BKU ਉਗਰਾਹਾਂ ਵੱਲੋਂ ਮਿਰਤਕ ਦੀ ਲਾਸ਼ ਸੌਂਪਣ ਅਤੇ ਮਾਨਸਾ ਧਰਨੇ ਤੋਂ ਦੂਰੀ ਦੀ ਮੰਗ ਲਈ ਰੋਸ ਧਰਨਾ
ਅਸ਼ੋਕ ਵਰਮਾ
ਗਿੱਦੜਬਾਹਾ, 28 ਅਕਤੂਬਰ 2026 ਮਾਨਸਾ 'ਚ ਪੁਲਿਸ ਜ਼ਬਰ ਖ਼ਿਲਾਫ਼ ਭਾਕਿਯੂ ਏਕਤਾ ਉਗਰਾਹਾਂ ਸੂਬਾ ਕਮੇਟੀ ਦੇ ਸੱਦੇ ਤੇ ਪੰਜਾਬ ਭਰ ਵਿੱਚ ਪੁਲਿਸ ਥਾਣਿਆਂ ਅੱਗੇ ਜ਼ੋਰਦਾਰ ਰੋਸ ਪ੍ਰਗਟ ਕਰਨ ਦੇ ਸੱਦੇ ਤਹਿਤ ਗਿੱਦੜਬਾਹਾ ਬਲਾਕ ਭਾਕਿਯੂ ਏਕਤਾ ਉਗਰਾਹਾਂ ਵੱਲੋਂ ਮਿ੍ਤਕ ਨੌਜਵਾਨ ਦੀ ਲਾਸ਼ ਫੌਰੀ ਮਾਪਿਆਂ ਨੂੰ ਸੌਪੋ ਅਤੇ ਮਾਨਸਾ ਧਰਨੇ ਤੋਂ ਜਾਬਰ ਹੱਥ ਪਰ੍ਹੇ ਰੱਖੋਂ ਥਾਣਾ ਕੋਟਭਾਈ ਅੱਗੇ ਰੋਸ ਧਰਨਾ ਦਿੱਤਾ ਪੁਲਿਸ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।
ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਕੋਟਲੀ ਅਤੇ ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ ਨੇ ਕਿਹਾ ਕਿ ਪਿੰਡ ਭੰਮੇ ਕਲਾਂ ਦੇ ਮਿ੍ਤਕ ਨੌਜਵਾਨ ਦੀ ਲਾਸ਼ ਜੋ ਸਰਕਾਰੀ ਹਸਪਤਾਲ ਮਾਨਸਾ ਚੱਲ ਰਹੇ ਮੋਰਚੇ ਵੱਡੀ ਗਿਣਤੀ ਕਿਸਾਨ ਮਜ਼ਦੂਰ ਜਾ ਰਹੇ ਸਨ ਤਾਂ ਸਰਕਾਰ ਦੇ ਇਸ਼ਾਰੇ 'ਤੇ ਪੁਲਿਸ ਪ੍ਰਸ਼ਾਸਨ ਨੇ ਸ਼ਾਂਤਮਈ ਜਾਂਦੇ ਲੋਕਾਂ ਤੇ ਹਮਲਾ ਕਰ ਦਿੱਤਾ।
ਉਨ੍ਹਾਂ ਕਿਹਾ ਕਿ ਐਕਸ਼ਨ ਕਮੇਟੀ ਦੇ ਆਗੂਆਂ ਸਮੇਤ ਵੱਡੀ ਗਿਣਤੀ ਧਰਨਾਕਾਰੀਆਂ ਨੂੰ ਗਿਰਫ਼ਤਾਰ ਕਰ ਲਿਆ ਹੈ। ਉਨ੍ਹਾਂ ਕਿਹਾ ਪੁਲਿਸ ਧੱਕੇਸ਼ਾਹੀ ਸ਼ਹਿਣ ਨਹੀਂ ਕੀਤੀ ਜਾਵੇਗੀ ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਨਸ਼ਿਆ ਦੀ ਮਾਰ ਲਈ ਤਿੰਨ ਧਿਰੀ ਗੱਠਜੋੜ ਜੁੰਮੇਵਾਰ ਹੈ ਤੇ ਇਸ ਵੇਲੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਗਠਜੋੜ ਦੀ ਪੁਸ਼ਤਪਨਾਹੀ ਕਰ ਰਹੀ ਹੈ ਜਿਸ ਵੱਲੋਂ ਦਾਅਵਾ ਕੀਤਾ ਜਾਂਦਾ ਸੀ ਯੁੱਧ ਨਸ਼ਿਆਂ ਵਿਰੁੱਧ ਮਹਿਜ਼ ਇੱਕ ਡਰਾਮਾ ਹੈ। ਸਗੋਂ ਵਿਰੋਧ ਕਰਨ ਵਾਲਿਆਂ ਦੇ ਖਿਲਾਫ ਸੇਧਤ ਹੈ। ਇਸ ਲਈ ਜਥੇਬੰਦੀ ਨੇ ਪਲਵਿੰਦਰ ਸਿੰਘ ਝੋਟਾ ਦੇ ਕਤਲ ਲਈ ਇੰਨਸਾਨ ਦੀ ਮੰਗ ਤੇ ਹੋਰਨਾਂ ਮੰਗਾਂ ਲਈ ਫੈਸਲਾ ਕੀਤਾ ਗਿਆ ਸੀ ਉਹਨਾਂ ਕਿਹਾ ਕਿ ਜਥੇਬੰਦੀ ਵੱਲੋਂ ਥਾਣੇ ਅੱਗੇ ਐਕਸ਼ਨ ਦੌਰਾਨ ਹੇਠ ਲਿਖੀਆਂ ਮੰਗਾਂ ਵੀ ਉਭਾਰੀਆਂ ਜਾਣਗੀਆਂ।
ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਮ੍ਰਿਤਕ ਨੌਜਵਾਨ ਦੀ ਲਾਸ਼ ਮਾਪਿਆਂ ਨੂੰ ਸੌਪੋ ਗਿਰਫਤਾਰ ਕੀਤੇ ਗਏ ਲੋਕਾਂ ਨੂੰ ਤਰੁੰਤ ਰਿਹਾਅ ਕਰੋ। ਪਲਵਿੰਦਰ ਝੋਟਾ ਦੇ ਕਾਤਲਾਂ ਨੂੰ ਸਖਤ ਸਜ਼ਾਵਾਂ ਦਿਓ ਉਹਨਾਂ ਪਿਛਲੇ ਵੱਡੇ ਨਸ਼ਾ ਤਸਕਰਾਂ ਤੇ ਪ੍ਰਸ਼ਾਸਨਿਕ ਰਾਜਸੀ ਸਰਪਰਸਤਾਂ ਨੂੰ ਸਾਹਮਣੇ ਲਿਆਓ ਉਹਨਾਂ ਤੇ ਕਾਰਵਾਈ ਕਰੋ। ਪਲਵਿੰਦਰ ਸਿੰਘ ਝੋਟਾ ਦੇ ਪਰਿਵਾਰ ਨੂੰ ਦੋ ਕਰੋੜ ਦਾ ਮੁਆਵਜਾ ਤੇ ਪਲਵਿੰਦਰ ਸਿੰਘ ਝੋਟਾ ਦੀ ਧਰਮ ਪਤਨੀ ਸ੍ਰੀਮਤੀ ਮਨਪ੍ਰੀਤ ਕੌਰ ਨੂੰ ਯੋਗਤਾ ਅਨੁਸਾਰ ਸਰਕਾਰੀ ਨੌਕਰੀ ਦਿਓ ਜਖਮੀਆਂ ਦਾ ਇਲਾਜ ਕਰਾਉਣ ਦੇ ਨਾਲ ਨਾਲ ਉਹਨਾਂ ਨੂੰ ਵੀ ਯੋਗ ਮੁਆਵਜਾ ਦਿਓ ਨਸ਼ਾ ਤਸਕਰਾਂ ਸਿਆਸਤਦਾਨਾਂ ਪੁਲਿਸ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਗੈਂਗਸਟਰਾਂ ਦੇ ਗਠ ਜੋੜਨ ਨੂੰ ਖਡਾਓ ਧੰਦੇ ਤੇ ਗਲਤਾਨ ਸਭਨਾਂ ਨੂੰ ਸਖਤ ਸਜਾਵਾਂ ਦਿਓ ਨਸ਼ਾ ਤਸਕਰੀ ਦੀਆਂ ਕੌਮਾਂਤਰੀ ਲੜੀਆਂ ਨੂੰ ਤੋੜੋ ਮੁਲਕ ਅੰਦਰ ਬਣਾਏ ਜਾਂਦੇ ਸਿੰਥੈਟਿਕ ਡਰਗਜ਼ ਨਸ਼ਿਆਂ ਦੀਆਂ ਫੈਕਟਰੀਆਂ ਬੰਦ ਕਰਾਓ ਤੇ ਸਰਹੱਦਾਂ ਤੇ ਸਖਤੀ ਕਰੋ। ਸ਼ਰਾਬ ਦੀ ਵਿਕਰੀ ਕਰਕੇ ਸਰਕਾਰੀ ਖਜ਼ਾਨਾ ਭਰਨ ਦੀ ਨੀਤੀ ਬੰਦ ਕਰੋ। ਪੀੜਤ ਨੌਜ਼ਵਾਨਾਂ ਨੂੰ ਨਿਸ਼ਾਨਾ ਬਣਾਉਣਾ ਬੰਦ ਕਰੋ ਉਹਨਾਂ ਦੇ ਮੁੜ ਵਸੇਵੇ ਦੀ ਅਸਰਦਾਰ ਨੀਤੀ ਬਣਾਓ ਮੁੜ ਵਸੇਵੇ ਲਈ ਸਹਾਇਤਾ ਦਿਓ ਨਸ਼ਾ ਤਸਕਰਾਂ ਦੇ ਵੱਡੇ ਕਾਰੋਬਾਰੀਆਂ ਨੂੰ ਨਿਸ਼ਾਨੇ ਤੇ ਲਿਆਓ ਤੇ ਜੇਲਾਂ ਚ ਸੁੱਟੋ। ਯੁੱਧ ਲੋਕਾਂ ਵਿਰੁੱਧ ਰੋਕੋ ਤੇ ਇਸ ਨੂੰ ਨਸ਼ਾ ਤਸਕਰੀ ਦੇ ਗੱਠਜੋੜ ਖਿਲਾਫ ਚਲਾਓ ।
- Download Babushahi App
-
-