ਨਵਨੀਤ ਸਿੰਘ ਧਰਮ ਪ੍ਰਚਾਰ ਸਬ ਕਮੇਟੀ ਦੇ ਨਵੇਂ ਵਾਈਸ ਚੇਅਰਮੈਨ ਨਿਯੁਕਤ: ਹਰਮੀਤ ਸਿੰਘ ਕਾਲਕਾ
ਨਵੀਂ ਦਿੱਲੀ 6 ਦਸੰਬਰ, 2025
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰੀ ਬੋਰਡ ਦੀ ਅਹਿਮ ਮੀਟਿੰਗ ਵਿੱਚ ਧਰਮ ਪ੍ਰਚਾਰ ਸਬ ਕਮੇਟੀ ਦੇ ਵਾਈਸ ਚੇਅਰਮੈਨ ਵਜੋਂ ਸਰਦਾਰ ਨਵਨੀਤ ਸਿੰਘ ਦੀ ਚੌਣ ਸਹਿਮਤੀ ਨਾਲ ਕੀਤੀ ਗਈ ਹੈ।
ਸਰਦਾਰ ਕਾਲਕਾ ਨੇ ਕਿਹਾ ਕਿ ਧਰਮ ਪ੍ਰਚਾਰ ਕਮੇਟੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸਭ ਤੋਂ ਅਹਿਮ ਸੇਵਾਵਾਂ ਵਿੱਚੋਂ ਇੱਕ ਹੈ, ਜਿਸ ਰਾਹੀਂ ਗੁਰੂ ਸਾਹਿਬਾਨ ਦੀ ਬਾਣੀ, ਸਿੱਖ ਸਿਧਾਂਤ ਅਤੇ ਗੁਰਮਤਿ ਮੁੱਲਾਂ ਦਾ ਪ੍ਰਚਾਰ-ਪਸਾਰ ਵਿਆਪਕ ਰੂਪ ਵਿਚ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਮੇਟੀ ਨੂੰ ਪੂਰਾ ਭਰੋਸਾ ਹੈ ਕਿ ਸਰਦਾਰ ਨਵਨੀਤ ਸਿੰਘ ਆਪਣੀ ਸਮਰਪਿਤ ਸੋਚ, ਨਿਮਰਤਾ ਅਤੇ ਸੁਚੱਜੇ ਪ੍ਰਬੰਧਕ ਅਨੁਭਵ ਨਾਲ ਇਸ ਮਹੱਤਵਪੂਰਨ ਸੇਵਾ ਨੂੰ ਬਹੁਤ ਖੂਬਸੂਰਤੀ ਨਾਲ ਨਿਭਾਉਣਗੇ।
ਉਨ੍ਹਾਂ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਬੰਧਕੀ ਟੀਮ ਧਾਰਮਿਕ ਪ੍ਰਚਾਰ ਪ੍ਰੋਜੈਕਟਾਂ, ਨੌਜਵਾਨ ਪੀੜ੍ਹੀ ਨੂੰ ਗੁਰਮਤਿ ਨਾਲ ਜੋੜਨ ਲਈ ਕੈਂਪ, ਸਿੱਖ ਇਤਿਹਾਸ ਲੈਕਚਰ, ਨਗਰ ਕੀਰਤਨ ਅਤੇ ਆਧਿਆਤਮਿਕ ਸਿੱਖਿਆ ਪ੍ਰੋਗਰਾਮਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਦ੍ਰਿੜ ਨਿਸ਼ਚੇ ਨਾਲ ਕੰਮ ਕਰ ਰਹੀ ਹੈ।
ਸਰਦਾਰ ਹਰਮੀਤ ਸਿੰਘ ਕਾਲਕਾ ਨੇ ਇਹ ਭਰੋਸਾ ਜਤਾਇਆ ਕਿ ਸਰਦਾਰ ਨਵਨੀਤ ਸਿੰਘ ਦੀ ਅਗਵਾਈ ਤਹਿਤ ਕਮੇਟੀ ਦੇ ਕਾਰਜ ਨਵੀਂ ਗਤੀ ਅਤੇ ਉਚਾਈਆਂ ਪ੍ਰਾਪਤ ਕਰਨਗੇ।