BBMB ਦੇ ਅਹੁਦਿਆਂ 'ਤੇ ਕੇਂਦਰੀ ਦਬਦਬਾ: ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੇਂਦਰ ਸਰਕਾਰ ਦੇ ਕਦਮ ਨੂੰ ਦੱਸਿਆ 'ਸੰਘੀ ਢਾਂਚੇ 'ਤੇ ਹਮਲਾ'
ਚੰਡੀਗੜ੍ਹ: 14 ਅਪ੍ਰੈਲ, 2026
ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ (BBMB) ਦੇ ਮੁੱਖ ਅਹੁਦਿਆਂ 'ਤੇ ਪੰਜਾਬ ਦੀ ਹਿੱਸੇਦਾਰੀ ਨੂੰ ਘਟਾਉਣ ਅਤੇ 'ਖੁੱਲ੍ਹੀ ਭਰਤੀ ਪ੍ਰਕਿਰਿਆ' ਲਾਗੂ ਕਰਨ ਦੇ ਕੇਂਦਰ ਸਰਕਾਰ ਦੇ ਫੈਸਲੇ ਦਾ ਸਖ਼ਤ ਵਿਰੋਧ ਕੀਤਾ ਹੈ। ਮੰਤਰੀ ਬੈਂਸ ਨੇ ਇਸ ਕਦਮ ਨੂੰ ਸੂਬਿਆਂ ਦੇ ਅਧਿਕਾਰਾਂ ਦਾ ਉਲੰਘਣ ਕਰਾਰ ਦਿੰਦਿਆਂ ਕਿਹਾ ਕਿ ਇਹ ਦੇਸ਼ ਦੇ ਸੰਘੀ ਢਾਂਚੇ (Federal structure) 'ਤੇ ਸਿੱਧਾ ਹਮਲਾ ਹੈ।
Click to Follow Babushahi Facebook page →