ਅਰਸੇ ਬਾਅਦ ਪਰਿਵਾਰ ਵਿੱਚ ਜਨਮੀ ਬੱਚੀ ਤਾਂ ਪਰਿਵਾਰ ਨੇ ਪੂਰੀ ਕੀਤੀਆਂ ਸਾਰੀਆਂ ਰੀਝਾਂ
ਧੀ ਦਾ ਕੀਤਾ ਇਹੋ ਜਿਹਾ ਸਵਾਗਤ ਕਿ ਪੂਰਾ ਪਿੰਡ ਰਹਿ ਗਿਆ ਵੇਖਦਾ
ਰੋਹਿਤ ਗੁਪਤਾ
ਗੁਰਦਾਸਪੁਰ , 19 ਜਨਵਰੀ 2026 :
ਅਕਸਰ ਪਰਿਵਾਰ ਦੇ ਵਿੱਚ ਮੁੰਡੇ ਦੇ ਜਨਮ ਤੇ ਬਹੁਤ ਸਾਰੇ ਮਾਂ ਪਿਓ ਖੁਸ਼ੀ ਮਨਾਉਂਦੇ ਨੇ ਪਰ ਗੁਰਦਾਸਪੁਰ ਦੇ ਕਸਬਾ ਦੋਰਾਂਗਲਾ ਦੇ ਡਾਕਟਰ ਵਿਜੇ ਪਰਾਸ਼ਰ ਦੇ ਪਰਿਵਾਰ ਨੇ ਨਵੀਂ ਜਨਮੀ ਧੀ ਦਾ ਅਜਿਹਾ ਸਵਾਗਤ ਕੀਤਾ ਕਿ ਪੂਰੇ ਦਾ ਪੂਰਾ ਪਿੰਡ ਵੇਖਦਾ ਹੀ ਰਹਿ ਗਿਆ । ਦਰਅਸਲ ਇਸ ਪਰਿਵਾਰ ਵਿੱਚ ਕਾਫੀ ਅਰਸੇ ਬਾਅਦ ਬੱਚੇ ਦਾ ਜਨਮ ਹੋਇਆ ਸੀ, ਉਧਰ ਚੱਲ ਗਿਆ ਬੰਦ ਕਰਕੇ ਚਲਾ ਜਾ ਤੇ ਇਹ ਬੱਚਾ ਧੀ ਦੇ ਰੂਪ ਵਿੱਚ ਆਇਆ ਸੀ। ਧੀ ਦੇ ਜਨਮ ਤੋਂ ਬਾਅਦ ਹੋਸਪਿਟਲ ਤੋਂ ਘਰ ਲਿਆਉਣ ਤੋਂ ਪਹਿਲਾਂ ਆਪਣਾ ਘਰ ਹੀ ਨਹੀਂ ਪੂਰੀ ਗਲੀ ਨੂੰ ਸਜਾਇਆ ਗਿਆ । ਜਿੱਥੇ ਬੇਟਿਆਂ ਨੂੰ ਬਚਾਉਣ ਲਈ ਬੇਟੀ ਬਚਾਓ ਬੇਟੀ ਪੜਾਓ ਦੇ ਨਾਰੇ ਲਗਾਉਣੇ ਪੈਂਦੇ ਹਨ ਅਤੇ ਭਰੂਣ ਹੱਤਿਆ ਤੇ ਰੋਕ ਲਗਾਉਣੀ ਪੈਂਦੀ ਹੈ ਉੱਥੇ ਹੀ ਇਸ ਪਰਿਵਾਰ ਨੇ ਇਹ ਮਿਸਾਲ ਕਾਇਮ ਕੀਤੀ ਹੈ ਕਿ ਉਹਨਾਂਂ ਦੀ ਨਜ਼ਰ ਵਿੱਚ ਬੇਟੀ ਬੇਟਿਆਂ ਤੋਂ ਘੱਟ ਨਹੀਂ ।
ਪਰਿਵਾਰ ਵਿੱਚ ਪਹੁੰਚੇ ਪਿੰਡ ਦੇ ਮੌਹਤਵਰ ਲੋਕਾਂ ਨੇ ਕਿਹਾ ਕਿ ਸਵਰਗੀ ਡਾਕਟਰ ਵਿਜੇ ਦੇ ਪਰਿਵਾਰ ਦੇ ਵਿੱਚ ਪੋਤਰੀ ਦੇ ਜਨਮ ਤੇ ਜਿਸ ਤਰੀਕੇ ਦੇ ਨਾਲ ਨਵੀਂ ਜਨਮੀ ਧੀ ਦਾ ਜਿਸ ਤਰ੍ਹਾਂ ਭਰਵਾਂ ਸਵਾਗਤ ਕੀਤਾ ਗਿਆ ਹੈ ਉਹ ਸੱਚ ਮੁੱਚ ਇੱਕ ਮਿਸਾਲ ਹੀ ਹੈ । ਬੇਟੀ ਦੇ ਜਨਮ ਤੇ ਬੇਟੇ ਨਾਲੋਂ ਵੀ ਕਈ ਗੁਨਾਹ ਵੱਧ ਖੁਸ਼ੀਆਂ ਮਨਾਈਆਂ ਗਈਆਂ ਹਨ। ਢੋਲ ਦੇ ਡੱਗੇ ਤੇ ਭੰਗੜੇ ਪਾਏ ਗਏ ਕੇਕ ਕੱਟਿਆ ਗਿਆ , ਘਰ ਤਾਂ ਸਜਾਇਆ ਹੀ ਗਿਆ ਪੂਰੀ ਗਲੀ ਨੂੰ ਚਾਨਣੀਆਂ ਨਾਲ ਸਜਾ ਦਿੱਤਾ ਗਿਆ। ਇਹ ਸੱਚ ਮੁੱਚ ਵੱਖਰਾ ਹੈ।