ਇੰਦਰਪੁਰੀ ਸਰਕਾਰੀ ਕੰਨਿਆ ਸਕੂਲ ਵਿਖੇ ਮਨਾਇਆ ਗਿਆ ਸੰਵਿਧਾਨ ਦਿਵਸ...
ਪ੍ਰਮੋਦ ਭਾਰਤੀ
ਨਵਾਂਸ਼ਹਿਰ, 27 ਨਵੰਬਰ 2025
. ਇੰਦਰਪੁਰੀ ਸਰਕਾਰੀ ਕੰਨਿਆ ਸੀਨੀਅਰ ਸ. ਸ. ਸਕੂਲ ਹੇੜੀਆਂ ਵਿਖੇ ਸੰਵਿਧਾਨ ਦਿਵਸ ਮਨਾਇਆ ਗਿਆ.. ਇਸ ਸਮੇਂ ਵੱਖ ਵੱਖ ਬੁਲਾਰਿਆਂ ਨੇ ਭਾਰਤੀ ਸੰਵਿਧਾਨ ਅਤੇ ਉਸਦੇ ਲਾਗੂ ਹੋਣ ਬਾਰੇ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ I ਪ੍ਰਿੰਸੀਪਲ ਸ਼੍ਰੀਮਤੀ ਜਸਵਿੰਦਰ ਕੌਰ ਨੇ ਦੱਸਿਆ ਕਿ ਕਿਵੇਂ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਨੇ ਇਸ ਸੰਵਿਧਾਨ ਨੂੰ ਤਿਆਰ ਕੀਤਾ ਅਤੇ ਲਾਗੂ ਕਰਵਾਇਆl ਲੈਕਚਰਾਰ ਮੱਖਣ ਬਖਲੌਰ ਨੇ ਸੰਵਿਧਾਨ ਵਿੱਚ ਸ਼ਾਮਿਲ ਮਨੁੱਖੀ ਅਧਿਕਾਰਾਂ ਬਾਰੇ ਗੱਲ ਕੀਤੀ, ਸੀਮਾ ਰਾਣੀ ਮੈਡਮ ਨੇ ਬੀ ਸਵਿਧਾਨ ਸਬੰਧੀ ਆਪਣੇ ਸੀਮਾ ਰਾਣੀਵਿਚਾਰ ਪੇਸ਼ ਕੀਤੇ ਵਿਦਿਆਰਥੀਆਂ ਵਿੱਚੋਂ ਹਰਸਿਮਰਨ ਕੌਰ, ਗੁੰਜਨ ਦੀਕਸ਼ਾ. ਆਪਣੇ ਆਪਣੇ ਵਿਚਾਰ ਪੇਸ਼ ਕੀਤੇ l ਸੰਵਿਧਾਨ ਦਿਵਸ ਮੌਕੇ ਬੱਚਿਆਂ ਦੇ ਪੇਂਟਿੰਗ ਮੁਕਾਬਲੇ ਵੀ ਕਰਵਾਏ ਗਏ ਅਤੇ ਕੁਇਜ਼ ਕੰਪਟੀਸ਼ਨ ਵੀ ਕਰਵਾਇਆ ਗਿਆ। ਇਹਨਾਂ ਵੱਖ-ਵੱਖ ਮੁਕਾਬਲਿਆਂ ਵਿੱਚ ਜੇਤੂ ਵਿਦਿਆਰਥਣਾਂ ਨੂੰ ਪ੍ਰਿੰਸੀਪਲ ਮੈਡਮ ਅਤੇ ਸਮੂਹ ਸਟਾਫ ਵੱਲੋਂ ਸਨਮਾਨਿਤ ਕੀਤਾ ਗਿਆl ਇਸ ਮੌਕੇ ਜਤਿੰਦਰ ਕੁਮਾਰ, ਸੀਮਾ ਰਾਣੀ, ਅਨੀਤਾ ਰਾਣੀ,ਸੀਮਾ ਕਲਸੀ,ਨਵਜੋਤ ਕੌਰ, ਪਰਮਜੀਤ ਕੌਰ,ਪੂਜਾ ਮੈਡਮ, ਪਰਮਜੀਤ ਕੈਂਪਸ ਮੈਨੇਜਰ,ਇੰਦਰਜੋਤ ਮਨਪ੍ਰੀਤ ਕੌਰ ਹਾਜ਼ਰ ਸਨ