ਸਫਾਈ ਵਿਵਸਥਾ ਦਾ ਬੁਰਾ ਹਾਲ: ਨਾਲੀਆ ਦੀ ਸਫਾਈ ਕਰਦਾ ਨਜ਼ਰ ਆਇਆ ਦੁਕਾਨਦਾਰ, ਕਹਿੰਦਾ ਮੇਰੇ ਪਿਤਾ ਜੀ ਤਾਂ ਰੋਜ਼ ਗਲੀ ਦੀ ਨਾਲੀ ਸਾਫ ਕਰਦੇ
ਰੋਹਿਤ ਗੁਪਤਾ
ਗੁਰਦਾਸਪੁਰ, 26 ਨਵੰਬਰ 2026- ਸ਼ਹਿਰ ਵਿੱਚ ਸਫਾਈ ਵਿਵਸਥਾ ਦਾ ਬੁਰਾ ਹਾਲ ਹੋ ਗਿਆ ਹੈ। ਨਗਰ ਕੌਂਸਲ ਦਾ ਪੱਖ ਹੈ ਕੀ ਕੂੜਾ ਡੰਪ ਕਰਨ ਲਈ ਕੋਈ ਜਗ੍ਹਾ ਨਹੀਂ ਹੈ ਇਸ ਲਈ ਸ਼ਹਿਰ ਵਿੱਚ ਜਗ੍ਹਾ ਜਗ੍ਹਾ ਕੂੜੇ ਦੇ ਢੇਰ ਨਜ਼ਰ ਆ ਰਹੇ ਹਨ ਪਰ ਗੱਲ ਨਾਲੀਆਂ ਦੀ ਸਫਾਈ ਦੀ ਕਰੀਏ ਤਾਂ ਉਹ ਵੀ ਠੀਕ ਢੰਗ ਨਾਲ ਨਹੀਂ ਹੋ ਰਹੀ । ਲੋਕਾਂ ਦਾ ਕਹਿਣਾ ਹੈ ਕਿ ਕਈ ਕਈ ਦਿਨ ਨਗਰ ਕੌਂਸਲ ਦੇ ਸਫਾਈ ਕਰਮਚਾਰੀ ਨਾਲੇ ਨਾਲੀਆਂ ਹੀ ਸਾਫ ਕਰਨ ਨਹੀਂ ਆਉਂਦੇ ਜਿਸ ਕਾਰਨ ਨਾਲੀਆਂ ਬਲਾਕ ਹੋਈਆਂ ਹਨ ਅਤੇ ਨਾਲ ਹੀ ਆ ਵਿੱਚ ਖੜਾ ਪਾਣੀ ਲੋਕਾਂ ਦੇ ਘਰਾਂ ਦੀਆਂ ਨੀਹਾਂ ਵਿੱਚ ਜਾ ਕੇ ਨੀਹਾਂ ਹਨ ਉਹ ਕਮਜ਼ੋਰ ਕਰ ਰਿਹਾ ਹੈ। ਜਿੱਥੇ ਇਸਲਾਮਾਬਾਦ ਮੁਹੱਲੇ ਦੀਆਂ ਨਾਲੀਆਂ ਦਾ ਬੁਰਾ ਹਾਲ ਹੋਇਆ ਪਿਆ ਹੈ ਅਤੇ ਨਾਲੀਆ ਵਿੱਚ ਕੀੜੇ ਚਲਦੇ ਨਜ਼ਰ ਆ ਰਹੇ ਹਨ ਉੱਥੇ ਹੀ ਸਦਰ ਬਾਜ਼ਾਰ ਦਾ ਦੁਕਾਨਦਾਰ ਗੁਰਜਿੰਦਰ ਸਿੰਘ ਇੱਕ ਵਾਇਰਲ ਵੀਡੀਓ ਵਿੱਚ ਆਪ ਦੁਕਾਨ ਦੇ ਅੱਗੋਂ ਨਾਲੀਆਂ ਵਿੱਚੋਂ ਗੰਦ ਕੱਢਦਾ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਦੁਕਾਨਦਾਰ ਗੁਰਜਿੰਦਰ ਸਿੰਘ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਸਦੇ ਪਿਤਾ ਜੀ ਰੋਜ਼ ਆਪਣੀ ਗਲੀ ਦੀ ਨਾਲੀ ਸਾਫ ਕਰਦੇ ਹਨ ਕਿਉਂਕਿ ਸਫਾਈ ਕਰਮਚਾਰੀ ਕਦੇ ਉਧਰ ਨਜ਼ਰ ਨਹੀਂ ਆਉਂਦੇ।