1 ਕੁਇੰਟਲ 50 ਕਿੱਲੋ ਭੂਕੀ ਚੂਰਾ ਪੋਸਤ ਸਮੇਤ 5 ਗ੍ਰਿਫਤਾਰ
ਰਵਿੰਦਰ ਸਿੰਘ
ਖੰਨਾ, 6 ਨਵੰਬਰ 2025: ਖੰਨਾ ਪੁਲਿਸ ਨੇ ਨਸ਼ਾ ਵਿਰੋਧੀ ਮੁਹਿੰਮ ਦੌਰਾਨ 5 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਤੋਂ 1 ਕੁਇੰਟਲ 50 ਕਿੱਲੋ ਭੂਕੀ ਚੂਰਾ ਪੋਸਤ ਬਰਾਮਦ ਕੀਤੀ। ਐਸਪੀ (ਆਈ) ਪਵਨਜੀਤ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਸਬ-ਇੰਸਪੈਕਟਰ ਨਰਪਿੰਦਰਪਾਲ ਸਿੰਘ ਦੇ ਅਗਵਾਈ ਵਿੱਚ ਪੁਲਿਸ ਗਸ਼ਤ ਦੌਰਾਨ ਮਾਲੇਰਕੋਟਲਾ ਰੋਡ ਖੰਨਾ ਤੋਂ ਪਿੰਡ ਬਘੌਰ ਵੱਲ ਜਾ ਰਹੀ ਸੀ।
ਇਸ ਸਮੇਂ ਉਨ੍ਹਾਂ ਨੇ ਇੱਕ ਕਾਰ ਅਰਟਿਗਾ ਨੂੰ ਆਉਂਦੇ ਵੇਖਿਆ। ਡਰਾਇਵਰ ਅਤੇ ਕੰਡਕਟਰ ਨੇ ਗੱਡੀ ਰੋਕ ਦਿੱਤੀ, ਪਰ ਪੁਲਿਸ ਨੇ ਤੁਰੰਤ ਕਾਰ ਨੂੰ ਰੋਕ ਕੇ ਦੋਸ਼ੀਆਂ ਦੇ ਨਾਮ ਅਤੇ ਪਤੇ ਪੁੱਛੇ। ਡਰਾਇਵਰ ਰਿਸ਼ਵ ਰਾਣਾ ਵਾਸੀ ਸਿਹਾਲਾ (ਸਮਰਾਲਾ) ਅਤੇ ਕੰਡਕਟਰ ਰਣਜੀਤ ਸਿੰਘ ਵਾਸੀ ਸ਼ਹੀਦ ਭਗਤ ਸਿੰਘ ਨਗਰ ਕਾਲੋਨੀ ਸਮਰਾਲਾ ਪਛਾਣੇ ਗਏ। ਕਾਰ ਦੀ ਤਲਾਸ਼ੀ ਵਿੱਚ 4 ਥੈਲੇ ਭੁੱਕੀ ਚੂਰਾ ਪੋਸਤ ਦੇ 30-30 ਕਿੱਲੋ ਬਰਾਮਦ ਹੋਏ। ਪੁਲਿਸ ਨੇ ਕੁੱਲ 1 ਕੁਇੰਟਲ 20 ਕਿੱਲੋ ਭੁੱਕੀ ਬਰਾਮਦ ਕੀਤੀ। ਜਾਂਚ ਦੌਰਾਨ ਦੋਸ਼ੀਆਂ ਦੀ ਪੁੱਛ-ਗਿੱਛ ਤੋਂ ਅਮਨਜੋਤ ਕੌਰ ਵਾਸੀ ਆਦਰਸ਼ ਨਗਰ ਸਮਰਾਲਾ, ਅਤੇ ਜਤਿੰਦਰਪਾਲ ਸਿੰਘ ਵਾਸੀ ਢੰਡੇ ਅਤੇ ਉਸਦੀ ਪਤਨੀ ਅਮਨਦੀਪ ਕੌਰ ਦੇ ਨਾਮ ਸਾਹਮਣੇ ਆਏ। ਮਾਮਲੇ ਵਿੱਚ ਜੁਰਮ 29/61/85 ਐਨ.ਡੀ.ਪੀ.ਐਸ. ਐਕਟ ਦਾ ਵਾਧਾ ਕੀਤਾ ਗਿਆ। ਇਹਨਾਂ ਨੂੰ ਗ੍ਰਿਫਤਾਰ ਕਰਕੇ ਨਿਸ਼ਾਨਦੇਹੀ ਉਪਰ ਇੱਕ ਬੰਦ ਮਕਾਨ ਚੋਂ 30 ਕਿੱਲੋ ਭੁੱਕੀ ਹੋਰ ਬਰਾਮਦ ਕੀਤੀ ਗਈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਸ਼ੀਆਂ ਪਾਸੋਂ ਡੁੰਘਾਈ ਨਾਲ ਪੁੱਛ-ਗਿੱਛ ਜਾਰੀ ਹੈ ਅਤੇ ਇਸ ਮੁਹਿੰਮ ਤੋਂ ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।