ਜ਼ਿਲ੍ਹਾ ਪ੍ਰੀਸ਼ਦ ਮੈਂਬਰ ਐਡਵੋਕੇਟ ਸੁੱਚਾ ਸਿੰਘ ਮੁਲਤਾਨੀ ਅਤੇ ਬਲਾਕ ਸੰਮਤੀ ਮੈਂਬਰ ਨੰਬਰਦਾਰ ਵਜ਼ੀਰ ਸਿੰਘ ਦੇ ਪ੍ਰਬੰਧਾਂ ਹੇਠ ਧੰਨਵਾਦ ਰੈਲੀ
ਰੋਹਿਤ ਗੁਪਤਾ
ਗੁਰਦਾਸਪੁਰ,11 ਜਨਵਰੀ
ਹਲਕਾ ਦੀਨਾਨਗਰ ਅਧੀਨ ਪੈਂਦੇ ਪਿੰਡ ਨਵਾਂ ਸ਼ਾਲਾ ਦੇ ਸੀਨੀਅਰ ਆਪ ਆਗੂ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਐਡਵੋਕੇਟ ਸੁੱਚਾ ਸਿੰਘ ਮੁਲਤਾਨੀ ਅਤੇ ਬਲਾਕ ਸੰਮਤੀ ਮੈਂਬਰ ਨੰਬਰਦਾਰ ਵਜ਼ੀਰ ਸਿੰਘ ਦੇ ਪ੍ਰਬੰਧਾਂ ਹੇਠ ਧੰਨਵਾਦ ਰੈਲੀ ਕਰਵਾਈ ਗਈ।
ਗੁਰਦੁਆਰਾ ਕਲਗੀਧਰ ਨਵਾਂ ਸਾਲਾ ਵਿਖੇ ਸ਼ੁਕਰਾਨੇ ਵਜੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ, ਜਿਥੇ ਰਾਗੀ ਸਿੰਘਾਂ ਵਲੋਂ ਕੀਰਤਨ ਕੀਤਾ ਗਿਆ। ਇਸ ਮੌਕੇ ਹਲਕਾ ਡੇਰਾ ਬਾਬਾ ਨਾਨਕ ਦੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਅਤੇ ਹਲਕਾ ਗੁਰਦਾਸਪੁਰ ਦੇ ਇੰਚਾਰਜ ਰਮਨ ਬਹਿਲ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ, ਜਿਨ੍ਹਾਂ ਵਲੋਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੁੱਚਾ ਸਿੰਘ ਮੁਲਤਾਨੀ ਅਤੇ ਬਲਾਕ ਸੰਮਤੀ ਮੈਂਬਰ ਵਜ਼ੀਰ ਸਿੰਘ ਸਮੇਤ ਪੰਚਾਂ, ਸਰਪੰਚਾਂ ਦਾ ਵਿਸ਼ੇਸ਼ ਸਨਮਾਨ ਕੀਤਾ।
ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਹਮੇਸ਼ਾ ਸਚਾਈ ਚਾਹੁੰਦੇ ਹਨ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਪੰਜਾਬ ਅੰਦਰ ਰਾਜ ਕਰਨ ਦਾ ਮੌਕਾ ਮਿਲਿਆ ਹੈ ਅਤੇ ਹਰ ਵਰਗ ਨਾਲ ਤਾਲਮੇਲ ਕਰਕੇ ਪਾਰਟੀ ਉਚਾਈਆਂ ਤੱਕ ਪਹੁੰਚੀ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀ ਬਿਹਤਰੀ ਅਤੇ ਭਲੇ ਦੀ ਗੱਲ ਕੀਤੀ ਹੈ ਅਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਮਿਸ਼ਨ ਲੋਕਾਂ ਦੇ ਸਹਿਯੋਗ ਨਾਲ ਸਫਲ ਹੋਇਆ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਹੰਕਾਰੀ ਪਾਰਟੀਆਂ ਦਾ ਵਿਨਾਸ਼ ਹੋ ਗਿਆ ਹੈ। ਵਿਧਾਇਕ ਗੁਰਦੀਪ ਸਿੰਘ ਰੰਧਾਵਾ ਅਤੇ ਰਮਨ ਬਹਿਲ ਨੇ ਜੇਤੂ ਮੈਂਬਰਾਂ, ਪੰਚਾਂ, ਸਰਪੰਚਾਂ ਤੇ ਵਲੰਟੀਅਰਾਂ ਦਾ ਸਨਮਾਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਹਰ ਵਰਕਰ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਹੈ ਅਤੇ ਲੋਕਾਂ ਦੀ ਹਰ ਮੁਸ਼ਕਿਲ ਦਾ ਪਹਿਲ ਦੇ ਆਧਾਰ 'ਤੇ ਹੱਲ ਕਰਨ ਨੂੰ ਤਰਜੀਹ ਦਿੱਤੀ ਹੈ। ਜਿਸ ਨਾਲ ਭ੍ਰਿਸ਼ਟਾਚਾਰ ਖ਼ਤਮ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਆਗਾਮੀ 2027 ਦੀਆਂ ਚੋਣਾਂ ਵਿਚ ਵਧੀਆ ਪ੍ਰਦਰਸ਼ਨ ਕਰਕੇ ਮੁੜ ਤੋਂ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਵੇਗੀ। ਸਟੇਜ ਸਕੱਤਰ ਦੇ ਵਰਜ ਸਰਪੰਚ ਰਾਜੇਸ਼ ਭੰਗਵਾਂ ਨੇ ਬਾਖੂਬੀ ਨਿਭਾਏ।
ਆਖਰ ਵਿਚ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਐਡਵੋਕੇਟ ਸੁੱਚਾ ਸਿੰਘ ਮੁਲਤਾਨੀ ਨੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ, ਹਲਕਾ ਇੰਚਾਰਜ ਰਮਨ ਬਹਿਲ ਨੂੰ ਸਿਰੋਪੇ ਤੇ ਦੁਸ਼ਾਲੇ ਭੇਟ ਕਰਕੇ ਸਨਮਾਨਿਤ ਕਰਦਿਆਂ ਪਹੁੰਚੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਗੁਰਦਾਸਪੁਰ ਭਾਰਤ ਭੂਸ਼ਨ ਸ਼ਰਮਾ, ਸਾਬਕਾ ਚੇਅਰਮੈਨ ਨੀਰਜ ਸਲਹੋਤਰਾ, ਜਿਲ੍ਹਾ ਪ੍ਰੀਸ਼ਦ ਮੈਂਬਰ ਜ਼ੋਨ ਤਿੱਬੜ ਜਤਿੰਦਰ ਕੌਰ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜੌੜਾ ਛੱਤਰਾਂ ਅਜੀਤ ਸਿੰਘ, ਬਲਾਕ ਸੰਮਤੀ ਮੈਂਬਰ ਬਰਨਾਲਾ, ਭੁੱਲਚੱਕ ਸਰਪੰਚ ਲਖਵਿੰਦਰ ਸਿੰਘ ਖ਼ਾਲਸਾ, ਬਲਾਕ ਸੰਮਤੀ ਮੈਂਬਰ ਬੱਬਰੀ ਨੰਗਲ ਲਖਵਿੰਦਰ ਸਿੰਘ, ਬਲਾਕ ਸੰਮਤੀ ਮੈਂਬਰ ਹੱਲਾ ਚਾਹੀਆ ਜੋਤੀ, ਬਲਾਕ ਸੰਮਤੀ ਗੁਰਦਾਸ ਨੰਗਲ ਤੋਂ ਸ਼ੇਰਾ, ਬਲਾਕ ਸੰਮਤੀ ਮੈਂਬਰ ਨਵਾਂ ਪਿੰਡ ਬਹਾਦਰ ਵਰਿੰਦਰ ਕੌਰ, ਸਰਪੰਚ ਗੁਰਦੇਵ ਸਿੰਘ ਸਿਧਵਾਂ ਜਮੀਤਾਂ, ਸਰਪੰਚ ਲਾਡੀ ਜੀਵਨਵਾਲ, ਸਰਪੰਚ ਬੱਥਰੀ ਗੁਰਦੇਵ ਸਿੰਘ ਟਿਕੂ, ਪ੍ਰਧਾਨ ਰਣਜੀਤ ਸਿੰਘ ਰਾਣਾ ਬਲਾਕ ਸੰਮਤੀ ਮੈਂਬਰ, ਸਰਪੰਚ ਮਹਿੰਦਰ ਸਿੰਘ, ਰਾਕੇਸ਼ ਸ਼ਰਮਾ, ਰਘੁਨਾਥ ਸਿੰਘ, ਤੀਰਥ ਸਿੰਘ, ਪ੍ਰੇਮ ਸਿੰਘ ਪੋਪਾ, ਠਾਕੁਰ ਰਾਏ ਸਿੰਘ, ਜੋਗਿੰਦਰ ਸਿੰਘ, ਕੈਪਟਨ ਜਸਬੀਰ ਸਿੰਘ, ਸੇਵਕ ਸਿੰਘ, ਨਿਰਮਲ ਸਿੰਘ, ਬਲਵਿੰਦਰ ਸਿੰਘ, ਸੂਬੇਦਾਰ ਪਿਆਰਾ ਸਿੰਘ, ਸਰਪੰਚ ਬਲਵਿੰਦਰ ਸਿੰਘ, ਸਾਬਕਾ ਸਰਪੰਚ ਪ੍ਰੇਮ ਲਾਲ, ਬਲਜੀਤ ਸਿੰਘ, ਰਛਪਾਲ ਸਿੰਘ ਭੂੰਡਵਾਲ, ਰਾਕੇਸ਼ ਕੁਮਾਰ, ਨਿਸ਼ਾਨ ਸਿੰਘ, ਬਲਵੀਰ ਸਿੰਘ ਬੀਰਾ ਜ਼ੋਨ ਇੰਚਾਰਜ, ਪ੍ਰਬੰਧ ਕੁਮਾਰ ਸਰਪੰਚ ਮੁੰਨਣਾਂ, ਸੁਰਿੰਦਰ ਕੁਮਾਰ, ਬਿਮਲ ਕੁਮਾਰ, ਸੁਰਿੰਦਰ ਸਿੰਘ ਜੱਜ ਸਰਪੰਚ ਨਵਾਂ ਪਿੰਡ ਬਹਾਦਰ, ਸਰਪੰਚ ਹਰਜੀਤ ਸਿੰਘ, ਸਰਪੰਚ ਸਾਥੀ ਮਸੀਹ, ਸਰਪੰਚ ਲਾਡੀ ਸ਼ੇਖੂਪੁਰ, ਸਰਪੰਚ ਰੌਸ਼ਨ ਪੁਰੋਵਾਲ ਰਾਜਪੂਤਾਂ, ਸਰਪੰਚ ਹੱਲਾ ਪਵਨ, ਸਰਪੰਚ ਚਾਹੀਆ ਸ਼ਿਵਰਾਮ, ਸਰਪੰਚ ਸਿਕੰਦਰ ਸੋਨੂੰ, ਸਰਪੰਚ ਅਸ਼ੋਕ ਜਾਫਰਪੁਰ, ਸਰਪੰਚ ਮਨੀਸ਼ਵਰ ਮੀਰਪੁਰ, ਸਰਪੰਚ ਮੰਗਾ ਸ਼ੇਰਪੁਰ, ਸਰਪੰਚ ਸਤਿੰਦਰਪਾਲ ਸਿੰਘ ਸਾਬੀ, ਸਰਪੰਚ ਲਵਲੀ ਲਮੀਨ, ਸਰਪੰਚ ਮਜੀਦਾ ਮਸੀਹ ਕਰਾਲ, ਸਰਬਜੀਤ ਸਿੰਘ, ਅਸ਼ਵਨੀ ਚਾਵਾ, ਬਲਦੇਵ ਰਾਜ, ਸਰਪੰਚ ਸੁਖਬੀਰ ਸਿੰਘ, ਨਰਿੰਦਰ ਸਿੰਘ, ਸਰਪੰਚ ਦਿਲਬਾਗ ਸਿੰਘ ਢਿੱਲੋਂ, ਸਰਪੰਚ ਮਨੀਸ਼, ਸਰਪੰਚ ਧਰਮਪਾਲ, ਸਰਪੰਚ ਪਿਆਰਾ ਮਸੀਹ, ਸਰਪੰਚ ਸੰਦੀਪ ਸਿੰਘ, ਸਰਪੰਚ ਚਿੱਟੂ ਬਾਜਵਾ, ਸਰਪੰਚ ਰਣਜੀਤ ਸਿੰਘ, ਸਰਪੰਚ ਪ੍ਰਿਤਪਾਲ ਸਿੰਘ, ਸਰਪੰਚ ਹਰਦੀਪ ਸਿੰਘ, ਸਰਪੰਚ ਹਿਤਪਾਲ ਸਿੰਘ, ਸਰਪੰਚ ਹਰਜਿੰਦਰ ਕੌਰ, ਮੰਗਲ ਸਿੰਘ, ਸਰਪੰਚ ਸਾਹਿਬ, ਕਰਨਜੀਤ ਸਿੰਘ ਮੁਲਤਾਨੀ, ਬੂਆ ਸਿੰਘ, ਵਰਿੰਦਰ ਸਿੰਘ ਲਾਲੀ, ਲਖਵਿੰਦਰ ਸਿੰਘ ਚਾਵਾ, ਰਤਨ ਸਿੰਘ ਚਾਵਾ, ਅਮਰਜੀਤ ਪੱਪੂ, ਜਰਨੈਲ ਸਿੰਘ, ਜਗਦੀਸ਼ ਸਿੰਘ, ਲੋਕ ਕਮਲ ਸਿੰਘ, ਉਕਾਰ ਸਿੰਘ, ਸ਼ਮਸ਼ੇਰ ਸਿੰਘ, ਰਘੁਬੀਰ ਸਿੰਘ, ਰਾਣੀ ਨਵਾਂ ਸ਼ਾਲਾ, ਸੁਰਿੰਦਰ ਕੌਰ ਪੁਲ ਤਿੱਬੜੀ, ਜਗਜੀਤ ਸਿੰਘ ਨਵਾਂ ਸ਼ਾਲਾ, ਬਿਕਰਮ ਸਿੰਘ ਯੂ.ਐਸ.ਏ, ਬਲਦੇਵ ਸਿੰਘ ਤੋਂ ਇਲਾਵਾ ਹੋਰ ਅਨੇਕਾਂ ਆਗੂ ਹਾਜ਼ਰ ਸਨ।