CM Mann ਅੱਜ ਲੁਧਿਆਣਾ ਦੌਰੇ 'ਤੇ, ਰੱਖਣਗੇ ਵੱਡੇ ਪਲਾਂਟ ਦਾ ਨੀਹ ਪੱਥਰ
ਹੈਬੋਵਾਲ ਵਿਖੇ 65 ਕਰੋੜ ਦੀ ਲਾਗਤ ਵਾਲੇ ਕੰਪ੍ਰੈਸਡ ਬਾਇਓ-ਗੈਸ (CBG) ਪਲਾਂਟ ਦਾ ਰੱਖਣਗੇ ਨੀਂਹ ਪੱਥਰ
ਰਵੀ ਜੱਖੂ
ਲੁਧਿਆਣਾ, 14 ਅਗਸਤ:
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਲੁਧਿਆਣਾ ਦੇ ਦੌਰੇ 'ਤੇ ਹਨ, ਜਿੱਥੇ ਉਹ ਸ਼ਹਿਰ ਦੀ ਹੈਬੋਵਾਲ ਡੇਅਰੀ ਕੰਪਲੈਕਸ ਵਿਖੇ ਇੱਕ ਆਧੁਨਿਕ ਕੰਪ੍ਰੈਸਡ ਬਾਇਓ-ਗੈਸ (CBG) ਪਲਾਂਟ ਦਾ ਨੀਂਹ ਪੱਥਰ ਰੱਖਣਗੇ। ਇਹ CBG ਪਲਾਂਟ ਲਗਭਗ 65 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਜਾਵੇਗਾ। ਇਲਾਕੇ ਦੇ ਲਗਭਗ 435 ਡੇਅਰੀ ਮਾਲਕਾਂ ਨੂੰ ਇਸ ਪਲਾਂਟ ਤੋਂ ਸਿੱਧਾ ਆਰਥਿਕ ਅਤੇ ਪ੍ਰਸ਼ਾਸਨਿਕ ਲਾਭ ਮਿਲੇਗਾ।
ਪਲਾਂਟ ਵਿੱਚ ਰੋਜ਼ਾਨਾ ਲਗਭਗ 300 ਟਨ ਪਸ਼ੂਆਂ ਦੇ ਗੋਬਰ ਦਾ ਵੈਗਿਆਨਿਕ ਅਤੇ ਵਾਤਾਵਰਣ-ਪੱਖੀ ਤਰੀਕੇ ਨਾਲ ਨਿਪਟਾਰਾ ਕੀਤਾ ਜਾਵੇਗਾ, ਜਿਸ ਨਾਲ ਇਲਾਕੇ ਵਿੱਚ ਗੰਦਗੀ ਅਤੇ ਪ੍ਰਦੂਸ਼ਣ ਦੀ ਸਮੱਸਿਆ ਤੋਂ ਰਾਹਤ ਮਿਲੇਗੀ। ਪਲਾਂਟ ਦੇ ਪੂਰੀ ਤਰ੍ਹਾਂ ਚਾਲੂ ਹੋਣ ਤੋਂ ਬਾਅਦ ਇੱਥੋਂ ਰੋਜ਼ਾਨਾ ਲਗਭਗ 5 ਟਨ ਕੰਪ੍ਰੈਸਡ ਬਾਇਓ-ਗੈਸ (CBG) ਦਾ ਉਤਪਾਦਨ ਕੀਤਾ ਜਾਵੇਗਾ।
ਇਸ ਪਲਾਂਟ ਦੇ ਲੱਗਣ ਨਾਲ ਲੁਧਿਆਣਾ ਸ਼ਹਿਰ ਵਿੱਚ ਬੁੱਢੇ ਨਾਲੇ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਡੇਅਰੀਆਂ ਦੇ ਫੋਕਟ ਪਦਾਰਥਾਂ ਕਾਰਨ ਹੁੰਦੀ ਪ੍ਰਦੂਸ਼ਣ ਦੀ ਸਮੱਸਿਆ ਨੂੰ ਠੱਲ੍ਹ ਪਾਉਣ ਵਿੱਚ ਵੱਡੀ ਮਦਦ ਮਿਲੇਗੀ।
- Download Babushahi App
-
-