ਸਮੁੱਚੇ ਸੰਸਾਰ ਨੂੰ ਗੁਰੂ ਸਾਹਿਬ ਦੁਆਰਾ ਦਰਸਾਏ ਮਾਰਗ ‘ਤੇ ਚੱਲਣ ਦੀ ਲੋੜ: ਪ੍ਰੋ ਚੰਦੂਮਾਜਰਾ
ਗੁਰੂਦੁਆਰਾ ਸ੍ਰੀ ਨੌਵੀ ਪਾਤਸ਼ਾਹੀ ਬਹਾਦਰਗੜ੍ਹ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ
ਪਟਿਆਲਾ, 23 ਨਵੰਬਰ
ਸ਼ੋ੍ਰਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਲੀਡਰ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ, ਹਲਕਾ ਸਨੌਰ ਤੋਂ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਅਤੇ ਐੱਸਜੀਪੀਸੀ ਮੈਂਬਰ ਜਰਨੈਲ ਸਿੰਘ ਕਰਤਾਰਪੁਰ ਤੋਂ ਇਲਾਵਾ ਹਲਕਾ ਸਨੌਰ ਦੀਆਂ ਸਮੁੱਚੀਆਂ ਸੰਗਤਾਂ ਵੱਲੋ ਗੁਰੂਦੁਆਰਾ ਸ੍ਰੀ ਨੌਵੀ ਪਾਤਸ਼ਾਹੀ ਬਹਾਦਰਗੜ੍ਹ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਮਾਗਮ ਵਿੱਚ ਪੰਥ ਦੇ ਮਹਾਨ ਕੀਰਤਨੀਏ, ਕਥਾਵਾਚਕ, ਸੰਤ-ਮਹਾਂਪੁਰਸ਼, ਢਾਡੀ ਜਥਿਆਂ, ਸਿੱਖ ਕਵੀਆਂ ਤੋਂ ਇਲਾਵਾ ਇਲਾਕੇ ਦੀਆਂ ਸੰਗਤਾਂ ਨੇ ਹਾਜ਼ਰੀਆਂ ਭਰੀਆਂ।
ਇਸ ਮੌਕੇ ਪ੍ਰੋ ਚੰਦੂਮਾਜਰਾ ਨੇ ਕਿਹਾ ਕਿ ਸਮੁੱਚੇ ਸੰਸਾਰ ਨੂੰ ਗੁਰੂ ਸਾਹਿਬ ਦੁਆਰਾ ਦਰਸਾਏ ਮਾਰਗ ‘ਤੇ ਚੱਲਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਾਰੇ ਧਰਮਾਂ ਦਾ ਸਨਮਾਨ ਕਰਨ, ਧਰਮ ਦੀ ਆਜ਼ਾਦੀ ਅਤੇ ਮਨੁੱਖੀ ਹੱਕਾਂ ਦੀ ਰਖਵਾਲੀ ਕਰਨ ਲਈ ਕੁਰਬਾਨੀ ਕਰਨ ਦੀ ਜਾਂਚ ਸਿੱਖ ਪੰਥ ਦੀ ਝੋਲੀ ਪਾਈ। ਚੰਦੂਮਾਜਰਾ ਨੇ ਆਖਿਆ ਕਿ ਗੁਰੂ ਸਾਹਿਬ ਜੀ ਨੇ ਬਿਨਾਂ ਕਿਸੇ ਭੇਦਭਾਵ ਅਤੇ ਵਿਤਕਰੇ ਤੋਂ ਪੂਰੇ ਮੁਲਕ ਦੀ ਹਿਫ਼ਾਜ਼ਤ ਕੀਤੀ। ਪ੍ਰੰਤੂ ਅੱਜ ਦੇ ਸਮੇਂ ਪੰਜਾਬ ਅਤੇ ਸਿੱਖ ਪੰਥ ਦੇ ਹਿਤਾਂ ਅਤੇ ਹੱਕਾਂ ਉੱਤੇ ਡਾਕਾ ਮਾਰਿਆ ਜਾ ਰਿਹਾ ਹੈ। ਪ੍ਰੋ ਚੰਦੂਮਾਜਰਾ ਨੇ ਆਖਿਆ ਕਿ ਪੰਜਾਬ ਨੂੰ ਦਿਵਾਉਣ ਲਈ ਚਾਹੁ-ਪਾਸਿਓਂ ਟੇਢੇ ਢੰਗ ਨਾਲ ਹਮਲੇ ਹੋ ਰਹੇ ਹਨ, ਜਿਸ ਵਿੱਚ ਸੂਬੇ ਦੀ ਰਾਜਧਾਨੀ ਚੰਡੀਗੜ, ਪੰਜਾਬ ਯੂਨੀਵਰਸਿਟੀ, ਪੰਜਾਬ ਅੰਦਰ ਪੰਜਾਹ ਕਿਲੋਮੀਟਰ ਤੱਕ ਬੀਐੱਸਐੱਫ ਦੀ ਐਂਟਰੀ ਅਤੇ ਡੈੱਮਾਂ ਤੇ ਹੋ ਰਹੇ ਕਬਜ਼ੇ ਅਹਿਮ ਹਨ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਭਲਕੇ ਪਾਰਲੀਮੈਂਟ ਦੇ ਸਰਦ ਰੁੱਤ ਸੈਸ਼ਨ ਵਿੱਚ 131 ਵੀਂ ਸੰਵਿਧਾਨਕ ਸੋਧ ਦੌਰਾਨ ਆਰਟੀਕਲ 240 ਤਹਿਤ ਚੰਡੀਗੜ ਨੂੰ ਪੂਰਨ ਤੌਰ ‘ਤੇ ਯੂਟੀ ਬਣਾਉਣ ਦਾ ਏਜੰਡਾ ਜੱਗ ਜ਼ਾਹਿਰ ਹੋ ਚੁੱਕਾ ਹੈ, ਜੋ ਚੰਡੀਗੜ ਨੂੰ ਹਮੇਸ਼ਾ ਲਈ ਪੰਜਾਬ ਤੋਂ ਅਲੱਗ ਕਰਨ ਵਾਲ਼ੀ ਸਾਜ਼ਿਸ਼ ਹੈ। ਕੇਂਦਰ ਦੁਆਰਾ ਸੂਬਿਆਂ ਦੇ ਵੱਧ ਅਧਿਕਾਰਾਂ ਨੂੰ ਸੰਨ੍ਹ ਲਗਾਉਣ ਅਤੇ ਅਜਿਹੇ ਗੈਰ ਸੰਵਿਧਾਨਿਕ ਹਮਲਿਆਂ ਨੂੰ ਪੰਜਾਬ ਦੇ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਇਸ ਮੌਕੇ ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਸੰਵਿਧਾਨਿਕ ਸੋਧ ਜਰੀਏ ਪੰਜਾਬ ਦੀ ਰਾਜਧਾਨੀ ਨੱਪਣ ਦੀ ਸਾਜ਼ਿਸ਼ ਕਦੇ ਵੀ ਕਾਮਯਾਬ ਨਹੀਂ ਹੋਣ ਦਿਆਂਗੇ। ਪ੍ਰੋ ਚੰਦੂਮਾਜਰਾ ਨੇ ਆਖਿਆ ਕਿ ਪੰਜਾਬ ਦੇ ਪਿੰਡ ਉਜਾੜਕੇ ਵਸਿਆ ਸ਼ਹਿਰ ਕਦੇ ਵੀ ਕਿਸੇ ਹੋਰ ਸੂਬੇ ਦਾ ਹਿੱਸਾ ਨਹੀਂ ਬਣਨ ਦਿੱਤਾ ਜਾਵੇਗਾ। ਪ੍ਰੋ ਚੰਦੂਮਾਜਰਾ ਨੇ ਆਖਿਆ ਕਿ ਜਦੋਂ ਪੂਰੇ ਸੰਸਾਰ ਪੱਧਰ ਉੱਤੇ ਭਾਰਤ ਦੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪੰਜਾਬ ਸਰਕਾਰ ਅਤੇ ਹੋਰ ਸਿੱਖ ਸੰਸਥਾਵਾਂ ਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਸ਼ਰਧਾ ਤੇ ਸਤਿਕਾਰ ਮਨਾਇਆ ਜਾ ਰਿਹਾ ਤਾਂ ਅਜਿਹੇ ਸਮੇਂ ਤੇ ਚੰਡੀਗੜ੍ਹ ਦਾ ਵਿਵਾਦ ਖੜਾ ਕਰਨਾ ਮੰਦਭਾਗਾ ਹੈ।
ਇਸ ਮੌਕੇ ਸਾਬਕਾ ਵਿਧਾਇਕ ਚੰਦੂਮਾਜਰਾ ਨੇ ਆਖਿਆ ਕਿ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੀ ਸ਼ਹਾਦਤ ਭਾਰਤ ਵਿੱਚ ਹੀ ਨਹੀਂ ਬਲਕਿ ਵਿਸ਼ਵ ਵਿੱਚ ਵਿਲੱਖਣ ਸਥਾਨ ਰੱਖਦੀ ਹੈ, ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਸ਼ਹਾਦਤ ਨੇ ਜਬਰ-ਜ਼ੁਲਮ, ਅਨਿਆਂ ਦੇ ਖਿਲਾਫ਼ ਲੜਨ ਅਤੇ ਬੁਲੰਦ ਸਵੈਮਾਣ ਰੱਖਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਆਖਿਆ ਕਿ ਅੱਜ ਜਿਹੜਾ ਦੇਸ਼ ਦਾ ਰੂਪ ਅਤੇ ਸਰੂਪ ਹੈ ਉਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਦੇਣ ਹੈ, ਜੇਕਰ ਉਹ ਸ਼ਹੀਦੀ ਨਾ ਦਿੰਦੇ ਤਾਂ ਉਸ ਸਮੇਂ ਦੇ ਬਾਦਸ਼ਾਹ ਨੇ ਸਾਰਿਆਂ ਨੂੰ ਇੱਕੋ ਧਰਮ, ਇੱਕੋ ਬੋਲੀ, ਇੱਕੋ ਪਹਿਰਾਵਾ ਅਤੇ ਇੱਕੋ ਸਭਿਅਤਾ ਬਣਾਉਣ ਦੇ ਲਏ ਪ੍ਰਣ ਨੂੰ ਪੂਰਾ ਕਰ ਦੇਣਾ ਸੀ। ਹਰਿੰਦਰਪਾਲ ਚੰਦੂਮਾਜਰਾ ਨੇ ਕਿਹਾ ਕਿ ਗੁਰੂ ਸਾਹਿਬ ਜੀ ਦੀ ਸ਼ਹੀਦੀ ਨੇ ਸਿੱਖ ਕੌਮ ਵਿੱਚ ਅੱਤਿਆਚਾਰ ਦੇ ਟਾਕਰੇ, ਧਰਮ ਦੀ ਰਖਵਾਲੀ ਅਤੇ ਮਜ਼ਲੂਮਾਂ ਦੀ ਰਖਵਾਲੀ ਕਰਨ ਲਈ ਵੱਖਰੀ ਦਲੇਰੀ ਦੀ ਚਿਣਗ ਪੈਦਾ ਕੀਤੀ।
ਇਸ ਮੌਕੇ ਪੰਥ ਦੇ ਮਹਾਨ ਕਥਾਵਾਚਕ ਗਿਆਨੀ ਪ੍ਰਿਤਪਾਲ ਸਿੰਘ ਪਟਿਆਲਾ, ਬਾਬਾ ਅਮਰੀਕ ਸਿੰਘ ਜੀ, ਭਾਈ ਮਨਦੀਪ ਸਿੰਘ ,ਘੜਾਮ ਦੇ ਗੱਦੀਨਸੀਨ ਬੀਬੀ ਭੌਲੂ ਸ਼ਾਹ ਜੀ,ਬਾਬਾ ਬਲਵੀਰ ਸਿੰਘ ਪਿੰਗਲਾ ਆਸ਼ਰਮ ਵਾਲੇ, ਕਵੀਸ਼ਰੀ ਜੱਥਾ ਨਾਰੰਗ ਸਿੰਘ ਝੱਲੀ,ਹੈੱਡ ਗ੍ਰੰਥੀ ਗਿਆਨੀ ਅਵਤਾਰ ਸਿੰਘ ਜੀ, ਬਾਬਾ ਇੰਦਰਜੀਤ ਸਿੰਘ ਜੀ, , ਪੰਥਕ ਕਵੀ ਬਲਵੀਰ ਸਿੰਘ ਬੱਲ, ਜਥੇਦਾਰ ਜਰਨੈਲ ਸਿੰਘ ਕਰਤਾਰਪੁਰ ਮੈਂਬਰ ਐੱਸਜੀਪੀਸੀ, ਦਰਸ਼ਨ ਸਿੰਘ ਧਾਲੀਵਾਲ ਯੂਐਸਏ, ਸ. ਸੁਰਜੀਤ ਸਿੰਘ ਰੱਖੜਾ, ਸ.ਚਰਨਜੀਤ ਸਿੰਘ ਰੱਖੜਾ ਭੁਪਿੰਦਰ ਸਿੰਘ ਸ਼ੇਖੁਪੂਰ ਹਲਕਾ ਇੰਚਾਰਜ਼ ਘਨੌਰ, ਰਵਿੰਦਰ ਸਿੰਘ ਸ਼ਾਹਪੁਰ, ਰਣਧੀਰ ਸਿੰਘ ਰੱਖੜਾ,ਹਰਿਆਣਾ ਤੋ ਐਸਜੀਪੀਸੀ ਮੈਂਬਰ ਸ.ਸੁਖਦੇਵ ਸਿੰਘ ਜੀ, ਹਰਿੰਦਰਪਾਲ ਸਿੰਘ ਟੌਹੜਾ, ਸਤਵਿੰਦਰ ਸਿੰਘ ਟੌਹੜਾ, ਮਨਦੀਪ ਸਿੰਘ ਤਰਖਾਣਮਾਜਰਾ, ਤਰਲੋਕ ਸਿੰਘ ਟੌਹੜਾ,ਜਰਨੈਲ ਸਿੰਘ ਮਾਨਣ ਲੋਕ ਗਾਇਕ, ਜਥੇਦਾਰ ਨਰੰਜਣ ਸਿਂਘ ਫੌਜੀ, ਗੁਰਜੰਟ ਸਿੰਘ ਨੂਰਖੇੜੀਆਂ, ਬਿਕਰਮ ਸਿੰਘ ਫਰੀਦਪੁਰ, ਜਥੇਦਾਰ ਲਾਲ ਸਿੰਘ ਮਰਦਾਪੁਰ, ਹਰਫੂਲ ਸਿੰਘ ਬੌਂਸਰ, ਮਾਸਟਰ ਅਜਮੇਰ ਸਿੰਘ ਸਰੁਸਤੀਗੜ, ਕੁਲਦੀਪ ਸਿੰਘ ਸ਼ਮਸ਼ਪੁਰ, ਸਤਗੁਰ ਖਨੌਰੀ,ਰਾਜੂ ਰਾਮਗੜ ਸਰਦਾਰਾ, ਜਥੇਦਾਰ ਪ੍ਰੀਤਮ ਸਿੰਘ ਸਨੌਰ,ਅਰਬਿੰਦ ਸਿੰਘ ਕੰਗ ਰਾਜਪੁਰਾ,ਜੈ ਕਿਸ਼ਨ ਮਸਿੰਗਣ, ਐਡਵੋਕੇਟ ਕੁੰਦਨ ਸਿੰਘ ਨਾਗਰਾ ਸਤਨਾਮ ਸਿੰਘ ਸੱਤਾ, ਪ੍ਰੇਮ ਸਿੰਘ ਸਵਾਇ ਵਾਲਾ,ਜਥੇਦਾਰ ਜਗਜੀਤ ਸਿੰਘ ਕੌਲੀ,ਜਥੇਦਾਰ ਅਰਜਨ ਸਿੰਘ ਸਨੌਰ, ਪ੍ਰਕਾਸ਼ ਸਿੰਘ ਘਨੌਰ, ਪਰਮਿੰਦਰ ਸਿੰਘ ਗਿੱਲ, ਐਡਵੋਕੇਟ ਇੰਦਰਜੀਤ ਸਿੰਘ ਮਾਨ, ਸ਼ਾਨਵੀਰ ਸਿੰਘ ਬ੍ਰਹਮਪੁਰਾ, ਕੈਪਟਨ ਖੁਸ਼ਵੰਤ ਸਿੰਘ ਢਿੱਲੋਂ, ਜਸਵੀਰ ਸਿੰਘ ਲਲੀਨਾ, ਜਸਪ੍ਰੀਤ ਸਿੰਘ ਬੱਤਾ, ਕੁਲਵਿੰਦਰ ਸਿੰਘ ਭੁਨਰਹੇੜੀ,ਗੋਲਡੀ ਬਾਬਾ ਬੱਤਾ, ਪ੍ਰਗਟ ਸਿੰਘ ਮਸਿੰਗਣ,ਜੰਗ ਸਿੰਘ, ਬੀਬੀ ਬਲਵੀਰ ਕੌਰ ਘੁੰਮਣ, ਜਤਿੰਦਰ ਸਿੰਘ ਮਹੁਬਤਪੁਰ, ਬਿੰਦਰ ਸਿੰਘ ਬਹਾਦਰਗੜ, ਜਸਬੀਰ ਸਿੰਘ ਇਸਰਹੇੜੀ,ਕ੍ਰਿਸ਼ਨ ਸਿੰਘ ਥਿੰਦ,ਕੁਲਦੀਪ ਸਿੰਘ ਸਰਪੰਚ ਚੌਰਾ, ਪਲਵਿੰਦਰ ਸਿੰਘ ਰਿੰਕੂ, ਗੁਰਚਰਨ ਸਿੰਘ ਕੌਲੀ, ਬਖਸ਼ੀਸ ਸਿੰਘ ਸੁਨਿਆਰਹੇੜੀ, ਫੌਜੀ ਸੁਨਿਆਰਹੇੜੀ, ਰਣਧੀਰ ਸਿੰਘ ਨਵੀਂ,ਹਰਦੀਪ ਸਿੰਘ ਸਾਗਰਾ (ਪਾਤੜਾਂ) ਜਸਵਿੰਦਰਪਾਲ ਸਿੰਘ ਚੱਢਾ, ਸੁੱਚਾ ਸਿੰਘ ਅਲੀਮਾਜਰਾ, ਅਮਰੀਕ ਸਿੰਘ ਲੋਚਮਾ , ਹਰਵਿੰਦਰ ਸਿੰਘ ਮਹਿਮੂਦਪੁਰ, ਸਵਰਨ ਸਿੰਘ ਚਪੜ, ਗੁਰਵਿੰਦਰ ਸਿੰਘ ਰਾਮਪੁਰਪਰਗਟ ਸਿੰਘ ਬੌਲੜ,ਦਵਿੰਦਰ ਪਾਲ ਸਿੰਘ ਚੱਢਾ, ਜਸਵੀਰ ਜੋਸਨ, ਕਸ਼ਮੀਰ ਸਿੰਘ ਫਤਿਹਪੁਰ ਰਾਜਪੂਤਾਂ, ਲਖਵਿੰਦਰ ਸਿੰਘ ਲੱਖਾ ਸੰਧੂ,ਬਲਿਹਾਰ ਸਿੰਘ ਹਰਾਉ, ਸੂਬਾ ਸਿੰਘ ਗਲੌਲੀ, ਯਾਦਵਿੰਦਰ ਸਿੰਘ ਤਾਲਾ, ਗੁਰਤੇਜ ਸਿੰਘ ਤੰਬੂ ਵਾਲਾ, ਜੰਗੀਰ ਸਿੰਘ ਖਾਗ, ਨਿਸ਼ਾਨ ਸਿੰਘ ਤਾਲਾ ਮੁਖਤਿਆਰ ਸਿੰਘ ਮੋਹਲਗੜ,ਮਲਕੀਤ ਸਿੰਘ ਮੋਹਲਗੜ,ਕੁਲਦੀਪ ਸਰਪੰਚ ਹਸਨਪੁਰ ਪ੍ਰਹੋਤਾ, ਜਗਜੀਤ ਸਿੰਘ ਡੰਡੋਆ, ਬਲਦੇਵ ਸਿੰਘ ਦੋਣਕਲਾਂ, ਮਨਿੰਦਰ ਥਿੰਦ,ਨਿਰਮਲ ਸਿੰਘ ਅਰਨੌਲੀ, ਹਰਚੰਦ ਸਿੰਘ ਮਹਿਮੂਦਪੁਰ, ਸੁਖਵੀਰ ਸਿੰਘ ਬਲਬੇੜਾ, ਸੁਖਚੇਨ ਸਿੰਘ ਜੌਲਾਂ ਗੁਰਚਰਨ ਸਿੰਘ ਸੇਹਰਾ, ਗੁਰਵਿੰਦਰ ਸਿੰਘ ਖੱਟੜਾ, ਗੁਰਮੁੱਖ ਸਿੰਘ ਸੁਹਾਖਹੇੜੀ, ਨਿਰਮਲ ਸਿੰਘ ਭੱਟੀਆਂ, ਮਹਿੰਦਰ ਸਿੰਘ ਨੌਗਾਵਾਂ,ਅਮਰਜੀਤ ਸਿੰਘ ਭਾਂਖਰ, ਜੋਗਾ ਸਿੰਘ ਸ਼ਾਦੀਪੁਰ, ਅਸ਼ਵਨੀ ਮੰਝਾਲ ਕਲਾਂ, ਜਗਦੀਸ਼ ਸਿੰਘ ਸੁਨਿਆਰਹੇੜੀ, ਦਵਿੰਦਰ ਸਿੰਘ ਬਿੰਜਲ, ਗੁਰਚਰਨ ਸਿੰਘ ਸੇਹਰਾ,ਰਜਿੰਦਰ ਸਿੰਘ ਬੱਗਾ ਆਦਿ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ।