ਇੰਟਰਨੈਸ਼ਨਲ ਬਾਕਸਿੰਗ ਖਿਡਾਰੀ ਮਨਜੀਤ ਮੰਨਾ ਪੰਜਾਬ ਪੁਲਿਸ ਵਿਚ ਪਰਮੋਟ ਹੋ ਕੇ ਬਣੇ ਏਐਸਆਈ
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 18 ਜਨਵਰੀ 2026:- ਪਿੰਡ ਨਿਜ਼ਾਮਨੀਵਾਲਾ ਦੇ ਖੇਤੀਬਾੜੀ ਨਾਲ ਸਬੰਧਤ ਪਰਿਵਾਰ ਵਿੱਚ ਜੰਮਪਲ ਇੰਟਰਨੈਸ਼ਨਲ ਬਾਕਸਿੰਗ ਖਿਡਾਰੀ ਮਨਜੀਤ ਮੰਨਾ ਪੰਜਾਬ ਪੁਲਿਸ ਵਿਚ ਪਰਮੋਟ ਹੋ ਕੇ ਏਐਸਆਈ ਬਣ ਗਏ ਹਨ। ਜਿਹਨਾਂ ਨੂੰ ਡੀਆਈਜੀ ਸਾਹਿਬ ਪਟਿਆਲਾ ਕੁਲਦੀਪ ਚਾਹਲ, ਐਸਐਸਪੀ ਸਾਹਿਬ ਪਟਿਆਲਾ ਵਰੁਣ ਸ਼ਰਮਾਂ ਅਤੇ ਐਸ ਪੀ ਹੈੱਡ ਕੁਆਟਰ ਸਾਹਿਬ ਨੇ ਸਟਾਰ ਲਗਾ ਕੇ ਤਰੱਕੀ ਦਿੱਤੀ।
ਦੱਸਣਯੋਗ ਹੈ ਕਿ ਮਨਜੀਤ ਮੰਨਾ ਆਪਣੇ ਸਮੇਂ ਦੇ ਨਾਮਵਰ ਬਾਕਸਿੰਗ ਖਿਡਾਰੀ ਰਹੇ ਹਨ। ਮਨਜੀਤ ਮੰਨਾ ਕਰੀਬ 10 ਸਾਲ ਇੰਡੀਆ ਟੀਮ ਦਾ ਹਿੱਸਾ ਰਹੇ ਹਨ। ਮਨਜੀਤ ਮੰਨਾ ਨੇ ਸਾਲ 2013 ਵਿੱਚ ਚਾਈਨਾ ਵਿੱਚ ਹੋਈਆਂ ਏਸ਼ੀਆ ਪੱਧਰ ਦੀਆਂ ਖੇਡਾਂ ਵਿੱਚ ਸਿਲਵਰ ਮੈਡਲ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ ਸੀ। ਇਸ ਤੋਂ ਇਲਾਵਾ ਕਿਉਬਾ ਅਤੇ ਪਾਕਿਸਤਾਨ ਵਿੱਚ ਮਨਜੀਤ ਮੰਨਾ ਨੇ ਭਾਰਤ ਦੇਸ਼ ਦੀ ਟੀਮ ਵਲੋਂ ਖੇਡ ਕੇ ਚੰਗਾ ਪ੍ਰਦਰਸ਼ਨ ਕੀਤਾ। ਕੋਚ ਹਰਪ੍ਰੀਤ ਸਿੰਘ ਹੁੰਦਲ ਤੋਂ ਬਾਕਸਿੰਗ ਦੇ ਗੁਰ ਸਿਖ ਕੇ ਮਨਜੀਤ ਮੰਨਾ ਨੇ ਵੱਡੇ ਵੱਡੇ ਖਿਡਾਰੀਆਂ ਤੋਂ ਲੋਹਾ ਮਨਵਾਇਆ ਹੈ। ਫਿਰ ਮਨਜੀਤ ਮੰਨਾ ਨੂੰ ਸੱਟ ਲੱਗਣ ਕਰਕੇ ਬਾਕਸਿੰਗ ਤੋਂ ਦੂਰ ਹੋਣਾ ਪਿਆ।
ਇਸ ਤੋਂ ਬਾਅਦ ਮਨਜੀਤ ਮੰਨਾ ਨੇ ਪੰਜਾਬ ਪੁਲਿਸ ਵਿਚ ਨੌਕਰੀ ਕਰਦੇ ਹੋਏ ਬਹੁਤ ਚੰਗੇ ਕੰਮ ਕੀਤੇ ਹਨ। ਮਨਜੀਤ ਮੰਨਾ ਨੂੰ ਉਹਨਾਂ ਦੀ ਖੇਡ ਅਤੇ ਉਹਨਾਂ ਦੇ ਚੰਗੇ ਸੁਭਾਅ ਕਰਕੇ ਪਟਿਆਲਾ ਵਾਸੀ ਬਹੁਤ ਪਿਆਰ ਕਰਦੇ ਹਨ। ਮਨਜੀਤ ਮੰਨਾ ਨੇ ਕਿਹਾ ਕਿ ਉਹ ਅੱਗੇ ਵੀ ਆਪਣੀਆਂ ਜਿੰਮੇਵਾਰੀਆਂ ਚੰਗੇ ਤਰ੍ਹਾਂ ਨਿਭਾ ਕੇ ਪਟਿਆਲਾ ਵਾਸੀਆਂ ਦੇ ਸੇਵਾ ਕਰਨਗੇ।