ਭਾਈ ਬਹਿਲੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਫਫੜੇ ਭਾਈਕੇ ਵਿੱਚ ਵਿਸ਼ਾ-ਵਾਰ ਮੇਲਾ ਕਰਵਾਇਆ
ਅਸ਼ੋਕ ਵਰਮਾ
ਮਾਨਸਾ, 14 ਅਕਤੂਬਰ 2025:ਸਕੂਲ ਸਿੱਖਿਆ ਵਿਭਾਗ ਪੰਜਾਬ, ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਨੀਲਮ ਰਾਣੀ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਰਮਜੀਤ ਸਿੰਘ ਭੋਗਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਭਾਈ ਬਹਿਲੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਫਫੜੇ ਭਾਈਕੇ ਵਿਖੇ ਅੰਗਰੇਜ਼ੀ, ਸਮਾਜਿਕ ਸਿੱਖਿਆ, ਹਿਸਾਬ ਅਤੇ ਸਾਇੰਸ ਮੇਲਾ ਕਰਵਾਇਆ ਗਿਆ।
ਇਸ ਮੇਲੇ ਦਾ ਉਦਘਾਟਨ ਪ੍ਰਿੰਸੀਪਲ ਕੁਲਦੀਪ ਸਿੰਘ ਚਹਿਲ ਬਲਾਕ ਨੋਡਲ ਅਫ਼ਸਰ ਮਾਨਸਾ ਵਲੋਂ ਕੀਤਾ ਗਿਆ।ਇਸ ਮੌਕੇ ਉਹਨਾਂ ਦੱਸਿਆ ਕਿ ਮੇਲੇ ਦਾ ਉਦੇਸ਼ ਵਿਦਿਆਰਥੀਆਂ ਵਿੱਚ ਵਿਗਿਆਨਕ ਸੋਚ, ਭਾਸ਼ਾਈ ਯੋਗਤਾ, ਤਾਰਕਿਕ ਵਿਚਾਰਸ਼ੀਲਤਾ ਅਤੇ ਸਮਾਜਿਕ ਜਾਗਰੂਕਤਾ ਪੈਦਾ ਕਰਨਾ ਸੀ। ਵਿਦਿਆਰਥੀਆਂ ਨੇ ਵੱਖ-ਵੱਖ ਮਾਡਲ, ਚਾਰਟ ਅਤੇ ਪ੍ਰੋਜੈਕਟ ਤਿਆਰ ਕਰਕੇ ਆਪਣੀ ਕਾਬਲੀਅਤ ਦਾ ਪ੍ਰਦਰਸ਼ਨ ਕੀਤਾ।
ਹਿਸਾਬ ਅਧਿਆਪਕ ਹਰਪ੍ਰੀਤ ਕੌਰ, ਨੀਸੂ ਰਾਣੀ, ਸਾਇੰਸ ਅਧਿਆਪਕ ਸ਼ਿਫਾਲੀ ਮਿੱਤਲ , ਦਿਕਸ਼ਾ, ਅੰਗਰੇਜ਼ੀ ਅਧਿਆਪਕ ਖੁਸ਼ਬੂ, ਮਨੋਜ ਕੁਮਾਰੀ, ਸਮਾਜਿਕ ਸਿੱਖਿਆ ਅਧਿਆਪਕ ਬੰਦਧਾ ਨੇ ਬੱਚਿਆਂ ਨੂੰ ਪ੍ਰੋਜੈਕਟ ਅਤੇ ਮਾਡਲ ਬਣਾਉਣ ਲਈ ਉਤਸ਼ਾਹਿਤ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਲੈਕਚਰਾਰ ਨੋਵਿੰਦਰ ਸਿੰਘ, ਲੈਕਚਰਾਰ ਨਵਦੀਪ, ਲੈਕਚਰਾਰ ਰਜਿੰਦਰ ਸਿੰਘ, ਲੈਕਚਰਾਰ ਗੁਰਜੀਤ ਸਿੰਘ, ਲੈਕਚਰਾਰ ਪਵਨਦੀਪ ਕੌਰ, ਗੁਰਪ੍ਰੀਤ ਸਿੰਘ ਬਾਲੀ, ਦਪਿੰਦਰ ਪ੍ਰੀਤ ਕੌਰ, ਨੀਰੂ ਬਾਲਾ, ਚਮਕੌਰ ਸਿੰਘ,ਗੁਰਅਸੀਸ ਸਿੰਘ, ਗੁਰਸੇਵਕ ਸਿੰਘ,ਕੇਵਲ ਸਿੰਘ, ਬਲਦੇਵ ਸਿੰਘ, ਸੁਖਵਿੰਦਰ ਸਿੰਘ ਹਾਜ਼ਰ ਸਨ।