ਕਾਂਗਰਸੀ ਆਗੂ ਦੀ ਦੁਕਾਨ 'ਤੇ ਗੋਲੀਆਂ ਚਲਾਉਣ ਵਾਲੇ ਗੈਂਗਸਟਰ ਦਾ ਐਨਕਾਊਂਟਰ
ਰੋਹਿਤ ਗੁਪਤਾ
ਗੁਰਦਾਸਪੁਰ : 21 ਨਵੰਬਰ ਨੂੰ ਬਟਾਲਾ ਦੇ ਭੀੜਭਾੜ ਵਾਲੇ ਇਲਾਕੇ ਜਲੰਧਰ ਰੋਡ ਤੇ ਕਾਂਗਰਸੀ ਲੀਡਰ ਗੌਤਮ ਗੁੱਡੂ ਸੇਠ ਦੀ ਮੋਬਾਇਲ ਵਾਲੀ ਦੁਕਾਨ ਤੇ ਗੋਲੀ ਚਲਾਉਣ ਵਾਲਿਆਂ ਅਤੇ ਪੁਲਿਸ ਵਿਚਾਲੇ ਪਿੰਡ ਸ਼ਾਹਪੁਰ ਨੇੜੇ ਗੋਲੀਬਾਰੀ ਹੋਈ ਹੈ। ਜਵਾਬੀ ਫਾਇਰਿੰਗ ਤੋਂ ਬਾਅਦ ਗੈਂਗਸਟਰ ਕਮਲਜੀਤ ਸਿੰਘ ਨੂੰ ਜਖਮੀ ਹਾਲਤ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ। ਗੱਲਬਾਤ ਦੌਰਾਨ ਐਸਐਸਪੀ ਬਟਾਲਾ ਡਾਕਟਰ ਮਹਿਤਾਬ ਸਿੰਘ ਨੇ ਦੱਸਿਆ ਕਿ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਗੌਤਮ ਸੇਠ ਤੇ ਗੋਲੀਆਂ ਚਲਾਉਣ ਵਾਲੇ ਇਲਾਕੇ ਵਿੱਚ ਘੁੰਮ ਰਹੇ ਹਨ। ਇਸ ਦੌਰਾਨ ਵਿਆਪਕ ਢੰਗ ਨਾਲ ਨਾਕੇਬੰਦੀ ਕੀਤੀ ਗਈ ਅਤੇ ਕੰਵਲਜੀਤ ਉਰਫ ਲਵਜੀਤ ਨੂੰ ਜਦੋਂ ਬਟਾਲਾ ਪੁਲਿਸ ਨੇ ਪਿੰਡ ਸ਼ਾਹਪੁਰ ਨੇੜੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਸ ਨੇ ਪੁਲਿਸ ਤੇ ਤਾਬੜ ਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ । ਜਵਾਬੀ ਫਾਇਰਿੰਗ ਦੇ ਵਿੱਚ ਜਦੋਂ ਪੁਲਿਸ ਵੱਲੋਂ ਗੋਲੀ ਚਲਾਈ ਗਈ ਤੇ ਕੰਵਲਜੀਤ ਦੇ ਗੋਲੀ ਲੱਗੀ। ਇਸ ਦੇ ਇੱਕ ਹੋਰ ਸਾਥੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ।ਇਹਨਾਂ ਨੇ ਕਾਂਗਰਸੀ ਆਗੂ ਗੋਤਮ ਸੇਠ ਦੀ ਮੋਬਾਈਲ ਵਾਲੀ ਦੁਕਾਨ ਤੇ ਫਿਰੋਤੀ ਨੂੰ ਲੈ ਕੇ ਗੋਲੀਆਂ ਚਲਾਈਆਂ ਸੀ ਇਹ ਗੈਂਗਸਟਰ ਨਿਸ਼ਾਨ ਜੌੜੀਆਂ ਦੇ ਸੰਪਰਕ ਵਿੱਚ ਸਨ। ਜਿੰਨੇ ਵੀ ਸਮਾਜ ਵਿਰੋਧੀ ਅਨਸਰ ਮੈਂ ਉਹਨਾਂ ਨੂੰ ਇਹ ਗੱਲ ਦੱਸ ਦੇਣੀ ਚਾਹੁੰਦਾ ਕਿ ਜੇ ਕਿਸੇ ਨੇ ਕੋਈ ਅਜਿਹੀ ਹਰਕਤ ਕੀਤੀ ਤੇ ਉਸ ਨੂੰ ਬਖਸ਼ਿਆ ਨਹੀਂ