PU ਵੱਲੋਂ PU-CET (U.G.) ਅਤੇ PUTHAT 2026 ਦੀਆਂ ਪ੍ਰੀਖਿਆਵਾਂ ਮੁਲਤਵੀ
Ravi Jakhu
ਚੰਡੀਗੜ੍ਹ, 19 ਦਸੰਬਰ 2025:
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੱਲੋਂ ਪ੍ਰਸ਼ਾਸਕੀ ਕਾਰਨਾਂ ਕਰਕੇ PU-CET (U.G.) ਦਾਖਲਾ ਪ੍ਰੀਖਿਆ ਅਤੇ ਪੰਜਾਬ ਯੂਨੀਵਰਸਿਟੀ ਟੂਰਿਜ਼ਮ ਐਂਡ ਹੋਸਪਿਟੈਲਿਟੀ ਐਪਟੀਟਿਊਡ ਟੈਸਟ (PUTHAT) 2026 ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। PU-CET (U.G.) 2026 ਦੀ ਪ੍ਰੀਖਿਆ, ਜੋ ਪਹਿਲਾਂ 28 ਦਸੰਬਰ 2025 ਨੂੰ ਹੋਣੀ ਸੀ, ਹੁਣ 10 ਮਈ 2026 ਨੂੰ ਆਯੋਜਿਤ ਕੀਤੀ ਜਾਵੇਗੀ। ਇਸੇ ਤਰ੍ਹਾਂ, PUTHAT 2026, ਜੋ ਪਹਿਲਾਂ 9 ਜਨਵਰੀ 2026 ਲਈ ਨਿਰਧਾਰਤ ਸੀ, ਹੁਣ 15 ਮਈ 2026 ਨੂੰ ਕਰਵਾਇਆ ਜਾਵੇਗਾ। ਉਮੀਦਵਾਰਾਂ ਅਤੇ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ PU-CET (U.G.) 2026 ਅਤੇ PUTHAT ਨਾਲ ਸਬੰਧਤ ਸੋਧਿਆ ਹੋਇਆ ਵਿਸਤ੍ਰਿਤ ਸਮਾਂ-ਸਾਰਣੀ ਪੰਜਾਬ ਯੂਨੀਵਰਸਿਟੀ ਦੀਆਂ ਅਧਿਕਾਰਤ ਵੈੱਬਸਾਈਟਾਂ https://cetug.puchd.ac.in https://puthat.puchd.ac.in ‘ਤੇ ਉਪਲਬਧ ਹੈ। ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਦਾਖਲਾ ਪ੍ਰੀਖਿਆਵਾਂ ਨਾਲ ਸਬੰਧਤ ਤਾਜ਼ਾ ਅਪਡੇਟਸ ਅਤੇ ਹੋਰ ਜਾਣਕਾਰੀ ਲਈ ਨਿਯਮਿਤ ਤੌਰ ’ਤੇ ਸੰਬੰਧਤ ਵੈੱਬਸਾਈਟਾਂ ’ਤੇ ਜਾਚ ਕਰਦੇ ਰਹਿਣ।