ਜਾਟ ਵਿਕਾਸ ਸੰਸਥਾਨ ਰਾਜਸਥਾਨ ਵੱਲੋਂ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਸ਼੍ਰੋਮਣੀ ਕਮੇਟੀ ਨੂੰ 5 ਲੱਖ 60 ਹਜ਼ਾਰ ਦਾ ਚੈੱਕ ਸੌਂਪਿਆ
ਅੰਮ੍ਰਿਤਸਰ, 10 ਅਕਤੂਬਰ-
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੜ੍ਹ ਪੀੜਤਾਂ ਲਈ ਕੀਤੇ ਜਾ ਰਹੇ ਰਾਹਤ ਕਾਰਜਾਂ ਵਿਚ ਸਹਿਯੋਗ ਲਈ ਜਾਟ ਵਿਕਾਸ ਸੰਸਥਾਨ, ਸਰਦਾਰ ਸ਼ਹਿਰ, ਚੁਰੂ ਰਾਜਸਥਾਨ ਵੱਲੋਂ ਸਥਾਨਕ ਲੋਕਾਂ ਦੇ ਸਹਿਯੋਗ ਨਾਲ 5 ਲੱਖ 60 ਹਜ਼ਾਰ ਰੁਪਏ ਦਾ ਚੈੱਕ ਸ਼੍ਰੋਮਣੀ ਕਮੇਟੀ ਸਕੱਤਰ ਸ. ਪ੍ਰਤਾਪ ਸਿੰਘ ਨੂੰ ਸੌਂਪਿਆ ਗਿਆ। ਸ਼੍ਰੋਮਣੀ ਕਮੇਟੀ ਸਕੱਤਰ ਸ. ਪ੍ਰਤਾਪ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਹੜ੍ਹ ਪੀੜਤਾਂ ਲਈ ਕੀਤੇ ਜਾ ਰਹੇ ਕਾਰਜਾਂ ਵਿਚ ਦੇਸ਼ ਭਰ ਤੋਂ ਸੰਗਤਾਂ ਸਹਿਯੋਗ ਕਰ ਰਹੀਆਂ ਹਨ। ਵੱਖ-ਵੱਖ ਸੂਬਿਆਂ ਤੋਂ ਕਈ ਸੰਸਥਾਵਾਂ ਇਨ੍ਹਾਂ ਰਾਹਤ ਸੇਵਾਵਾਂ ਲਈ ਲੋਕਾਂ ਵੱਲੋਂ ਇਕੱਤਰ ਕੀਤੀ ਮਾਇਆ ਭੇਜ ਰਹੀਆਂ ਹਨ। ਉਨ੍ਹਾਂ ਕਿਹਾ ਕਿ ਰਾਜਸਥਾਨ ਤੋਂ ਜਾਟ ਵਿਕਾਸ ਸੰਸਥਾਨ ਦੇ ਨੁਮਾਇੰਦੇ 5 ਲੱਖ 60 ਹਜ਼ਾਰ ਰੁਪਏ ਦਾ ਚੈੱਕ ਲੈਣ ਕੇ ਆਏ ਹਨ। ਸ. ਪ੍ਰਤਾਪ ਸਿੰਘ ਨੇ ਸ਼੍ਰੋਮਣੀ ਕਮੇਟੀ ਵੱਲੋਂ ਸੰਸਥਾ ਦੇ ਮੁਖੀ ਸ੍ਰੀ ਮਹਾਂਵੀਰ ਪ੍ਰਸ਼ਾਦ ਸਾਹੂ ਤੇ ਸ੍ਰੀ ਨੰਦ ਰਾਮ ਚਾਹਰ ਸਮੇਤ ਸਹਾਇਤਾ ਲੈ ਕੇ ਆਏ ਹੋਰਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸੁਪ੍ਰਿੰਟੈਂਡੈਂਟ ਸ. ਨਿਸ਼ਾਨ ਸਿੰਘ, ਜਾਟ ਵਿਕਾਸ ਸੰਸਥਾਨ ਦੇ ਮੁਖੀ ਸ੍ਰੀ ਮਹਾਂਵੀਰ ਪ੍ਰਸ਼ਾਦ ਸਾਹੂ, ਸ੍ਰੀ ਨੰਦ ਰਾਮ ਚਾਹਰ, ਸ੍ਰੀ ਰਾਜ ਜੱਸ ਚਾਹਰ, ਸ੍ਰੀ ਲਾਲ ਚੰਦ ਸਹਾਰਨ, ਸ੍ਰੀ ਇੰਦਰਾਜ਼ ਸਹਾਰਨ ਤੇ ਸ੍ਰੀ ਬਨਵਾਰੀ ਲਾਲ ਸਮੇਤ ਹੋਰ ਹਾਜ਼ਰ ਸਨ।