ਗੁਰਦਾਸਪੁਰ: ਕੌਂਸਲਰ ਨੇ ਥਾਣੇ ਦੇ ਮੂਹਰੇ ਆਤਮਦਾਹ ਕਰਨ ਦੀ ਦਿੱਤੀ ਚੇਤਾਵਨੀ
ਕਹਿੰਦਾ- ਚੋਰ ਫੜੇ ਗਏ ਸੁਨਿਆਰੇ ਦੀ ਪਹਿਚਾਣ ਹੋ ਗਈ ਪਰ ਮੇਰੀ ਸਾਢੇ ਤਿੰਨ ਤੋਲੇ ਦੀ ਝਪਟੀ ਹੋਈ ਚੈਨੀ ਨਹੀਂ ਪੁਲਿਸ ਨੇ ਦਵਾਈ ਵਾਪਸ
ਰੋਹਿਤ ਗੁਪਤਾ
ਗੁਰਦਾਸਪੁਰ 26 ਨਵੰਬਰ 2025- ਸ਼ਹਿਰ ਦੇ ਵਾਰਡ ਨੰਬਰ ਨੌ ਦੇ ਕੌਂਸਲਰ ਅਸ਼ੋਕ ਭੁੱਟੋ ਨੇ ਪ੍ਰੈਸ ਕਾਨਫਰੰਸ ਕਰਕੇ ਤੁਹਾਡੇ ਮੂਰੇ ਆਤਮਦਾਹ ਕਰਨ ਦੀ ਚੇਤਾਵਨੀ ਦੇ ਦਿੱਤੀ ਹੈ। ਭੁੱਟੋ ਦਾ ਦੋਸ਼ ਹੈ ਕਿ ਅਗਸਤ ਮਹੀਨੇ ਵਿੱਚ ਜਨਮ ਅਸ਼ਟਮੀ ਵਾਲੇ ਦਿਨ ਜਦੋਂ ਉਹ ਪੰਡੋਰੀ ਰੋਡ ਤੇ ਚਰਚ ਨੇੜੇ ਆ ਰਿਹਾ ਸੀ ਤਾਂ ਪਿੱਛੋਂ ਮੋਟਰਸਾਈਕਲ ਤੇ ਆਏ ਦੋ ਚਪਟਵਾਰਾਂ ਨੇ ਸੱਟ ਮਾਰ ਕੇ ਉਸ ਦੇ ਗਲੇ ਵਿੱਚੋਂ ਸਾਢੇ ਤਿੰਨ ਤੋਲੇ ਦੀ ਚੈਨੀ ਲਾਹ ਲਈ, ਜਿਸ ਦਾ ਅੱਜ ਦੀ ਤਰੀਕ ਵਿੱਚ ਮੁੱਲ ਕਰੀਬ 4 ਲੱਖ ਰੁਪਏ ਹੈ । ਭੁੱਟੋ ਦਾ ਦਾਵਾ ਹੈ ਕਿ ਪੁਲਿਸ ਨੇ ਚੋਰ ਵੀ ਗ੍ਰਿਫਤਾਰ ਕਰ ਲਏ ਅਤੇ ਜਿਸ ਸੁਨਿਆਰੇ ਨੂੰ ਇਹਨਾਂ ਚੋਰਾਂ ਵੱਲੋਂ ਭੁੱਟੋ ਦੀ ਚੈਨੀ ਵੇਚੀ ਗਈ ਸੀ ਉਸ ਦੀ ਪਹਿਚਾਨ ਵੀ ਪੁਲਿਸ ਨੂੰ ਦੱਸ ਦਿੱਤੀ ਪਰ ਰਾਜਨੀਤਿਕ ਦਬਾਅ ਹੇਠ ਪੁਲਿਸ ਨੇ ਉਸ ਸੁਨਿਆਰੇ ਕੋਲੋਂ ਨਾ ਤਾਂ ਕਿਸੇ ਤਰ੍ਹਾਂ ਦੀ ਪੁੱਛ ਗਿੱਛ ਕੀਤੀ ਨਾ ਹੀ ਉਸਦੇ ਖਿਲਾਫ ਕੋਈ ਕਾਰਵਾਈ ਕੀਤੀ ਅਤੇ ਨਾ ਹੀ ਉਸ ਦੀ ਚੈਨੀ ਵਾਪਸ ਦਵਾਈ ਹੈ । ਕੌਂਸਲਰ ਅਸ਼ੋਕ ਭੁੱਟੋ ਨੇ ਕਿਹਾ ਕਿ ਉਹ ਕਰੀਬ ਹਫਤੇ ਬਾਅਦ ਥਾਣੇ ਦੇ ਚੱਕਰ ਲਗਾਂਉਦਾ ਹੋਇਆ ਅਤੇ ਪੁਲਿਸ ਦੇ ਉੱਚੇ ਅਧਿਕਾਰੀਆਂ ਨੂੰ ਵੀ ਮਿਲ ਚੁੱਕਿਆ ਹੈ ਪਰ ਕੋਈ ਸੁਣਵਾਈ ਨਹੀਂ ਹੋ ਰਹੀ । ਉਸਨੇ ਕਿਹਾ ਕਿ ਜੇਕਰ ਇੱਕ ਕੌਂਸਲਰ ਨੂੰ ਇਨਸਾਫ ਲੈਣ ਲਈ ਇਨਾ ਭਟਕਣਾ ਪੈ ਰਿਹਾ ਹੈ ਤਾਂ ਆਮ ਬੰਦੇ ਦਾ ਕੀ ਹਾਲ ਹੋਏਗਾ ? ਨਾਲ ਹੀ ਉਸ ਨੇ ਐਲਾਨ ਕੀਤਾ ਹੈ ਕਿ ਜੇਕਰ ਜਲਦੀ ਹੀ ਉਸ ਦੀ ਸੁਣਵਾਈ ਨਹੀਂ ਹੋਈ ਤਾਂ ਉਹ ਥਾਣੇ ਦੇ ਮੂਹਰੇ ਆਤਮਦਾਹ ਕਰਨ ਲਈ ਮਜਬੂਰ ਹੋ ਜਾਏਗਾ ।