ਸੜਕ ਹਾਦਸੇ 'ਚ ਬਜ਼ੁਰਗ ਦੀ ਹੋਈ ਮੌਤ
ਰੋਹਿਤ ਗੁਪਤਾ
ਗੁਰਦਾਸਪੁਰ 5 ਦਸੰਬਰ 2025- ਪੁਲਿਸ ਥਾਣਾ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਨੈਣੇਕੋਟ ਦੇ ਇੱਕ ਬਜ਼ੁਰਗ ਦੀ ਆਪਣੇ ਘਰ ਨੂੰ ਜਾਂਦੇ ਸਮੇਂ ਤੇਜ ਰਫਤਾਰ ਕਾਰ ਦੇ ਲਪੇਟ ਵਿੱਚ ਆਉਣ ਕਾਰਨ ਦਰਦਨਾਕ ਮੌਤ ਹੋਣ ਦੀ ਖਬਰ ਹੈ। ਦੁਰਘਟਨਾ ਦੇ ਚਸ਼ਮਦੀਦ ਗਵਾਹਾਂ ਨੇ ਦੱਸਿਆ ਕਿ 80 ਸਾਲਾ ਬਜ਼ੁਰਗ ਆਪਣੀ ਮੋਪਡ ਤੇ ਪਿੰਡ ਵੜੈਚ ਤੋਂ ਆਪਣੇ ਪਿੰਡ ਨੈਣਕੋਟ ਵੱਲ ਨੂੰ ਆ ਰਹੇ ਸਨ ਜਦੋਂ ਉਹ ਗੁਰਦਾਸਪੁਰ ਸ੍ਰੀ ਹਰਗੋਬਿੰਦਪੁਰ ਮਾਰਗ ਤੋਂ ਆਪਣੇ ਪਿੰਡ ਨੈਣੇਕੋਟ ਵੱਲ ਨੂੰ ਮੁੜਦੇ ਹਨ ਤਾਂ ਸਠਿਆਲੀ ਤਰਫ ਤੋਂ ਆ ਰਹੀ ਸੀ ਤੇਜ਼ ਰਫਤਾਰ ਕਾਰ ਦੀ ਲਪੇਟ ਵਿੱਚ ਆ ਗਏ ਜਿਸ ਕਾਰਨ ਹਾਦਸਾ ਵਾਪਰ ਗਿਆ। ਮੌਕੇ ਦੇ ਗਵਾਹਾਂ ਨੇ ਦੱਸਿਆ ਕਿ ਹਾਦਸਾ ਇੰਨਾ ਜਬਰਦਸਤ ਸੀ ਕਿ ਮੌਕੇ ਤੇ ਹੀ ਬਜ਼ੁਰਗ ਦੀ ਮੌਤ ਹੋ ਗਈ। ਜਿਸ ਦੀ ਪਹਿਚਾਨ ਵਸਣ ਸਿੰਘ ਪੁੱਤਰ ਕਾਬਲ ਸਿੰਘ ਦੇ ਤੌਰ ਤੇ ਹੋਈ ਹੈ। ਕਾਰ ਦੀ ਸਪੀਡ ਕਿੰਨੀ ਹੋਵੇਗੀ ਇਸਦਾ ਅੰਦਾਜ਼ਾ ਇਸ ਗੱਲ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ ਮ੍ਰਿਤਕ ਵਸਣ ਸਿੰਘ ਅਤੇ ਮੋਪੁਡ ਘਟਨਾ ਸਥਾਨ ਤੋਂ 50 ਫੁੱਟ ਦੂਰ ਉੱਛਲ ਕੇ ਸੜਕ ਕੰਡੇ ਸਫੇਦੇ ਦੇ ਵੱਡੇ ਦਰਖਤ ਵਿੱਚ ਜਾ ਵੱਜੀ। ਕਾਰ ਚਲ ਕਾਰ ਸਮੇਤ ਮੌਕੇੇ ਤੋਂ ਫਰਾਰ ਹੋ ਗਿਆ ਪਰ ਆਮੋਪਡ ਨਾਲ ਟਕਰਾਉਣ ਵਾਲੀ ਕਾਰ ਦੀ ਮੂਹਰਲੇ ਪਾਸੇ ਵਾਲੀ ਨੰਬਰ ਪਲੇਟ ਅਤੇ ਗੱਡੀ ਦੇ ਕੁਝ ਹੋਰ ਹਿੱਸੇ ਘਟਨਾ ਵਾਲੀ ਸਥਾਨ ਉੱਤੇ ਡਿੱਗੇ ਬਰਾਮਦ ਕੀਤੇ ਗਏ। ਮੌਕੇ ਤੋਂ ਮਿਲੀ ਨੰਬਰ ਪਲੇਟ ਉੱਪਰ ਚੰਡੀਗੜ੍ਹ ਦਾ ਨੰਬਰ ਲੱਗਾ ਹੋਇਆ ਹੈ। ਇਸ ਮੌਕੇ ਕੁਝ ਰਾਹ ਜਾਂਦੇ ਲੋਕਾਂ ਅਤੇ ਵਸਣ ਸਿੰਘ ਦੇ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਉਹਨਾਂ ਨੂੰ ਤੁਰੰਤ ਨੇੜਲੇ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ।