ਕੂੜੇ ਦੀ ਸਮੱਸਿਆ ਦਾ ਨਹੀਂ ਲੱਭ ਸਕਿਆ ਕੋਈ ਹੱਲ
ਸ਼ਹਿਰ ਵਿੱਚ ਧਾਰਮਿਕ ਅਸਥਾਨਾਂ ਦੇ ਬਾਹਰ ਵੀ ਲੱਗੇ ਕੂੜੇ ਦੇ ਢੇਰ, ਬਦਬੂ ਕਾਰਨ ਦੁਕਾਨਦਾਰਾਂ ਦਾ ਵੀ ਜੀਣਾ ਹੋਇਆ ਮੁਹਾਲ
ਰੋਹਿਤ ਗੁਪਤਾ
ਗੁਰਦਾਸਪੁਰ , 11ਦਸੰਬਰ 2025 :
ਗੁਰਦਾਸਪੁਰ ਸ਼ਹਿਰ ਚ ਵੱਖ ਵੱਖ ਇਲਾਕਿਆਂ ਅਤੇ ਬਾਜ਼ਾਰਾਂ ਵਿੱਚ ਲੱਗੇ ਕੂੜੇ ਦੇ ਢੇਰਾਂ ਕਾਰਨ ਸ਼ਹਿਰ ਵਾਸੀ ਬੇਹਦ ਪਰੇਸ਼ਾਨ ਹੋ ਰਹੇ ਹਨ । ਨਗਰ ਕੌਂਸਲ ਨੂੰ ਕੂੜਾ ਡੰਪ ਕਰਨ ਲਈ ਜਗ੍ਹਾ ਨਹੀਂ ਮਿਲ ਰਹੀ ਜਿਸ ਕਾਰਨ ਆਲਮ ਇਹ ਹੋ ਗਿਆ ਹੈ ਕਿ ਸੰਗਲਪੁਰਾ ਰੋਡ ਸਥਿਤ ਕ੍ਰਿਸ਼ਨਾ ਮੰਦਰ ਦੇ ਗੇਟ ਸਾਹਮਣੇ ਤੇ ਜੀਟੀ ਰੋਡ ਸਥਿਤ ਨੰਗਲ ਕੋਟਲੀ ਗੁਰਦੁਆਰਾ ਸਾਹਿਬ ਦੀ ਗਲੀ ਦੇ ਬਾਹਰ ਵੀ ਕੂੜੇ ਦੇ ਢੇਰ ਲੱਗੇ ਨਜ਼ਰ ਆ ਰਹੇ ਹਨ। ਦੂਜੇ ਪਾਸੇ ਇਹਨਾਂ ਢੇਰਾਂ ਦੇ ਨਜ਼ਦੀਕ ਦੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਬਦਬੂ ਫੈਲਣ ਕਰਕੇ ਕਾਰੋਬਾਰ ਠੱਪ ਹੋ ਗਿਆ ਹੈ ਪਰ ਕਈ ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਵੀ ਨਗਰ ਕੌਂਸਲ ਵੱਲੋਂ ਇਸ ਦਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ ।ਕੂੜੇ ਦੇ ਲੱਗੇ ਢੇਰਾਂ ਕਾਰਨ ਬਿਮਾਰੀਆਂ ਫੈਲਣ ਦਾ ਖਤਰਾ ਵੱਧ ਰਿਹਾ ਹੈ ।