ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 28 ਫਰਵਰੀ 2021-ਮੁੱਖ ਖੇਤੀਬਾੜੀ ਅਫ਼ਸਰ ਸੁਰਿੰਦਰ ਸਿੰਘ ਦੇ ਦਿਸ਼ਾ-ਨਿਰਦੇਸਾਂ ਦੇ ਅਨੁਸਾਰ ਤੇ ਕੁਲਦੀਪ ਸਿੰਘ ਜੌੜਾ ਬਲਾਕ ਖੇਤੀਬਾੜੀ ਅਫ਼ਸਰ ਅਤੇ ਹਸ਼ਨ ਸਿੰਘ ਬਲਾਕ ਖੇਤੀਬਾੜੀ ਅਫ਼ਸਰ ਮਲੋਟ, ਲੰਬੀ ਦੀ ਰਹਿਮੁਨਾਈ ਤਹਿਤ ਆਤਮਾ ਸਕੀਮ ਅਧੀਨ ਕਿਸਾਨਾਂ ਦੀ ਰੁਚੀ ਨੂੰ ਵੇਖਦੇ ਹੋੋਏ ਸੋੋਹਣਗੜ੍ਹ ਨੈਚੂਰਲ ਫਾਰਮ ’ਤੇ ਫੇਰੀ ਪਵਾਈ ਗਈ। ਇਸ ਵਿਜ਼ਿਟ ਨੂੰ ਸਾਰਥਿਕ ਬਣਾਉਣ ਵਿਚ ਡਾ. ਕਰਨਜੀਤ ਸਿੰਘ ਪੀ.ਡੀ.(ਆਤਮਾ) ਨੇ ਵਿਸ਼ੇਸ਼ ਯੋਗਦਾਨ ਦਿੱਤਾ। ਇਸ ਮੌਕੇ ਵੱਖ-ਵੱਖ ਬਲਾਕਾਂ ਦੇ ਪਿੰਡਾਂ ਵਿਚੋਂ ਕਿਸਾਨਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਸੋੋਹਣਗੜ੍ਹ ਨੈਚੂਰਲ ਫਾਰਮ ਦੇ ਮਾਲਕ ਕਿਸਾਨ ਕਮਲਜੀਤ ਸਿੰਘ ਹੇਅਰ (ਐਡਵੋਕੇਟ) ਨੇ ਕਿਸਾਨਾਂ ਨੂੰ ਆਪਣੇ 20 ਏਕੜ ਵਿਚ ਸਥਿਤ ਨੈਚੁੂਰਲ ਫਾਰਮ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨਾਂ ਦੱਸਿਆ ਕਿ ਕਿਵੇਂ ਉਨਾਂ ਨੇ ਕੁੱਝ ਸਾਲ ਪਹਿਲਾਂ ਮਸ਼ਹੁੂਰ ਸਾਇੰਸਦਾਨ ਡਾ. ਓਮ ਪ੍ਰਕਾਸ਼ ਰੁਪੇਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨੈਚੂਰਲ ਖੇਤੀ ਸ਼ੁਰੂ ਕੀਤੀ ਅਤੇ ਅੱਜ ਉਨਾਂ ਦੁਆਰਾ ਕੀਤੀ ਅਣਥੱਕ ਮਿਹਨਤ ਸਦਕਾ ਸਾਰੀ ਦੁਨੀਆ ਅੱਗੇ ਖੇਤੀ ਦਾ ਅਜਿਹਾ ਮਾਡਲ ਪੇਸ਼ ਕੀਤਾ ਹੈ ਜਿਸ ਵਿਚ ਰੁੱਖ, ਪਸ਼ੂ, ਜੀਵ ਜੰਤੂ, ਫਸਲਾਂ ਅਤੇ ਸੁਖਮਜੀਵ ਸ਼ਾਮਲ ਹਨ। ਇਸ ਤੋਂ ਇਲਾਵਾਂ ਇੱਥੇ ਬਾਇਓਗੈਸ ਪਲਾਂਟ ਵੀ ਮੌਜੂਦ ਹੈ। ਕਮਲਜੀਤ ਹੇਅਰ ਦੱਸਦੇ ਹਨ ਕਿ ਉਹ ਨੌਜਵਾਨ ਕਿਸਾਨਾਂ ਲਈ 5 ਦਿਨ ਦਾ ਟ੍ਰੇਨਿੰਗ ਕੋਰਸ ਵੀ ਸ਼ੁਰੂ ਕਰਨ ਜਾ ਰਹੇ ਹਨ, ਜਿਸ ਵਿਚ ਕਿਸਾਨਾਂ ਨੂੰ ਕੁਦਰਤੀ ਖੇਤ ਦੇ ਗੁਰ ਸਿਖਾਏ ਜਾਣਗੇ। ਇਸ ਵਿਜ਼ਿਟ ਦੌਰਾਨ ਗਗਨਦੀਪ ਸਿੰਘ ਮਾਨ (ਡੀ.ਪੀ.ਡੀ.) ਆਤਮਾ ਅਤੇ ਅਮਰਦੀਪ ਕੌਰ ਬੀ.ਟੀ.ਐਮ ਨੇ ਵੀ ਕਿਸਾਨਾਂ ਨੂੰੂ ਸੰਬੋਧਨ ਕੀਤਾ ਅਤੇ ਅਪੀਲ ਕੀਤੀ ਕਿ ਕਿਸਾਨ ਇਸ ਤਰ੍ਹਾਂ ਦੇ ਅਗਾਂਹਵਧੂ ਕਿਸਾਨਾਂ ਤੋਂ ਸਿੱਖਣ ਅਤੇ ਆਪਣੀ ਆਮਦਨ ਵਿਚ ਵਾਧਾ ਕਰਨ ਦੇ ਨਾਲ-ਨਾਲ ਇਸ ਵਾਤਾਵਰਣ ਨੂੰ ਬਚਾਉਣ। ਇਸ ਮੌਕੇ ਸੁਖਚੈਨ ਸਿੰਘ, ਵਿਜੈ ਸਿੰਘ, ਜੋਬਨ ਸਿੰਘ ਏ.ਡੀ.ਓ ਨੇ ਵੀ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਅਤੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਵਿਜ਼ਿਟ ਨੂੰ ਕਾਮਯਾਬ ਬਣਾਉਣ ਵਿਚ ਜਗਦੀਪ ਸਿੰਘ ਏ.ਟੀ.ਐਮ (ਆਤਮਾ) ਨੇ ਵਿਸ਼ੇਸ਼ ਯੋਗਦਾਨ ਦਿੱਤਾ।