70ਵੀਆਂ ਰਾਜ ਪੱਧਰੀ ਖੇਡਾਂ ਦੇ ਤੀਸਰੇ ਦਿਨ ਉਦਘਟਾਨ ਜਸਜੀਤ ਸਿੰਘ ਏ.ਡੀ.ਪੀ.ਆਈ ਨੇ ਕੀਤਾ
ਪ੍ਰਮੋਦ ਭਾਰਤੀ
ਨਵਾਂਸ਼ਹਿਰ 24 ਸਤੰਬਰ, 2026
ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ 70 ਵੀਆਂ ਪੰਜਾਬ ਰਾਜ ਅੰਤਰ ਜਿਲ੍ਹਾ ਸਕੂਲ਼ ਖੇਡਾਂ ਤਹਿਤ ਕਬੱਡੀ ਨੈਸ਼ਨਲ ਸਟਾਈਲ ਉਮਰ ਗੁੱਟ 19 ਸਾਲ ਲੜਕੀਆਂ ਦਾ ਟੂਰਨਾਮੈਂਟ ਜਿਲ੍ਹਾ ਸਿੱਖਿਆ ਅਫਸਰ(ਸੈ.ਸਿ) ਅਨੀਤਾ ਸ਼ਰਮਾ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ(ਸੈ.ਸਿ) ਲਖਵੀਰ ਸਿੰਘ ਦੀ ਅਗਵਾਈ ਵਿੱਚ ਇਨਡੋਰ ਸਟੇਡੀਅਮ ਭੰਗਲ ਕਲਾਂ (ਨਵਾਂਸਹਿਰ) ਵਿਖੇ ਚੱਲ ਰਿਹਾ ਹੈ । ਇਸ ਰਾਜ ਪੱਧਰੀ ਟੂਰਨਾਮੈਂਟ ਦੇ ਤੀਸਰੇ ਦਿਨ ਟੂਰਨਾਮਮੈਂਟ ਦਾ ਉਦਘਾਟਨ ਜਸਜੀਤ ਸਿੰਘ ਸਹਾਇਕ ਡਾਇਰੈਕਟਰ ਖੇਡਾਂ ਵਲੋਂ ਕੀਤਾ ਗਿਆ। ਇਸ ਮੌਕੇ ਆਪਣੇ ਸੰਬੋਧਨ ਵਿੱਚ ਇਹਨਾਂ ਖਿਡਾਰੀਆ ਨੂੰ ਆਸ਼ੀਰਵਾਦ ਦਿੰਦੇ ਹੋਏ ਨੇ ਕਿਹਾ ਕਿ ਖੇਡਾਂ ਵਿਦਿਆਰਥੀ ਜੀਵਨ ਦਾ ਅਨਿੱਖੜਵਾਂ ਅੰਗ ਹਨ ਉਹਨਾਂ ਕਿਹਾ ਕਿ ਖੇਡਾਂ ਨਾਲ ਹੀ ਵਿਦਿਆਰਥੀ ਦਾ ਸਰਵਪੱਖੀ ਵਿਕਾਸ ਹੂੰਦਾ ਹੈ। ਇਸ ਤੋਂ ਇਲਾਵਾ ਖੇਡਾਂ ਸਾਨੂੰ ਸਮਾਜਿਕ ਬੁਰਈਆਂ ਤੋਂ ਵੀ ਦੂਰ ਰੱਖਦੀਆ ਹਨ ਉਹਨਾਂ ਅੱਜ ਸਮੇਂ ਦੀ ਲੋੜ ਹੈ ਕਿ ਸਾਡੇ ਵਿਦਿਆਰਥੀ ਖੇਡਾਂ ਨਾਲ ਜੁੜਨ ਤੇ ਨਸ਼ੇ ਵਰਗੀਆ ਭਿਆਨਕ ਸਮਾਜਿਕ ਬੁਰਾਈਆ ਤੋਂ ਦੂਰ ਰਹਿਣ । ਇਸ ਮੌਕੇ ਉਹਨਾਂ ਕਿਹਾ ਕਿ ਖੇਡਾਂ ਨਾਲ ਸਾਡੁੇ ਵਿੱਚ ਆਪਸੀ ਪਿਆਰ ਤੇ ਭਾਈਚਾਰਾ ਵੀ ਵੱਧਦਾ ਹੈ ਤੇ ਅਨੁਸ਼ਾਸਨ ਵੀ ਪੈਦਾ ਹੁੰਦਾ ਹੈ ਉਹਨਾਂ ਕਿਹਾ ਅੱਜ ਸਾਡਾ ਦੇਸ ਅਤੇ ਸੂਬਾ ਖੇਡਾਂ ਦੇ ਖੇਤਰ ਵਿਚ ਕਾਫੀ ਅਗੇ ਜਾਣ ਲੱਗਿਆ ਹੈ । । ਅੱਜ ਹੋਏ ਕੁਆਟਰਫਾਈਨਲ ਮੁਕਬਾਲਿਆ ਵਿੱਚ ਖਬਰ ਲਿਖਣ ਤੱਕ ਰੂਪਨਗਰ ਨੇ ਸੀ੍ਰ ਅੰਮ੍ਰਿਤਸਰ ਨੂੰ ,ਮੋਗਾ ਨੇ ਪਟਿਆਲਾ ਨੂੰ ,ਬਠਿੰਡਾ ਨੇ ਸੰਗਰੂਰ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ ।ਇਸ ਮੌਕੇ ਲਖਵੀਰ ਸਿੰਘ ਉਪ ਜਿਲ੍ਹਾ ਸਿੱਖਿਆ ਅਫਸਰ,ਅਮਰਜੀਤ ਸਿੰਘ ਖਟਕੜ ਸਾਬਕਾ ਉਪ ਜਿਲ੍ਹਾ ਸਿੱਖਿਆ ਅਫਸਰ, ਰਾਕੇਸ ਕੁਮਾਰ ਸਾਬਕਾ ਏ.ਈ.ਓ,ਜਿਲਾ ਸਪੋਰਟਸ ਕੋਆਰਡੀਨੇਟਰ ਦਵਿੰਦਰ ਕੌਰ,ਪਰਵਿੰਦਰ ਸਿੰਘ ਭੰਗਲ ਸਕੱਤਰ ਡੀ.ਟੀ.ਸੀ, ਦਿਨੇਸ ਗੌਤਮ ਮੁੱਖ ਅਧਿਆਪਕ,ਸੰਜੀਵ ਕੁਮਾਰ ਮੁੱਖ ਅਧਿਆਪਕ, ਹੈਡ ਮਾਸਟਰ ਗੁਰਪ੍ਰੀਤ ਸਿੰਘ ਸੈਂਪਲਾ,ਡਾ. ਗੁਰਮੀਤ ਸਿੰਘ, ਰਜਿੰਦਰ ਸਿੰਘ ਗਿੱਲ, ਬਲਵਿੰਦਰ ਕੁਮਾਰ, ਹਰਮੇਸ ਲਾਲ ਪੀ.ਟੀ.ਆਈ ਬੰਗਾ, ਮੱਖਣ ਸਿੰਘ ਬਖਲੌਰ ਹੈਡ ਮਾਸਟਰ ਅਮਰਪ੍ਰੀਤ ਸਿੰਘ ਜੌਹਰ, ਪੁਸਪਿੰਦਰ ਕੌਰ,ਕਿਰਨਜੀਤ ਕੌਰ ਨਿੱਘੀ, ਕੁਲਵਿੰਦਰ ਸਿੰਘ , ਲੈਕ.ਸਰਬਜੀਤ ਕੌਰ,ਲੈਕ.ਬਲਦੇਵ ਰਾਜ,ਕਿਰਨ ਬਾਲਾ,ਬਲਜੀਤ ਕੁਮਾਰ ਹੈਡ ਮਾਸਟਰ,ਸਿਮਰਨਜੀਤ ਕੌਰ,ਰੁਪਿੰਦਰ ਕੌਰ,ਗੁਰਜੀਤ ਕੌਰ,ਰਾਜਵੀਰ ਮੌਰ,ਪੂਨਮ ਰਾਣੀ ਦੇਸ ਰਾਜ,ਜਗਸ਼ੀਰ ਸਿੰਘ, ਅਵਤਾਰ ਸਿੰਘ,ਪ੍ਰਮੋਦ ਕੁਮਾਰ , ਹੈਡ ਮਾਸਟਰ ਗਰੁਨੇਕ ਸਿੰਘ, ,ਨਵਦੀਪ ਕੁਮਾਰ ਡੀ.ਪੀ.ਈ,,ਬਲਵੀਰ ਸਿੰਘ ਮੀਲੂ ,ਸੁਨੀਤਾ ਠਾਕੁਰ, , ਬਲਦੇਵ ਸਿੰਘ ਮੈਨੇਜਰ, ਨੀਰਜ ਵਸ਼ਿਸਟ,ਰਾਜਵੀਰ ਕੌਰ,ਗੁਰਦੀਪ ਸਿੰਘ,ਕਰਮਜੀਤ ਕੌਰ ਡੀ.ਪੀ.ਈ, ਆਦਿ ਸਮੇਤ ਡੀ.ਪੀ.ਈ ,ਪੀ.ਟੀ.ਆਈ ,ਨਗਰ ਨਿਵਾਸੀ ਸ਼ਅਤੇ ਆਫੀਸਲ ਹਾਜਰ ਸਨ।
- Download Babushahi App
-
-