CGC ਯੂਨੀਵਰਸਿਟੀ ਮੋਹਾਲੀ ਵਿਖੇ 'ਸਾਹਿਤਿਅਮ 2026' ਦਾ ਸ਼ਾਨਦਾਰ ਆਯੋਜਨ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਡਾ. ਕਿਰਨ ਬੇਦੀ ਨੇ ਕੀਤੀ ਸ਼ਿਰਕਤ
ਮੋਹਾਲੀ, 04 ਫਰਵਰੀ 2026- ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਦੋ ਦਿਨਾਂ ਅਧਿਕਾਰਤ ਸਾਹਿਤਕ ਉਤਸਵ 'ਸਾਹਿਤਿਅਮ 2026' ਬੜੀ ਧੂਮ-ਧਾਮ ਨਾਲ ਸੰਪੰਨ ਹੋਇਆ। ਇਹ ਉਤਸਵ ਬੌਧਿਕ ਵਿਚਾਰਾਂ, ਸੱਭਿਆਚਾਰਕ ਜਸ਼ਨਾਂ ਅਤੇ ਰਾਸ਼ਟਰੀ ਸੰਵਾਦ ਦਾ ਇੱਕ ਅਹਿਮ ਕੇਂਦਰ ਬਣ ਕੇ ਉੱਭਰਿਆ, ਜੋ 'ਵਿਕਸਿਤ ਭਾਰਤ' ਦੇ ਸੰਕਲਪ ਨੂੰ ਸਮਰਪਿਤ ਸੀ। ਇਸ ਦੌਰਾਨ ਵਿਦਿਆਰਥੀਆਂ,ਸਿੱਖਿਆਂ ਸ਼ਾਸਤਰੀਆਂ ਸਮੇਤ ਕਈ ਬੁੱਧੀਜੀਵੀਆਂ ਨੇ ਅਧਿਕਾਰਕ ਲਿਟਰੇਚਰ ਫੈਸਟਿਵਲ ‘ਸਾਹਿਤਯਮ 2026’ ਵਿਚ ਸ਼ਿਰਕਤ ਕਰਦਿਆਂ ਬੌਧਿਕ ਵਿਚਾਰ-ਵਟਾਂਦਰੇ, ਸੰਸਕ੍ਰਿਤਿਕ ਪ੍ਰਗਟਾਵੇ ਅਤੇ ਰਾਸ਼ਟਰੀ ਚਰਚਾ ਦਾ ਸ਼ਾਨਦਾਰ ਮੰਚ ਤਿਆਰ ਕੀਤਾ। ਦੋ ਦਿਨਾਂ ਤੱਕ ਚਲਿਆ ਇਹ ਮਹੋਤਸਵ ਯੂਨੀਵਰਸਿਟੀ ਦੀ ਸੰਕਲਪਬੱਧਤਾ ਨੂੰ ਦਰਸਾਉਂਦੇ ਹੋਏ ਵਿਦਿਆਰਥੀਆਂ ਵਿੱਚ ਰਚਨਾਤਮਕ ਸੋਚ, ਲੀਡਰਸ਼ਿਪ ਅਤੇ ਵਿਖਸਿਤ ਭਾਰਤ ਦੀ ਸੋਚ ਨੂੰ ਮਜ਼ਬੂਤ ਕਰਦਾ ਨਜ਼ਰ ਆਇਆ।
ਇਸ ਖ਼ੂਬਸੂਰਤ ਸਮਾਗਮ ਦਾ ਉਦਘਾਟਨ ਮਾਨਯੋਗ ਮੁੱਖ ਮੰਤਰੀ ਹਰਿਆਣਾ ਨਾਇਬ ਸਿੰਘ ਸੈਣੀ ਨੇ ਕੀਤਾ। ਇਸ ਮੌਕੇ ਤੇ ਆਪਣੇ ਸੰਬੋਧਨ ਵਿੱਚ ਉਨ੍ਹਾਂ ਕਿਹਾ ਕਿ ਵਿਕਸਿਤ ਭਾਰਤ ਦਾ ਵਿਜ਼ਨ ਸਿੱਖਿਆ, ਯੁਵਾ ਸਸ਼ਕਤੀਕਰਨ ਅਤੇ ਨਵੀਨਤਾ 'ਤੇ ਟਿਕਿਆ ਹੋਇਆ ਹੈ। ਉਨ੍ਹਾਂ ਯੂਨੀਵਰਸਿਟੀਆਂ ਨੂੰ ਵਿਚਾਰਾਂ ਦੇ ਨਿਰਮਾਣ ਅਤੇ ਰਾਸ਼ਟਰ-ਨਿਰਮਾਣ ਦੇ ਏਜੰਟ ਵਜੋਂ ਅਹਿਮ ਦੱਸਿਆ। ਇਸ ਦੇ ਨਾਲ ਹੀ ਭਾਰਤ ਦੀ ਪਹਿਲੀ ਮਹਿਲਾ ਆਈ.ਪੀ.ਐਸ. ਅਧਿਕਾਰੀ ਡਾ. ਕਿਰਨ ਬੇਦੀ ਨੇ ਵਿਦਿਆਰਥੀਆਂ ਨੂੰ ਅਨੁਸ਼ਾਸਨ ਅਤੇ ਜਨਤਕ ਸੇਵਾ ਬਾਰੇ ਪ੍ਰੇਰਿਤ ਕੀਤਾ। ਇਸ ਮੌਕੇ ਉਨ੍ਹਾਂ ਨੇ 'ਕਿਰਨ ਬੇਦੀ ਲੀਡਰਸ਼ਿਪ ਲਰਨਿੰਗ ਪ੍ਰੋਗਰਾਮ' ਦੀ ਸ਼ੁਰੂਆਤ ਵੀ ਕੀਤੀ, ਜੋ ਭਵਿੱਖ ਦੇ ਨੈਤਿਕ ਆਗੂ ਤਿਆਰ ਕਰਨ ਵਿੱਚ ਸਹਾਈ ਹੋਵੇਗਾ। ਇਸ ਤਿਉਹਾਰ ਵਿੱਚ ਇੱਕ ਮੈਗਾ ਕਿਤਾਬ ਲਾਂਚ ਵੀ ਹੋਈ, ਜਿਸ ਵਿੱਚ ਸਾਹਿਤ ਨੂੰ ਸਮਾਜਿਕ ਪਰਿਵਰਤਨ ਦੇ ਜ਼ਮੀਰ ਅਤੇ ਉਤਪ੍ਰੇਰਕ ਦੋਵਾਂ ਵਜੋਂ ਮਨਾਇਆ ਗਿਆ।
ਇਸ ਮੌਕੇ ਤੇ ਯੂਨੀਵਰਸਿਟੀ ਦੇ ਸਟਾਰਟਅੱਪ ਸੱਭਿਆਚਾਰ ਨੂੰ ਉਤਸ਼ਾਹਿਤ ਕਰਦਿਆਂ ਕਈ ਕੰਪਨੀਆਂ ਨੂੰ ਫੰਡਿੰਗ ਨਾਲ ਸਨਮਾਨਿਤ ਕੀਤਾ ਗਿਆ। ਇਸ ਵਿੱਚ ਈ ਡੀ ਐੱਸ ਵੈਗਨ ਟੈੱਕ ਨੂੰ ਆਈ ਆਈ ਟੀ ਮਦਰਾਸ ਵੱਲੋਂ 10 ਲੱਖ ਰੁਪਏ, ਟੈਂਕ ਹੈਲਥ ਐਪਕ ਨੂੰ ਸਟਾਰਟਅੱਪ ਪੰਜਾਬ ਵੱਲੋਂ 6.5 ਲੱਖ ਰੁਪਏ ਅਤੇ ਵਿੱਦਿਅਕ ਵੇਦੀ ਨੂੰ 3 ਲੱਖ ਰੁਪਏ ਦੀ ਸੀਡ ਗ੍ਰਾਂਟ ਦਿੱਤੀ ਗਈ। ਇਸ ਦੇ ਨਾਲ ਹੀ ਮਾਹੌਲ ਨੂੰ ਸਭਿਆਚਾਰ ਦੇ ਰੰਗ ਵਿਚ ਰੰਗਦੇ ਹੋਏ ਸਮਾਗਮ ਵਿੱਚ ਪੰਜਾਬੀ ਸਾਹਿਤ ਅਤੇ ਸੰਗੀਤ 'ਤੇ ਵਿਸ਼ੇਸ਼ ਚਰਚਾ ਕੀਤੀ ਗਈ, ਜਿਸ ਵਿੱਚ ਡਾ. ਹਰਮਹਿੰਦਰ ਸਿੰਘ ਬੇਦੀ, ਮਲਕੀਤ ਰੌਣੀ, ਬੰਟੀ ਬੈਂਸ, ਜਸਬੀਰ ਜੱਸੀ ਅਤੇ ਜਗਦੀਪ ਸਿੰਘ ਵੜਿੰਗ ਵਰਗੀਆਂ ਮਸ਼ਹੂਰ ਹਸਤੀਆਂ ਨੇ ਹਿੱਸਾ ਲਿਆ। ਉਤਸਵ ਦੀ ਸਮਾਪਤੀ ਅਫਸਾਨਾ ਖਾਨ ਅਤੇ ਆਦਿ ਦੀਆਂ ਦਿਲਕਸ਼ ਸੰਗੀਤਕ ਪੇਸ਼ਕਾਰੀਆਂ ਨਾਲ ਹੋਈ।
ਕੌਮਾਂਤਰੀ ਸਨਮਾਨ ਫਾਦਰ ਆਫ਼ ਐਜੂਕੇਸ਼ਨ ਨਾਲ ਸਨਮਾਨੇ ਜਾ ਚੁੱਕੇ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਦੇ ਚਾਂਸਲਰ ਰਸ਼ਪਾਲ ਸਿੰਘ ਧਾਲੀਵਾਲ ਨੇ ਕਿਹਾ ਕਿ ਸਾਹਿਤਿਅਮ ਰਾਹੀਂ ਅਸੀਂ ਅਜਿਹੇ ਮਨਾਂ ਨੂੰ ਤਿਆਰ ਕਰਨਾ ਚਾਹੁੰਦੇ ਹਾਂ ਜੋ ਆਲੋਚਨਾਤਮਕ ਸੋਚ ਰੱਖਣ ਅਤੇ ਦੇਸ਼ ਨੂੰ ਬੁੱਧੀ ਅਤੇ ਉਦੇਸ਼ ਨਾਲ ਅੱਗੇ ਲੈ ਕੇ ਜਾਣ। ਮੈਨੇਜਿੰਗ ਡਾਇਰੈਕਟਰ ਅਰਸ਼ ਧਾਲੀਵਾਲ ਨੇ ਕਿਹਾ ਕਿ ਇਹ ਉਤਸਵ ਸਿੱਖਿਆ ਨੂੰ ਕਲਾਸਰੂਮਾਂ ਤੋਂ ਬਾਹਰ ਲਿਜਾ ਕੇ ਭਵਿੱਖ ਦੇ ਆਗੂਆਂ ਨੂੰ ਤਿਆਰ ਕਰਨ ਦਾ ਇੱਕ ਸਜੀਵ ਪਲੇਟਫਾਰਮ ਹੈ। ਇਸ ਮੌਕੇ ਤੇ ਅਸ਼ੋਕ ਕੁਮਾਰ, ਆਈਪੀਐਸ (ਸੇਵਾਮੁਕਤ), ਉੱਤਰਾਖੰਡ ਦੇ ਸਾਬਕਾ ਡੀਜੀਪੀ ਅਤੇ ਹਰਿਆਣਾ ਦੀ ਸਪੋਰਟਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ , ਸੰਪਾਦਕ ਅਤੇ ਪੇਸ਼ਕਾਰ ਨਵਜਯੋਤ ਰੰਧਾਵਾ, ਉਮੰਗ ਜਿੰਦਲ, ਸੀਈਓ, ਹੋਮਲੈਂਡ ਗਰੁੱਪ; ਅਤੇ ਆਸ਼ੀਸ਼ ਕੁਮਾਰ ਚੌਧਰੀ, ਭਾਰਤੀ ਅੰਤਰਰਾਸ਼ਟਰੀ ਮੁੱਕੇਬਾਜ਼ ਅਤੇ ਓਲੰਪੀਅਨ - ਸਮੇਤ ਕਈ ਹਸਤੀਆਂ ਨੇ ਸ਼ਿਰਕਤ ਕਰਦੇ ਹੋਏ ਸਮਾਗਮ ਨੂੰ ਹੋਰ ਯਾਦਗਾਰੀ ਬਣਾ ਦਿਤਾ।