ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਵਿੱਚ ਵੋਟਰਾਂ ਅਤੇ ਸਪੋਟਰਾਂ ਦਾ ਧਰਮਿੰਦਰ ਸਿੰਘ ਗੋਰਖਾ ਵੱਲੋ ਕੀਤਾ ਗਿਆ ਵਿਸ਼ੇਸ਼ ਧੰਨਵਾਦ
ਗੁਰਪ੍ਰੀਤ ਸਿੰਘ ਜਖਵਾਲੀ
ਫਤਹਿਗੜ੍ਹ ਸਾਹਿਬ 20 ਦਸੰਬਰ 2025:- ਕਾਂਗਰਸ ਪਾਰਟੀ ਤੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਅਗਵਾਈ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀਆਂ ਦੀ ਚੋਣ ਲੜ ਰਹੇ ਉਮੀਦਵਾਰ ਧਰਮਿੰਦਰ ਸਿੰਘ ਗੋਰਖਾ ਵੱਲੋ ਪਿੰਡ ਜਖਵਾਲੀ, ਮੂਲੇਪੁਰ, ਚਣੋਂ, ਬਾਗੜੀਆਂ ਛੰਨਾ ਤੋਂ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਵਿੱਚ ਵੋਟਰਾਂ ਦਾ ਅਤੇ ਸਪੋਟਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ, ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਧਰਮਿੰਦਰ ਸਿੰਘ ਗੋਰਖਾ ਨੇ ਕਿਹਾ ਕਿ ਸਾਬਕਾ ਐਮ ਐਲ ਏ ਕੁਲਜੀਤ ਸਿੰਘ ਨਾਗਰਾ ਦੀ ਯੋਗ ਅਗਵਾਈ ਵਿੱਚ ਹਰੇਕ ਪਿੰਡ ਵਿੱਚੋ ਬਹੁਤ ਪਿਆਰ ਅਤੇ ਸਪੋਟ ਮਿਲੀ ਹੈ, ਹਰੇਕ ਪਿੰਡ ਦੇ ਵੋਟਰ ਅਤੇ ਸਪੋਟਰ ਤੋਂ ਮਿਲੇ ਪਿਆਰ ਦਾ ਹਮੇਸ਼ਾਂ ਮੈਂ ਰਿਣੀ ਰਹਾਂਗਾ,ਧਰਮਿੰਦਰ ਸਿੰਘ ਗੋਰਖਾ ਨੇ ਕਿਹਾ ਕਿ ਮੈਂ ਹਮੇਸ਼ਾਂ ਇਹਨਾਂ ਪਿੰਡਾਂ ਨੂੰ ਵੀ ਅਪਣੇ ਪਿੰਡ ਜਿਨ੍ਹਾਂ ਪਿਆਰ ਤੇ ਸਤਿਕਾਰ ਦਿੰਦਾ ਰਹਾਂਗਾ ਅਤੇ ਦਿਨ ਰਾਤ ਅਪਣੇ ਵੋਟਰਾਂ ਤੇ ਸਪੋਟਰਾਂ ਦੀ ਸੇਵਾ ਲਈ ਤਿਆਰ ਬਰ ਤਿਆਰ ਰਹਾਂਗਾ, ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰਾਂ ਨੂੰ ਜਿਨਾਂ ਵੋਟਰਾਂ ਨੇ ਵੋਟਾਂ ਪਾਈਆਂ ਅਤੇ ਸਪੋਰਟ ਕੀਤੀ ਮੈਂ ਉਹਨਾਂ ਦਾ ਮੈਂ ਦਿਲ ਦੀ ਗਹਿਰਾਈ ਤੋਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਹਾਂ ।