ਸ਼ਿਮਲਾ ਵਿਚ ਗੜ੍ਹੇਮਾਰੀ, ਮੌਸਮ ਹੋਇਆ ਠੰਢਾ
ਸ਼ਿਮਲਾ, 17 ਮਈ, 2022: ਸ਼ਿਮਲਾ ਵਿਚ ਗੜੇਮਾਰੀ ਹੋਈ ਹੈ ਤੇ ਮੌਸਮ ਹੁਣ ਠੰਢਾ ਹੋ ਗਿਆਹੈ। ਸ਼ਿਮਲਾ ਵਿਚ ਪਹਿਲਾਂ ਗਰਮੀ ਪੈ ਰਹੀ ਸੀ ਤੇ ਐਤਵਾਰ ਦੀ ਦੁਪਹਿਰ ਨੂੰ ਮੀਂਹ ਪਿਆ ਤੇ ਅਚਨਚੇਤ ਮੌਸਮ ਬਦਲ ਗਿਆ। ਅਸਮਾਨ ਵਿਚ ਸੰਘਣੇ ਕਾਲੇ ਬੱਦਲ ਛਾਏ ਹੋਏ ਹਨ ਤੇ ਤੇਜ਼ ਬਾਰਿਸ਼ ਹੋ ਰਹੀ ਹੈ। ਇਸ ਨਾਲ ਤਾਪਮਾਨ ਵਿਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਸ਼ਿਮਲਾ ਦੇ ਸੈਰ ਸਪਾਟੇ ਵਾਲੇ ਖੇਤਰਾਂ ਕੁਫ਼ਰੀ ਤੇ ਛਰਾਬੜਾ ਵਿਚ ਗੜ੍ਹੇ ਪੈਣ ਨਾਲ ਚਿੱਟੀ ਚਾਦਰ ਬਣ ਗਈ ਹੈ। ਪਰ ਇਸ ਗੜੇਮਾਰੀ ਨਾਲ ਸੇਬਾਂ ਦੀ ਫ਼ਸਲ ਦਾ ਨੁਕਸਾਨ ਹੋਇਆ ਹੈ।
ਮੌਸਮ ਵਿਭਾਗ ਮੁਤਾਬਕ ਅੱਜ 17 ਤੋਂ 20 ਮਈ ਤੱਕ ਸੂਬੇ ਦੇ ਮੈਦਾਨੀ ਅਤੇ ਪਹਾੜੀ ਖੇਤਰਾਂ ਵਿਚ ਹਨੇਰੀ, ਮੀਂਹ, ਗੜੇਮਾਰੀ ਤੇ ਉੱਚੇ ਪਹਾੜਾਂ ’ਤੇ ਬਰਫ਼ ਪੈਣ ਦੇ ਆਸਾਰ ਹਨ।ਇਸ ਦੌਰਾਨ 30 ਤੋਂ 40 ਕਿੱਲੋਮੀਟਰ ਦੀ ਰਫ਼ਤਾਰ ਨਾਲ ਝੱਖੜ ਵੀ ਚੱਲੇਗਾ।