ਟਵਿੱਟਰ ਨੇ ਬੰਦ ਕੀਤਾ ਟਰੈਕਟਰ ਟੂ ਟਵਿੱਟਰ ਖਾਤਾ
ਚੰਡੀਗੜ੍ਹ, 27 ਜੂਨ, 2022: ਟਵਿਟਰ ਨੇ ਸੰਯੁਕਤ ਕਿਸਾਨ ਮੋਰਚੇ ਦਾ ਟਵਿੱਟਰ ਖਾਤਾ ਟਰੈਕਟਰ 2 ਟਵਿੱਟਰ ਬੰਦ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਕਾਰਵਾਈ ਕੇਂਦਰ ਸਰਕਾਰ ਦੇ ਕਹਿਣ ’ਤੇ ਕੀਤੀਗਈ ਹੈ। ਇਸ ਖਾਤੇ ’ਤੇ ਅਕਸਰ ਕਿਸਾਨ ਸਰਗਰਮੀਆਂ ਤੇ ਹੋਰ ਸਮਾਜਿਕ ਸਰਗਰਮੀਆਂ ਬਾਰੇ ਟਵੀਟ ਕੀਤੇ ਜਾਂਦੇ ਸਨ। ਕਿਸਾਨ ਆਗੂ ਡਾ. ਦਰਸ਼ਨਪਾਲ ਨੇ ਇਹ ਖਾਤਾ ਬਹਾਲ ਕਰਨ ਦੀ ਮੰਗ ਕੀਤੀ ਹੈ ਤੇ ਕਿਹਾ ਹੈ ਕਿ ਇਸ ਅਕਾਊਂਟ ਤੋਂ ਕਦੇ ਕੁਝ ਵੀ ਗ਼ਲਤ ਟਵੀਟ ਨਹੀਂ ਕੀਤਾ ਗਿਆ।