ਰਾਮ ਰਹੀਮ ਵੱਲੋਂ ਕਿਸਾਨਾਂ ਨੂੰ ਵਧੀਆ ਕੁਆਲਟੀ ਦੇ ਬੀਜ ਮੁਹੱਈਆ ਕਰਵਾਉਣ ਦਾ ਸੱਦਾ
ਅਸ਼ੋਕ ਵਰਮਾ
ਸਿਰਸਾ, 30 ਜਨਵਰੀ 2026: ਡੇਰਾ ਸੌਚਾ ਸੌਦਾ ਸਿਰਸਾ ਦੇ ਦੂਸਰੇ ਮੁਖੀ ਮਰਹੂਮ ਸਤਨਾਮ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਭਲਾਈ ਕਾਰਜਾਂ ਦੀ ਮੁਹਿੰਮ ਨੂੰ ਅੱਗੇ ਤੋਰਦਿਆਂ ਡੇਰਾ ਸਿਰਸਾ ਮੁਖੀ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਨੇ ਅੱਜ ਆਪਣੇ ਸ਼ਰਧਾਲੂਆਂ ਨੂੰ ਸੱਦਾ ਦਿੱਤਾ ਹੈ ਕਿ ਉਹ ਗਰੀਬ ਕਿਸਾਨਾਂ ਦੀ ਆਰਥਿਕਤਾ ਨੂੰ ਸੁਧਾਰਨ ਲਈ ਉੱਚ ਕੁਆਲਿਟੀ ਦੇ ਬੀਜ ਮੁਹੱਈਆ ਕਰਵਾਉਣ। ਉਨ੍ਹਾਂ ਕਿਹਾ ਕਿ ਅਕਸਰ, ਘਟੀਆ-ਗੁਣਵੱਤਾ ਵਾਲੇ ਬੀਜ ਕਿਸਾਨਾਂ ਦੀ ਮਿਹਨਤ ਨੂੰ ਬੇਕਾਰ ਕਰ ਦਿੰਦੇ ਹਨ, ਜਿਸ ਦੇ ਨਤੀਜੇ ਵਜੋਂ ਭਾਰੀ ਨੁਕਸਾਨ ਉਠਾਉਣ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇਸ ਪਹਿਲਕਦਮੀ ਤੋਂ ਕਿਸਾਨਾਂ ਨੂੰ ਰਾਹਤ ਮਿਲਣ ਦੀ ਉਮੀਦ ਹੈ ਇਸ ਲਈ ਸਾਧ ਸੰਗਤ ਨੂੰ ਨਿਰਸੁਆਰਥ ਸੇਵਾ ਵਜੋਂ ਅੱਗੇ ਆਉਣਾ ਚਾਹੀਦਾ ਹੈ। ਓਧਰ ਮਾਨਵਤਾ ਭਲਾਈ ਕਾਰਜਾਂ ਨੂੰ ਜਾਰੀ ਰੱਖਦਿਆਂ 10 ਅਤਿ-ਲੋੜਵੰਦ ਔਰਤਾਂ ਨੂੰ ਰਾਸ਼ਨ ਵੰਡਿਆ ਗਿਆ।
ਇਸ ਮੌਕੇ ਸ਼ਾਹ ਸਤਨਾਮ ਜੀ ਸਪੈਸ਼ਲਿਟੀ ਹਸਪਤਾਲ ਵਿਖੇ ਦਿਲ ਦੀਆਂ ਬਿਮਾਰੀਆਂ ਦੀ ਜਾਂਚ ਕੈਂਪ ਲਾਇਆ ਜਿਸ ਵਿੱਚ ਦਿਲ ਦੇ ਰੋਗਾਂ ਦੇ ਮਾਹਿਰ ਡਾ. ਅਵਤਾਰ ਸਿੰਘ ਕਲੇਰ, ਦਿਲ ਦੇ ਰੋਗਾਂ ਦੇ ਮਾਹਿਰ ਡਾ. ਸੁਨੀਲ ਸਾਗਰ, ਐਮਡੀ ਮੈਡੀਸਨ ਡਾ. ਮੀਨਾਕਸ਼ੀ, ਡਾ. ਹਰਸ਼ਿਕਾ ਖੱਤਰੀ, ਡਾ. ਮੋਨੀਸ਼ਾ, ਡਾ. ਦ੍ਰਿਸ਼ਟੀ, ਡਾ. ਕਨਿਕਾ, ਡਾ. ਕੁਲਭੂਸ਼ਣ ਅਤੇ ਡਾ. ਪ੍ਰਦੀਪ ਨੇ ਆਪਣੀਆਂ ਸੇਵਾਵਾਂ ਦਿੱਤੀਆਂ। ਇਸ ਕੈਂਪ ਦੌਰਾਨ ਮਰੀਜ਼ਾਂ ਦੀ ਜਾਂਚ , ਢੱੁਕਵੀਂ ਸਲਾਹ ਅਤੇ ਦਵਾਈਆਂ ਦਿੱਤੀਆਂ ਗਈਆਂ। ਇਸ ਦੌਰਾਨ, ਐਮਐਸਜੀ ਨੈਚਰੋਪੈਥੀ ਹਸਪਤਾਲ ਨੈਚਰੋਪੈਥਿਕ ਤਰੀਕਿਆਂ ਦੀ ਨਾਲ ਮਰੀਜ਼ਾਂ ਦੇ ਇਲਾਜ ਲਈ ਡਾ. ਰਵੀ ਕੁਮਾਰ, ਡਾ. ਬਿਜੋਏ, ਡਾ. ਰੁਪੇਸ਼ ਕੁਮਾਰ ਅਤੇ ਡਾ. ਐਮ. ਨੰਦਿਨੀ ਦੁਆਰਾ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਕੈਂਪ ਵਿੱਚ ਕਮਰ ਦਰਦ, ਮੋਟਾਪਾ, ਚਮੜੀ ਦੀਆਂ ਬਿਮਾਰੀਆਂ, ਸ਼ੂਗਰ, ਬਲੱਡ ਪ੍ਰੈਸ਼ਰ, ਜ਼ੁਕਾਮ, ਐਲਰਜੀ, ਦਮਾ ਅਤੇ ਹੋਰ ਬਿਮਾਰੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ