ਏ.ਡੀ.ਸੀ. ਵੱਲੋਂ ਫਰਮ ਮੈਸਰਜ਼ ਵਿਨਸ ਐਜ਼ੂਕੇਸ਼ਨ ਸਰਵਿਸਿਜ਼ ਦਾ ਲਾਇਸੰਸ ਰੱਦ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 14 ਨਵੰਬਰ:
ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀਮਤੀ ਗੀਤਿਕਾ ਸਿੰਘ ਵੱਲੋਂ ਮੈਸਰਜ਼ ਵਿਨਸ ਐਜ਼ੂਕੇਸ਼ਨ ਸਰਵਿਸਿਜ਼ ਫਰਮ ਦਾ ਲਾਇਸੰਸ ਰੱਦ ਕਰ ਦਿੱਤਾ ਗਿਆ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆਂ ਕਿ ਮੈਸਰਜ਼ ਵਿਨਸ ਐਜ਼ੂਕੇਸ਼ਨ ਸਰਵਿਸਿਜ਼ ਫਰਮ ਐਸ.ਸੀ.ਐਫ.ਨੰ: 18, ਟਾਪ ਫਲੋਰ, ਫੇਜ਼-3ਬੀ2, ਮੋਹਾਲੀ ਦੇ ਮਾਲਕ ਸ਼੍ਰੀ ਰੋਹਿਤ ਕੁਮਾਰ (ਪਾਰਟਨਰ), ਪੁੱਤਰ ਸ਼੍ਰੀ ਈਸ਼ਵਰ ਦਾਸ, ਵਾਸੀ ਪਿੰਡ ਚੌਕੀ ਬਲਦਵਾਰਾ, ਡਾਕਘਰ ਸਜਾਓ, ਤਹਿਸੀਲ ਸਰਕਾਘਾਟ, ਜ਼ਿਲ੍ਹਾ ਮੰਡੀ, ਹਿਮਾਚਲ ਪ੍ਰਦੇਸ਼, ਮੌਜੂਦਾ ਪਤਾ ਮਕਾਨ ਨੰਬਰ 900, ਪਹਿਲੀ ਮੰਜ਼ਿਲ, ਫੇਜ਼-4, ਮੋਹਾਲੀ ਅਤੇ ਸ਼੍ਰੀ ਵਰੁਣ ਦੇਵ (ਪਾਰਟਨਰ), ਪੁੱਤਰ ਸ਼੍ਰੀ ਸੁਰਿੰਦਰ ਕਪੂਰ, ਵਾਸੀ ਵਾਰਡ ਨੰਬਰ 4, ਪਿੰਡ ਖੇਹਰੀਆਂ, ਤਹਿਸੀਲ ਜਵਾਲੀ, ਜ਼ਿਲ੍ਹਾ ਕਾਂਗੜਾ, ਹਿਮਾਚਲ ਪ੍ਰਦੇਸ਼, ਮੌਜੂਦਾ ਪਤਾ ਮਕਾਨ ਨੰਬਰ 1506, ਗਰਾਊਂਡ ਫਲੋਰ, ਸੈਕਟਰ-70, ਮੋਹਾਲੀ ਨੂੰ ਕੰਸਲਟੈਂਸੀ ਦੇ ਕੰਮ ਲਈ ਲਾਇਸੰਸ ਨੰਬਰ 438/ਆਈ.ਸੀ., ਮਿਤੀ 17.05.2021 ਪ੍ਰਾਪਤ ਕੀਤਾ ਗਿਆ ਸੀ, ਜਿਸ ਦੀ ਮਿਆਦ 16.05.2026 ਤੱਕ ਸੀ।
ਉਨ੍ਹਾਂ ਕਿਹਾ ਕਿ ਪ੍ਰਾਪਤ ਸ਼ਿਕਾਇਤਾਂ ਅਤੇ ਜਾਂਚ ਰਿਪੋਰਟਾਂ ਵਿੱਚ ਕੰਸਲਟੈਂਸੀ ਦੀ ਥਾਂ ਤੇ ਟੂਰਿਸਟ ਵੀਜ਼ਾ, ਸਟੱਡੀ ਵੀਜ਼ਾ ਲੈਣ, ਛਿਮਾਹੀ ਤੌਰ ਤੇ ਰਿਪੋਰਟਾਂ ਗ੍ਰਹਿ ਮਾਮਲੇ ਵਿਭਾਗ, ਪੰਜਾਬ ਸਰਕਾਰ, ਚੰਡੀਗੜ੍ਹ ਨੂੰ ਭੇਜਣ ਉਪਰੰਤ ਸੂਚਨਾ ਇਸ ਦਫਤਰ ਵਿਚ ਪੇਸ਼ ਕਰਨ ਅਤੇ ਲਾਇਸੰਸ ਨਵੀਨ ਕਰਨ ਲਈ ਅਪਲਾਈ ਕਰਨ ਸਬੰਧੀ ਨੋਟਿਸ ਜਾਰੀ ਕੀਤਾ ਗਿਆ ਸੀ ਪ੍ਰੰਤੂ ਹਾਲੇ ਤੱਕ ਪ੍ਰਾਰਥੀ ਵੱਲੋਂ ਕੋਈ ਵੀ ਸਪਸ਼ਟੀਕਰਨ/ਸੂਚਨਾ ਇਸ ਦਫਤਰ ਵਿਚ ਪੇਸ਼ ਕੀਤੀ ਗਈ ਹੈ ਅਤੇ ਨਾ ਹੀ ਉਸ ਵੱਲੋਂ ਲਾਇਸੰਸ ਨਵੀਨ ਕਰਨ ਲਈ ਇਸ ਦਫਤਰ ਵਿਚ ਅਪਲਾਈ ਕੀਤਾ ਗਿਆ ਹੈ। ਅਜਿਹਾ ਕਰਦੇ ਹੋਏ ਪ੍ਰਾਰਥੀਆਂ/ਫਰਮ ਵੱਲੋਂ ਐਕਟ/ ਰੂਲਾਂ ਦੀ ਪੂਰਨ ਤੌਰ ਤੇ ਉਲੰਘਣਾ ਕੀਤੀ ਗਈ ਹੈ।
ਉਕਤ ਤੱਥਾਂ ਦੇ ਸਨਮੁੱਖ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ, 2012 ਦੀ ਧਾਰਾ 6(1)(ਈ) ਤਹਿਤ ਨਿਰਧਾਰਤ ਸ਼ਰਤਾਂ ਦੀ ਪਾਲਣਾ ਨਾ ਕਰਨ ਦੇ ਮੱਦੇਨਜ਼ਰ ਮੈਸਰਜ ਵਿਨਸ ਐਜ਼ੂਕੇਸ਼ਨ ਸਰਵਿਸਿਜ ਲਾਇਸੰਸ ਨੰ: 438/ਆਈ.ਸੀ., ਮਿਤੀ 17.05.2021 ਨੂੰ ਤੁਰੰਤ ਪ੍ਰਭਾਵ ਤੋਂ ਰੱਦ/ਕੈਂਸਲ ਕਰ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਐਕਟ/ਰੂਲਾਂ ਵਿੱਚ ਦਰਸਾਏ ਅਨੁਸਾਰ ਉਕਤ ਪ੍ਰਾਰਥੀ/ਫਰਮ/ਫਰਮ ਦੇ ਮਾਲਕ ਦੇ ਖਿਲਾਫ ਭਵਿੱਖ ਵਿੱਚ ਜੇਕਰ ਕੋਈ ਵੀ ਸ਼ਿਕਾਇਤ ਪ੍ਰਾਪਤ ਹੁੰਦੀ ਹੈ ਤਾਂ ਉਸ ਲਈ ਉਕਤ ਪ੍ਰਾਰਥੀ/ਫਰਮ/ਫਰਮ ਦਾ ਮਾਲਕ ਹਰ ਪੱਖੋਂ ਉਸ ਦੀ ਭਰਪਾਈ ਕਰਨ ਲਈ ਖੁਦ ਜ਼ਿੰਮੇਵਾਰ ਹੋਣਗੇ।
- Download Babushahi App
-
-