ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਸਰਬ ਸਾਂਝੀਵਾਲਤਾ ਲਈ ਸੇਧ ਲੈਣ ਦਾ ਮਾਰਗ : ਡਾ. ਮਨਜਿੰਦਰ ਸਿੰਘ
ਮਹਾਂਪੁਰਖਾਂ ਦੇ ਪਾਏ ਪੂਰਨਿਆਂ ਤੇ ਚਲ ਕੇ ਹੀ ਨੇਕ ਮਨੁੱਖਤਾ ਵਿਕਸਿਤ ਹੁੰਦੀ ਹੈ: ਡਾ. ਮਨਮੋਹਨ
ਵਰਤਮਾਨ ਪ੍ਰਸੰਗ ਵਿੱਚ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਪੰਜਾਬੀ ਲੇਖਕ ਸਭਾ ਨੇ ਕਰਵਾਇਆ ਸੈਮੀਨਾਰ
Ravi Jakhu
ਚੰਡੀਗੜ੍ਹ : 14 ਦਸੰਬਰ 2025
ਪੰਜਾਬੀ ਲੇਖਕ ਸਭਾ ਚੰਡੀਗੜ੍ਹ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਪੰਜਾਬ ਕਲਾ ਪ੍ਰੀਸ਼ਦ ਦੇ ਸਹਿਯੋਗ ਨਾਲ ਅੱਜ ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਵਰਤਮਾਨ ਪ੍ਰਸੰਗ ਵਿੱਚ ਗੁਰੂ ਜੀ ਦੀ ਸ਼ਹਾਦਤ ਵਿਸ਼ੇ ਤੇ ਬੁੱਧੀਜੀਵੀਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ | ਮੰਚ ਸੰਚਾਲਨ ਕਰਦਿਆਂ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੇ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਕਿਹਾ ਕਿ ਗੁਰੂ ਜੀ ਦਾ ਬਲੀਦਾਨ ਸਾਨੂੰ ਮਾਨਵਤਾ ਦਾ ਵਿਲੱਖਣ ਸੁਨੇਹਾ ਦਿੰਦਾ ਹੈ | ਸਾਰਿਆਂ ਦਾ ਸਵਾਗਤ ਕਰਦਿਆਂ ਸਭਾ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ ਨੇ ਕਿਹਾ ਕਿ ਅਜਿਹੇ ਸੰਵਾਦ ਰਚਾ ਕੇ ਸਾਹਿਤਕ ਜਥੇਬੰਦੀਆਂ ਉਸ ਸ਼ਹਾਦਤ ਨੂੰ ਸਿਜਦਾ ਕਰਦੀਆਂ ਹਨ ਜਿਸਦਾ ਕੋਈ ਹੋਰ ਮਿਸਾਲ ਨਹੀਂ ਮਿਲਦੀ | ਸੁਰਜੀਤ ਸਿੰਘ ਧੀਰ ਨੇ ਗੁਰੂ ਤੇਗ ਬਹਾਦਰ ਜੀ ਦਾ ਇੱਕ ਸ਼ਬਦ ਗਾ ਕੇ ਸਮਾਗਮ ਦੀ ਸ਼ੁਰੂਆਤ ਕੀਤੀ ਅਤੇ ਲਾਭ ਸਿੰਘ ਲਹਿਲੀ ਨੇ ਇੱਕ ਧਾਰਮਿਕ ਗੀਤ ਗਾਇਆ| ਉੱਘੇ ਰੰਗ ਕਰਮੀ, ਲੋਕ ਕਲਾਕਾਰ ਅਤੇ ਅਧਿਆਪਕ ਪ੍ਰੋ. ਦਿਲਬਾਗ ਸਿੰਘ ਨੂੰ ਦੋ ਮਿੰਟ ਮੋਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ ਜਿਨ੍ਹਾਂ ਦਾ ਬੀਤੇ ਦਿਨ ਕੈਂਸਰ ਦੀ ਬਿਮਾਰੀ ਨਾਲ ਦੇਹਾਂਤ ਹੋ ਗਿਆ ਸੀ | ਚਿੰਤਕ ਡਾ. ਅਵਤਾਰ ਸਿੰਘ ਪਤੰਗ ਨੇ ਸੈਮੀਨਾਰ ਦੀ ਸ਼ੁਰੂਆਤ ਕਰਦਿਆਂ ਸਰਬ ਸਾਂਝੀਵਾਲਤਾ ਦੇ ਸੰਕਲਪ ਦੇ ਹਵਾਲੇ ਨਾਲ ਇਸ ਬਲੀਦਾਨ ਬਾਰੇ ਤਰਕ ਭਰਪੂਰ ਵਿਚਾਰ ਰੱਖੇ | ਮੁੱਖ ਬੁਲਾਰੇ ਵਜੋਂ ਬੋਲਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਮਨਜਿੰਦਰ ਸਿੰਘ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਸ੍ਰਿਸ਼ਟੀ ਦੀ ਚਾਦਰ ਸਨ | ਉਹਨਾਂ ਨੇ ਵੰਨ-ਸੁਵੰਨਤਾ ਵਿੱਚ ਏਕਤਾ ਦੇ ਸੁਨੇਹੇ ਰਾਹੀਂ ਦਵੈਤ ਤੋਂ ਮੁਕਤ ਰਹਿਣ ਦੇ ਗੁਰੂ ਸਾਹਿਬ ਦੇ ਮਾਰਗ ਦੇ ਪਾਂਧੀ ਬਣਨ ਲਈ ਕਿਹਾ | ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਮੱਖਣ ਕੁਹਾੜ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਵੀ ਚੁਣੌਤੀਆਂ ਕੋਈ ਵੱਖਰੀਆਂ ਨਹੀਂ, ਇਹਨਾਂ ਨੂੰ ਸਮਝਣ ਅਤੇ ਸਵੈ ਪੜਚੋਲ ਕੀਤੇ ਜਾਣ ਦੀ ਲੋੜ ਹੈ | ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਨੇ ਕਾਵਿ ਰੂਪ ਵਿੱਚ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਧਰਮ ਅਤੇ ਸੰਪਰਦਾਇਕਤਾ ਵੱਖ-ਵੱਖ ਹਨ ਜਿਨ੍ਹਾਂ ਬਾਰੇ ਸਾਡਾ ਨੁਕਤਾ-ਏ -ਨਜ਼ਰ ਸਪਸ਼ੱਟ ਹੋਣਾ ਚਾਹੀਦਾ ਹੈ | ਐਡਵੋਕੇਟ ਪਰਮਿੰਦਰ ਗਿੱਲ ਨੇ ਕਿਹਾ ਕਿ ਅੱਜ ਵੀ ਚੁਣੌਤੀਆਂ ਲਗਭਗ ਓਹੋ ਜਿਹੀਆਂ ਹੀ ਹਨ | ਚੰਡੀਗੜ੍ਹ ਸਾਹਿਤ ਅਕਾਦਮੀ ਦੇ ਚੇਅਰਮੈਨ ਡਾ. ਮਨਮੋਹਨ ਨੇ ਕਿਹਾ ਕਿ ਸਭ ਤੋਂ ਮਹੱਤਵਪੂਰਣ ਇਹ ਹੈ ਕਿ ਅਸੀਂ ਇਤਿਹਾਸ ਤੋਂ ਸਿੱਖਿਆ ਕੀ ਹੈ | ਗੁਰੂ ਸਾਹਿਬ ਦੇ ਨਾਲ ਸ਼ਹੀਦ ਹੋਏ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਦੀਆਂ ਸ਼ਹਾਦਤਾਂ ਸਾਡੀ ਉਸ ਵਿਰਾਸਤ ਦੀ ਤਰਜਮਾਨੀ ਕਰਦੀਆਂ ਹਨ ਜਿੱਥੇ ਅਡੋਲ ਰਹਿਣਾ ਸਭ ਤੋਂ ਵੱਡੀ ਤਾਕ਼ਤ ਦਰਸਾਇਆ ਗਿਆ ਹੈ | ਧੰਨਵਾਈ ਸ਼ਬਦਾਂ ਵਿੱਚ ਪੰਜਾਬੀ ਸਾਹਿਤ ਸਭਾ ਮੋਹਾਲੀ ਦੇ ਪ੍ਰਧਾਨ ਡਾ. ਸ਼ਿੰਦਰਪਾਲ ਸਿੰਘ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਸਾਰੀ ਮਨੁੱਖਤਾ ਦੀ ਬਹਿਬੂਦੀ ਵਾਸਤੇ ਸੀ ਜਿਸਦਾ ਸੁਨੇਹਾ ਸਮੇਂ ਦੀ ਨਜ਼ਾਕਤ ਵੇਖਦਿਆਂ ਹਰ ਉਸ ਦੇ ਹੱਕ ਵਿੱਚ ਨਿੱਤਰਣ ਦੀ ਦ੍ਰਿੜਤਾ ਹੈ ਜੋ ਸਮੇਂ ਦੇ ਹਾਕਮਾਂ ਦੇ ਤਸ਼ੱਦਦ ਦਾ ਸ਼ਿਕਾਰ ਹੈ | ਇਸ ਸੈਮੀਨਾਰ ਵਿਚ ਜਿਨ੍ਹਾਂ ਕਾਬਿਲੇ ਜ਼ਿਕਰ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ ਉਹਨਾਂ ਵਿੱਚ ਡਾ. ਦੀਪਕ ਮਨਮੋਹਨ ਸਿੰਘ, ਜੰਗ ਬਹਾਦਰ ਗੋਇਲ, ਡਾ. ਜਸਪਾਲ ਸਿੰਘ, ਗੁਰਨਾਮ ਕੰਵਰ, ਦਵਿੰਦਰ ਦਮਨ, ਡਾ. ਸਾਹਿਬ ਸਿੰਘ, ਪਾਲ ਅਜਨਬੀ, ਮਨਜੀਤ ਕੌਰ ਮੀਤ, ਊਸ਼ਾ ਕੰਵਰ, ਅਮਰਾਓ ਸਿੰਘ ਗਿੱਲ, ਅਮਨਦੀਪ ਸਿੰਘ ਸੈਣੀ, ਬੂਟਾ ਰਾਮ ਆਜ਼ਾਦ, ਪੰਮੀ ਦਿਵੇਦੀ, ਰਘਬੀਰ ਸਿੰਘ ਚਾਹਲ, ਗੁਰਮੀਤ ਸਿੰਘ ਬਾਜਵਾ, ਰਜਿੰਦਰ ਸਿੰਘ ਧੀਮਾਨ, ਅਤਰ ਸਿੰਘ ਖੁਰਾਣਾ, ਬਲਕਾਰ ਸਿੱਧੂ, ਮਨਜੀਤ ਸਿੰਘ ਖਹਿਰਾ, ਡਾ. ਗੁਰਮੇਲਸਿੰਘ, ਏ. ਐੱਸ ਪਾਲ, ਨਰਿੰਦਰ ਕੌਰ ਨਸਰੀਨ, ਚਰਨਜੀਤ ਕੌਰ ਬਾਠ, ਸੰਦੀਪ ਸਿੰਘ, ਰਣਦੀਪ ਸਿੰਘ ਖਹਿਰਾ, ਅਮਰਜੀਤ ਅਰਪਨ, ਸੁਰਿੰਦਰ ਕੁਮਾਰ, ਪੰਨਾ ਲਾਲ ਮੁਸਤਫ਼ਾਬਾਦੀ, ਮਲਕੀਅਤ ਸਿੰਘ ਬਰਾੜ, ਪਰਮਿੰਦਰ ਸਿੰਘ ਮਦਾਨ, ਧਰਮਿੰਦਰ ਕੁਮਾਰ ਪਾਸਵਾਨ, ਜੋਗਿੰਦਰ ਸਿੰਘ ਜੱਗਾ, ਰਜਿੰਦਰ ਕੌਰ ਸਰਾਂ, ਸਰਦਾਰਾ ਸਿੰਘ ਚੀਮਾ, ਕ੍ਰਿਸ਼ਨਾ ਗੋਇਲ, ਗਣੇਸ਼ ਦੱਤ ਬਜਾਜ, ਪਰਮਜੀਤ ਪਰਮ, ਸਿਮਰਜੀਤ ਕੌਰ ਗਰੇਵਾਲ, ਡਾ. ਸੁਰਿੰਦਰ ਗਿੱਲ, ਸੁਰਿੰਦਰ ਕੌਰ, ਗੁਰਮੇਲ ਸਿੰਘ, ਡਾ. ਮਨਜੀਤ ਸਿੰਘ ਮਝੈਲ, ਹਰਜੀਤ ਸਿੰਘ, ਏਕਤਾ, ਜਗਤਾਰ ਸਿੰਘ ਜੋਗ, ਡਾ. ਨੀਨਾ ਸੈਣੀ, ਅਜਾਇਬ ਸਿੰਘ ਔਜਲਾ, ਕੇ.ਐੱਲ ਸ਼ਰਮਾ, ਕਰਮ ਸਿੰਘ ਵਕੀਲ, ਡਾ. ਮਨਜੀਤ ਸਿੰਘ ਬੱਲ ਅਤੇ ਧਿਆਨ ਸਿੰਘ ਕਾਹਲੋਂ ਸ਼ਾਮਿਲ ਹਨ |
bs