰਡਾ ਪਾਸ ਕਰਦੇ ਹੈ ਅਤੇ ਜਥੇਦਾਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵੀ ਬੇਨਤੀ ਕਰਾਂਗੇ ਇੱਕ ਇੱਕ ਚੀਜ਼ ਜਿਹੜੀ ਹੈ ਉਹ ਨੋਟ ਕਰਕੇ ਰੱਖਣ ਅਤੇ ਦੱਸਣ ਕਿਉਂਕਿ ਇਨਾ ਹੀ ਵੱਡੇ ਗੁਨਾਹ ਅਤੇ ਖਾਸ ਤੌਰ ਤੇ 25 ਅਕਤੂਬਰ ਦੀ ਕਾਰਵਾਈ ਤੋਂ ਬਾਅਦ ਜਿਹੜੇ ਨਵੰਬਰ ਮਹੀਨੇ ਦੇ ਵਿੱਚ ਸਰਦਾਰ ਮਨਜੀਤ ਸਿੰਘ ਜੀਕੇ ਦੇ ਉੱਤੇ ਜਿਹੜੀ ਆ ਐਫ .ਆਈ.ਆਰ. ਹੋ ਰਖੀਆਂ ਸੀ ਉਹਦੇ ਵਿੱਚ ਉਹਨਾਂ ਨੂੰ 50 ਹਜਾਰ ਰੁਪਏ ਦੀ ਜਮਾਨਤ ਲੈਣੀ ਪਈ ਜੋ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਹਿਲੇ ਪ੍ਰੈਸ ਦੇ ਰਾਹੀਂ ਤੋਂ ਲੋਕਾਂ ਨੂੰ
ਜਾਣਕਾਰੀ ਦੇ ਚੁੱਕੇ ਹਾਂ। ਕੋਰਟ ਨੇ ਆਦੇਸ਼ ਕੀਤੇ ਹਨ ਕਿ ਉਹ ਦੇਸ਼ ਨੂੰ ਬਿਨਾਂ ਸੂਚਿਤ ਕੀਤੇ ਦੇਸ਼ ਨੂੰ ਛੱਡ ਕੇ ਨਾ ਜਾਣ ਅਤੇ ਕੋਰਟ ਵਿੱਚ ਹਰ ਪੇਸ਼ੀ ਤੇ ਉਨ੍ਹਾਂ ਨੂੰ ਆਪ ਹਾਜ਼ਰ ਹੋਣਾ ਚਾਹੀਦਾ ਹੈ
ਸੋ ਇਹ ਸਾਰੇ ਨੁਕਤਿਆਂ ਜਿਹੜੇ ਅੱਜ ਤੱਕ ਕਦੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਤਿਹਾਸ ਚ ਨਹੀਂ ਹੋਏ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਹੋਣ ਅਤੇ ਉਹਨਾਂ ਦੇ ਉੱਤੇ ਚੋਰੀਆਂ ਦੇ ਨਾਮ ਦੇ ਉੱਤੇ, ਉਹਨਾਂ ਦੇ ਘਰ ਇਥੋਂ ਦੇ ਜਿਹੜੇ ਫੰਡਸ ਨੂੰ ਇਥੋਂ ਲਿਜਾਣ ਦੇ ਜਿਹੜੇ ਦੋਸ਼ ਲੱਗੇ ਉਹਨੂੰ ਦੋਸ਼ਾਂ ਦੇ ਰਾਹੀ ਉਹਨਾਂ ਉੱਤੇ ਐਫ ਆਈ.ਆਰ ਦਰਜ ਹੋਈਆਂ ਹੋਣ ਇਸ ਕਰਕੇ ਇਹ ਸਾਰੇ ਮਤੇ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰਿਆਂ ਮੈਂਬਰਾਂ ਨੇ ਸਰਬ ਸੰਮਤੀ ਨਾਲ ਸਮੂਹ 38 ਮੈਂਬਰਾਂ ਨੇ ਪਾਸ ਕੀਤਾ ਅਤੇ ਜਥੇਦਾਰ ਸਾਹਿਬ ਨੂੰ ਵੀ ਬੇਨਤੀ ਕਰਨ ਵਾਸਤੇ ਇੱਕ ਕਿਉਂਕਿ ਉਸ ਤੋਂ ਅਗਲੀ ਕਾਰਵਾਈ ਵੀ ਮੈਂ ਤੁਹਾਨੂੰ ਦੱਸਦਾ ਜਿਹੜੀ ਇਹ ਕਾਰਵਾਈ ਉਥੇ ਉਸ ਤੋਂ ਬਾਅਦ ਐਮ.ਓ.ਯੂ. ਜਿਹੜਾ ਉਹ ਸਕੂਲਾਂ ਦੇ ਨਾਲ ਜਿਹੜਾ ਸਟਾਫ ਦੇ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਈਨ ਕੀਤਾ ਉਹਦੇ ਬਾਰੇ ਪੂਰੀ ਜਾਣਕਾਰੀ ਜਿਹੜੀ ਆ ਉਹ ਜਨਰਲ ਸੈਕਟਰੀ ਵੱਲੋਂ ਦਿਤੀ ਗਈ ਹੈ। ਉਸ ਤੋਂ ਪਹਿਲਾਂ ਪਿਛਲੀ ਮੀਟਿੰਗ ਦੀ ਕਾਰਵਾਈ ਸਾਰੀ ਸੁਣਾਈ ਤੋ ਇਹ ਸਾਰੇ ਉਸ ਨੁਕਤਿਆਂ ਦੇ ਉੱਤੇ ਵੀ ਐਮਓਯੂ ਦੇ ਉੱਤੇ ਵੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰਾਂ ਨੇ ਜਿੱਥੇ ਕਮੇਟੀ ਦੀ ਸ਼ਲਾਘਾ ਵੀ ਕੀਤੀ ਉਥੇ ਵੀ ਕਿਹਾ ਗਿਆ ਕਿ ਇਹੋ ਜਿਹਾ ਕੰਮ ਜਿਹੜਾ ਪਹਿਲੇ ਨਹੀਂ ਹੋਇਆ ਉਹ ਅੱਜ ਜਿਹੜੀ ਕਮੇਟੀ ਕਰ ਰਹੀ ਅਤੂ ਸਾਰਿਆਂ ਨੇ ਉਸ ਦੀ ਵੀ ਸਹਿਮਤੀ ਦਿੱਤੀ ਕਿ ਜੋ ਫੈਸਲੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਕੂਲਾਂ ਦੇ ਸਟਾਫ ਦੇ ਨਾਲ ਕਿਉਂਕਿ ਸਟਾਫਾਂ ਦਾ ਹੱਕ ਬਣਦਾ ਜਿਨਾਂ ਨੂੰ ਪਿਛਲੇ 20-20 ਸਾਲ ਤੋਂ ਰੋਲਿਆ ਜਾ ਰਿਹਾ ਸੀ ਅਤੇ ਅੱਜ ਸਾਨੂੰ ਇਹ ਖੁਸ਼ੀ ਹੈ ਕਿ ਸਾਰੇ ਮੁੱਦੇ ਜਿੱਥੇ ਪਾਸ ਹੋਏ ਨਾਲ ਹੀ ਸਾਡੀ ਸੀਨੀਅਰ ਮੈਂਬਰ ਬੀਬੀ ਰਣਜੀਤ ਕੌਰ ਹੋਣਾਂ ਨੇ ਇਹ ਮੁੱਦੇ ਚੁੱਕੇਗੀ ਜੋ ਸ਼ਬਦਾਵਲੀ ਸਾਬਕਾ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਸਰਨਾ ਵੱਲੋਂ ਵਰਤੀ ਜਾ ਰਹੀ ਹੈ ਹ ਜਿਸ ਤਰੀਕੇ ਦੇ ਨਾਲ ਗੁਰਦੁਆਰਾ ਬੰਗਲਾ ਸਾਹਿਬ ਦੀ ਅਦੂਤ ਦੇ ਵਿੱਚ ਪੈ ਕੇ ਖੜੇ ਹੋ ਕੇ ਮੀਡੀਏ ਨੂੰ ਸੰਬੋਧਨ ਕਰਦੇ ਹੋਏ ਪਰਮਜੀਤ ਸਿੰਘ ਸਰਨੇ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੈਂਬਰਾਂ ਦੀ ਖਰੀਦ ਲਈ ਲੱਖਾਂ ਰੁਪਏ ਦੇਣ ਦੀ ਗੱਲ ਕੀਤੀ ਹੈ, ਇਸ ਗਲ ਤੇ ਜਥੇਦਾਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ
ਨੋਟਿਸ ਲੈਂਦਿਆਂ ਉਹਨਾਂ ਕੋਲੋਂ ਸਜ਼ਾ ਲਗਵਾਉਣੀ ਚਾਹੀਦੀ ਹੈ ਉਸ ਸ਼ਖਸ ਨੂੰ ਸਜ਼ਾ ਦੇਣੀ ਚਾਹੀਦੀ ਹੈ ਤਾਂ ਜੋ ਕੋਈ ਵਿਅਕਤੀ ਕਦੇ ਦੁਬਾਰਾ ਹਿੰਮਤ ਨਾ ਕਰ ਸਕੇ ਕਿ ਕਿਸੀ ਮੈਂਬਰ ਤੋਂ ਕੋਈ ਪੈਸੇ ਦੇਣ ਦੀ ਆਫਰ ਕਰੇ । ਉਨਾਂ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਸਬੰਧੀ ਵਿਚ ਕਾਨੂੰਨੀ ਕਾਰਵਾਈ ਕਰ ਰਹੀ ਹੈ।
ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਜਿਹੜੀ ਸ਼ਬਦਾਵਲੀ ਪਰਮਜੀਤ ਸਿੰਘ ਸਰਨਾ ਨੇ ਬਤੌਰ ਮੈਂ ਮੇਰੇ ਉੱਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਦੇ ਉੱਤੇ ਜਿਸ ਤਰੀਕੇ ਦੇ ਨਾਲ ਉਹਨੇ ਇੱਕ ਇੰਟਰਵਿਊ ਦੇ ਵਿੱਚ ਸ਼ਤਾਬਦੀ ਵਰਤੀ ਹੈ ਉਸ ਸ਼ਬਦਾਵਲੀ ਨੂੰ ਲੈ ਕੇ ਜਥੇਦਾਰ ਅਕਾਲ ਤਖਤ ਸਾਹਿਬ ਕੋਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮੰਗ ਕੀਤੀ ਗਈ ਕਿ ਜਿਹੜੀ 11 ਮੈਂਬਰੀ ਕਮੇਟੀ ਇਥੋਂ ਬਣਾ ਕੇ ਭੇਜਾਂਗੇ ਜਿਹੜੀ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਇਹਨਾਂ ਦੀ ਜਿਹੜੀ ਸ਼ਬਦਾਵਲੀ ਹੈ ਇਹਨਾਂ ਦੀ ਕਾਰਜਸ਼ੈਲੀ ਹੈ ਇਹ ਸਾਰੇ ਦੱਸ ਸਕਣ ਸੋ ਇਸ ਤਰੀਕੇ ਦੇ ਨਾਲ ਜਿਹੜੀ ਹ ਬੜੇ ਚੰਗੇ ਮਾਹੌਲ ਦੇ ਨਾਲ ਮੀਟਿੰਗ ਜਿਹੜੀ ਸੰਪੂਰਨ ਹੋਈ ਹੈ ਅਤੇ ਇਹ ਸਾਰੇ ਫੈਸਲੇ ਸਾਰੇ ਮੈਂਬਰਾਂ ਨੇ ਜਿੱਥੇ ਲੈ ਨੇ ਅੱਜ ਹਾਊਸ ਨੇ ਮੋਹਰ ਲਾ ਦਿਤੀ 38 ਮੈਂਬਰਾਂ ਨੇ ਮੋਹਰ ਲਾ ਦਿੱਤੀ ਹੈ ਇਹ ਲੋਕ ਗੁਰੂ ਘਰ ਦੇ ਦੋਖੀ ਨੇ ਗੁਰੂ ਘਰ ਘਰ ਦੀਆਂ ਜਿਹੜੀਆਂ ਡਿਊਟੀਆਂ ਇਹਨਾਂ ਨੂੰ ਮਿਲੀਆਂ ਸੀ ਸੰਗਤ ਨੇ ਦਿੱਤੀਆਂ ਸੀ ਉਹਦਾ ਇਹਨਾਂ ਨੇ ਦੁਰਵਰਤੋਂ ਕੀਤੀ ਅਤੇ ਸੰਗਤ ਦੇ ਕੰਮ ਕਰਨ ਦੀ ਬਜਾਏ ਇਹਨਾਂ ਨੇ ਆਪਣੇ ਪਰਿਵਾਰਾਂ ਦੇ ਆਪਣੇ ਬੱਚਿਆਂ ਦੇ ਨਾਮ ਤੇ ਚੱਲ ਰਹੀਆਂ ਕੰਪਨੀਆਂ ਤੋਂ ਵਿਉਪਾਰ ਕੀਤਾ ਇਸ ਕਰਕੇ ਇਹਨਾਂ ਦੀ ਨਿਖੇਧੀ ਕਰਦੇ ਹੋਏ ਇਹਨਾਂ ਦੀ ਮੈਂਬਰਸ਼ਿਪ ਰੱਦ ਕੀਤੀ ਜਾਂਦੀ।
Click to Follow Babushahi Facebook page →