ਪਹਿਲੀ ਦਸੰਬਰ ਨੂੰ ਹੋਵੇਗੀ ਗੁਰਦਾਸਪੁਰ ਜ਼ਿਲ੍ਹੇ ਦੀ ਕੈਡਿਟਸ ਅਤੇ ਜੂਨੀਅਰ ਜੂਡੋ ਟੀਮ ਦੀ ਚੋਣ- ਬਲਵਿੰਦਰ ਕੌਰ ਰਾਵਲਪਿੰਡੀ
5 ਦਿਸੰਬਰ ਨੂੰ ਝਬਾਲ ਤਰਨਤਾਰਨ ਵਿਖੇ ਭਾਗ ਲਵੇਗੀ ਗੁਰਦਾਸਪੁਰ ਦੀ ਜੂਡੋ ਟੀਮ
ਰੋਹਿਤ ਗੁਪਤਾ
ਗੁਰਦਾਸਪੁਰ 28 ਨਵੰਬਰ 2025- ਪੰਜਾਬ ਰਾਜ ਜੂਡੋ ਐਸੋਸੀਏਸ਼ਨ ਦੇ ਸੱਦੇ ਤੇ ਜੂਨੀਅਰ ਅਤੇ ਕੈਡਿਟਸ ਜੂਡੋ ਖਿਡਾਰੀਆਂ ਦੇ ਮੁਕਾਬਲੇ ਤਰਨਤਾਰਨ ਵਿਖੇ 5 ਦਿਸੰਬਰ ਤੋਂ 7 ਦਿਸੰਬਰ ਤਕ ਕਰਵਾਏ ਜਾ ਰਹੇ ਹਨ। ਇਹਨਾਂ ਰਾਜ ਪੱਧਰੀ ਖੇਡਾਂ ਵਿਚ ਭਾਗ ਲੈਣ ਲਈ ਗੁਰਦਾਸਪੁਰ ਦੇ ਜੂਡੋ ਖਿਡਾਰੀਆਂ ਦੀ ਚੋਣ 1 ਦਿਸੰਬਰ ਤੋਂ 2 ਦਿਸੰਬਰ ਤਕ ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਗੁਰਦਾਸਪੁਰ ਵਿਖੇ ਹੋਵੇਗੀ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਐਸੋਸੀਏਸ਼ਨ ਦੀ ਜਨਰਲ ਸਕੱਤਰ ਮੈਡਮ ਬਲਵਿੰਦਰ ਕੌਰ ਰਾਵਲਪਿੰਡੀ ਨੇ ਦੱਸਿਆ ਕਿ ਪਹਿਲੀ ਦਿਸੰਬਰ ਨੂੰ ਕੈਡਿਟਸ ਜੂਡੋ ਖਿਡਾਰੀ ਜਿਹਨਾਂ ਦੀ ਉਮਰ 2011 ਤੋਂ ਪਹਿਲਾਂ ਅਤੇ 2009 ਤੋਂ ਪਹਿਲਾਂ ਹੋਵੇਗੀ। ਉਹ ਹੀ ਖਿਡਾਰੀ ਭਾਗ ਲੈ ਸਕਣਗੇ। ਇਸੇ ਤਰ੍ਹਾਂ ਜੂਨੀਅਰ ਵਰਗ ਵਿੱਚ 2011 ਤੋਂ ਪਹਿਲਾਂ ਅਤੇ 2006 ਤੋਂ ਬਾਅਦ ਵਾਲੇ ਖਿਡਾਰੀਆਂ ਨੂੰ ਹਿੱਸਾ ਲੈਣ ਦੀ ਇਜਾਜ਼ਤ ਹੋਵੇਗੀ। ਪੰਜਾਬ ਰਾਜ ਜੂਡੋ ਐਸੋਸੀਏਸ਼ਨ ਦੇ ਟੈਕਨੀਕਲ ਚੇਅਰਮੈਨ ਸ੍ਰੀ ਸਤੀਸ਼ ਕੁਮਾਰ ਨੇ ਦੱਸਿਆ ਕਿ ਪੰਜਾਬ ਦੀ ਚੁਣੀ ਹੋਈ ਟੀਮ ਜਨਵਰੀ ਮਹੀਨੇ ਕਲੱਕਤਾ ਵਿਖੇ ਭਾਗ ਲਵੇਗੀ। ਉਹਨਾਂ ਸਾਰੇ ਖਿਡਾਰੀਆਂ ਨੂੰ ਆਪਣੇ ਅਧਾਰ ਕਾਰਡ ਜਨਮ ਮਿਤੀ ਸਰਟੀਫਿਕੇਟ ਸਕੂਲ ਲੈ ਕੇ ਆਉਣ ਦੀ ਹਿਦਾਇਤ ਕੀਤੀ ਹੈ।