ਵਿਧਾਇਕ ਮਨਪ੍ਰੀਤ ਇਆਲੀ ਨੂੰ ਚਾਰ ਜ਼ਿਲ੍ਹਿਆਂ ਦਾ ਇੰਚਾਰਜ ਬਣਾਏ ਜਾਣ ਦਾ ਲਵਲੀ ਨੇ ਕੀਤਾ ਸਵਾਗਤ
ਸੁਖਮਿੰਦਰ ਭੰਗੂ
ਲੁਧਿਆਣਾ, 7 ਜੁਲਾਈ 2026
ਅਕਾਲੀ ਦਲ 'ਵਾਰਿਸ ਪੰਜਾਬ ਦੇ' ਵੱਲੋਂ ਸੀਨੀਅਰ ਆਗੂ ਅਤੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੂੰ ਪੰਜਾਬ ਦੇ ਚਾਰ ਜਿਲਿਆਂ ਮੋਹਾਲੀ, ਸ਼੍ਰੀ ਫਤਿਹਗੜ੍ਹ ਸਾਹਿਬ, ਲੁਧਿਆਣਾ ਅਤੇ ਰੂਪਨਗਰ ਦਾ ਇੰਚਾਰਜ ਲਗਾਏ ਜਾਣ ਤੋਂ ਬਾਅਦ ਪਾਰਟੀ ਵਰਕਰਾਂ ਤੇ ਸਮਰਥਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਵੱਡੀ ਗਿਣਤੀ ਵਿੱਚ ਲੋਕ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਅਕਾਲੀ ਦਲ 'ਵਾਰਿਸ ਪੰਜਾਬ ਦੇ' ਨਾਲ ਜੁੜ ਚੁੱਕੇ ਹਨ ਅਤੇ ਇਹ ਸਿਲਸਿਲਾ ਲਗਾਤਾਰ ਜਾਰੀ ਹੈ।
ਕਿੱਥੇ ਜਾਰੀ ਇੱਕ ਬਿਆਨ ਵਿੱਚ, ਵਿਧਾਨ ਸਭਾ ਹਲਕਾ ਜਗਰਾਉਂ ਦੇ ਸੇਵਾਦਾਰ ਰਾਜੀਵ ਕੁਮਾਰ ਲਵਲੀ ਨੇ ਵਿਧਾਇਕ ਇਆਲੀ ਨੂੰ ਮਿਲੀ ਇਸ ਜਿੰਮੇਵਾਰੀ ਦਾ ਸਵਾਗਤ ਕੀਤਾ ਹੈ। ਲਵਲੀ ਨੇ ਕਿਹਾ ਕਿ ਇਆਲੀ ਦੀ ਨਿਯੁਕਤੀ ਨਾ ਸਿਰਫ ਮਾਲਵਾ, ਬਲਕਿ ਪੂਰੇ ਪੰਜਾਬ ਵਿੱਚ ਅਸਰ ਪਾਏਗੀ। ਉਹਨਾਂ ਨੇ ਕਿਹਾ ਕਿ ਪਾਰਟੀ ਦੀਆਂ ਨੀਤੀਆਂ ਅਤੇ ਗਤਿਵਿਧੀਆਂ ਤੋਂ ਪ੍ਰਭਾਵਿਤ ਹੋ ਕੇ ਵੱਡੀ ਗਿਣਤੀ ਵਿੱਚ ਲੋਕ ਅਕਾਲੀ ਦਲ 'ਵਾਰਿਸ ਪੰਜਾਬ ਦੇ'.ਨਾਲ ਜੁੜ ਰਹੇ ਹਨ ਅਤੇ ਇਸਦਾ ਅੱਗੇ ਵੀ ਜਾਰੀ ਰਹੇਗਾ।
ਲਵਲੀ ਨੇ ਜੋਰ ਦਿੰਦਿਆਂ, ਕਿਹਾ ਕਿ ਵਿਧਾਇਕ ਇਆਲੀ ਵੱਲੋਂ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਸੋਚ ਨੂੰ ਅੱਗੇ ਵਧਾਉਂਦੇ ਹੋਏ, ਸਮੂਹ ਪਾਰਟੀ ਲੀਡਰਸ਼ਿਪ ਅਤੇ ਵਰਕਰਾਂ ਦੇ ਨਾਲ 2027 ਵਿੱਚ ਨਿਰੋਲ ਪੰਥਕ ਸਰਕਾਰ ਬਣਾਉਣ ਲਈ ਲਗਾਤਾਰ ਮੁਹਿਮ ਚਲਾਈ ਜਾ ਰਹੀ ਹੈ। ਇਸ ਦੌਰਾਨ ਪਾਰਟੀ ਦੀ ਲਹਿਰ ਹਰ ਪਿੰਡ, ਹਰ ਸ਼ਹਿਰ ਵਿੱਚ ਦੌੜ ਰਹੀ ਅਤੇ ਸੂਬੇ ਨੂੰ ਬਚਾਉਣ ਲਈ ਲੋਕ ਵੱਧ ਚੜ ਕੇ ਪਾਰਟੀ ਦਾ ਹਿੱਸਾ ਬਣ ਰਹੇ ਹਨ।
- Download Babushahi App
-
-