ਅਸ਼ੋਕ ਵਰਮਾ
ਮਾਨਸਾ, 25 ਜਨਵਰੀ 2021: ਜਵਾਹਰ ਨਵੋਦਿਆ ਵਿਦਿਆਲਿਆ ਫਫੜੇ ਭਾਈਕੇ ਦੀ ਪਰਿੰਸੀਪਲ ਮਮਤਾ ਮੁੰਦਰਾ ਨੇ ਦੱਸਿਆ ਕਿ ਵਿਦਿਆਲਿਆ ਵਿਖੇ ਨੌਵੀਂ ਜਮਾਤ ਵਿੱਚ ਖਾਲੀ ਸੀਟਾਂ ਉੱਪਰ ਸਾਲ 2021-22 ਦੇ ਦਾਖਲੇ ਲਈ ਜੋ ਆਨ-ਲਾਈਨ ਫਾਰਮ ਭਰੇ ਗਏ ਸਨ, ਉਨ੍ਹਾਂ ਦੀ ਪ੍ਰੀਖਿਆ ਪਹਿਲਾਂ 13 ਫਰਵਰੀ 2021 ਨੂੰ ਹੋਣੀ ਸੀ।
ਪਿ੍ਰੰਸੀਪਲ ਮਮਤਾ ਮੁੰਦਰਾ ਨੇ ਦੱਸਿਆ ਕਿ ਨਵੋਦਿਆ ਵਿਦਿਆਲਿਆ ਸਮਿਤੀ ਚੰਡੀਗੜ੍ਹ ਵੱਲੋਂ ਪ੍ਰਾਪਤ ਪੱਤਰ ਦੇ ਅਨੁਸਾਰ ਹੁਣ ਇਹ ਪ੍ਰੀਖਿਆ 24 ਫਰਵਰੀ 2021 ਨੂੰ ਹੋਵੇਗੀ। ਉਨ੍ਹਾਂ ਦੱਸਿਆ ਕਿ ਕਿਸੇ ਵੀ ਕਿਸਮ ਦੀ ਵਧੇਰੇ ਜਾਣਕਾਰੀ ਲਈ ਵਿਦਿਆਲਿਆ ਦੇ ਟੈਲੀਫੋਨ ਨੰਬਰ 01652-283992, 70731-89187, 98780-85025 ਅਤੇ 94785-47460 ’ਤੇ ਸੰਪਰਕ ਕੀਤਾ ਜਾ ਸਕਦਾ ਹੈ।