ਹਰਚੋਵਾਲ ਸਕੂਲ ਵਿਖੇ 69ਵੀਆਂ ਜ਼ਿਲ੍ਹਾ ਪੱਧਰੀ ਭਾਰ-ਉਠਾਉਣ ਖੇਡਾਂ ਕਰਵਾਈਆਂ ਗਈਆਂ
ਰੋਹਿਤ ਗੁਪਤਾ
ਕਾਦੀਆਂ, 13 ਅਗਸਤ
69ਵੀਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਤਹਿਤ ਸਾਲ 2026-27 ਦੀਆਂ ਭਾਰ-ਉਠਾਉਣ (ਵੇਟ ਲਿਫਟਿੰਗ) ਖੇਡਾਂ ਲੜਕੇ ਅਤੇ ਲੜਕੀਆਂ ਦੇ ਅੰਡਰ-14, ਅੰਡਰ-17 ਅਤੇ ਅੰਡਰ-19 ਵਰਗਾਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰਚੋਵਾਲ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜੇਸ਼ ਕੁਮਾਰ ਸ਼ਰਮਾ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਸ੍ਰੀਮਤੀ ਅਨੀਤਾ ਦੀ ਰਹਿਨੁਮਾਈ ਹੇਠ ਬੜੇ ਉਤਸ਼ਾਹ ਅਤੇ ਖੇਡ ਭਾਵਨਾ ਨਾਲ ਕਰਵਾਈਆਂ ਗਈਆਂ।
ਮੁਕਾਬਲਿਆਂ ਦਾ ਉਦਘਾਟਨ ਅਰਜੁਨ ਐਵਾਰਡੀ ਸਰਦਾਰ ਬਲਦੇਵ ਸਿੰਘ, ਸਕੂਲ ਪ੍ਰਿੰਸੀਪਲ ਸਰਦਾਰ ਲਖਵਿੰਦਰ ਸਿੰਘ, ਮੁੱਖ ਅਧਿਆਪਕ ਨਿਰਮਲ ਸਿੰਘ, ਸੰਕਲਪ ਸੰਸਥਾ ਦੇ ਮੈਂਬਰ ਅਤੇ ਡਾ. ਗੁਰਵਿੰਦਰ ਪਾਲ ਸਿੰਘ ਵੱਲੋਂ ਕੀਤਾ ਗਿਆ। ਇਸ ਮੌਕੇ ਖਿਡਾਰੀਆਂ ਨੇ ਪੂਰੇ ਜੋਸ਼, ਅਨੁਸ਼ਾਸਨ, ਮਿਹਨਤ ਅਤੇ ਦ੍ਰਿੜ੍ਹ ਇਰਾਦੇ ਦਾ ਪ੍ਰਦਰਸ਼ਨ ਕਰਦਿਆਂ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਮੁਜ਼ਾਹਰਾ ਕੀਤਾ।
ਅੰਡਰ-17 ਲੜਕੀਆਂ ਦੇ ਵਰਗ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰਚੋਵਾਲ ਦੀ ਸਿਮਰਨ ਕੌਰ ਨੇ 110 ਕਿਲੋਗ੍ਰਾਮ ਭਾਰ ਚੁੱਕ ਕੇ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਵੱਖ-ਵੱਖ ਭਾਰ ਵਰਗਾਂ ਵਿੱਚ ਰੂਬੀ ਨੇ 72 ਕਿਲੋਗ੍ਰਾਮ, ਪਲਵੀ ਨੇ 80 ਕਿਲੋਗ੍ਰਾਮ, ਸੁਨੇਹਾ ਨੇ 80 ਕਿਲੋਗ੍ਰਾਮ, ਮਹਿਕਦੀਪ ਕੌਰ ਨੇ 130 ਕਿਲੋਗ੍ਰਾਮ ਅਤੇ ਰਿਛਾ ਨੇ 105 ਕਿਲੋਗ੍ਰਾਮ ਭਾਰ ਚੁੱਕ ਕੇ ਆਪੋ-ਆਪਣੇ ਵਰਗ ਵਿੱਚ ਪਹਿਲੀ ਪੁਜ਼ੀਸ਼ਨ ਪ੍ਰਾਪਤ ਕੀਤੀ।
ਲੜਕਿਆਂ ਦੇ ਵਰਗ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰਚੋਵਾਲ ਦੇ ਗੁਰਸਿਮਰਨ ਸਿੰਘ ਨੇ 56 ਕਿਲੋਗ੍ਰਾਮ ਭਾਰ ਵਰਗ ਵਿੱਚ 135 ਕਿਲੋਗ੍ਰਾਮ ਭਾਰ ਚੁੱਕ ਕੇ ਜ਼ਿਲ੍ਹੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਵੱਖ-ਵੱਖ ਭਾਰ ਵਰਗਾਂ ਵਿੱਚ ਉਦਮਜੋਤ ਸਿੰਘ ਨੇ 93 ਕਿਲੋਗ੍ਰਾਮ, ਗੁਰਵੀਰ ਸਿੰਘ ਨੇ 117 ਕਿਲੋਗ੍ਰਾਮ, ਬਿਲਾਵਲ ਸਿੰਘ ਨੇ 50 ਕਿਲੋਗ੍ਰਾਮ, ਫਤਿਹ ਸਿੰਘ ਨੇ 155 ਕਿਲੋਗ੍ਰਾਮ ਅਤੇ ਸਹਿਜਪ੍ਰੀਤ ਸਿੰਘ ਨੇ 135 ਕਿਲੋਗ੍ਰਾਮ ਭਾਰ ਚੁੱਕ ਕੇ ਆਪਣੇ-ਆਪਣੇ ਵਰਗ ਵਿੱਚ ਪਹਿਲੀ ਪੁਜ਼ੀਸ਼ਨ ਹਾਸਲ ਕੀਤੀ।
ਅੰਡਰ-19 ਲੜਕਿਆਂ ਦੇ ਵਰਗ ਵਿੱਚ ਅੰਮ੍ਰਿਤਪਾਲ ਸਿੰਘ ਨੇ 110 ਕਿਲੋਗ੍ਰਾਮ, ਹਰਸ਼ਰਨ ਸਿੰਘ ਚਾਹਲ (ਕੋਠੀ ਅਠਵਾਲ) ਨੇ 150 ਕਿਲੋਗ੍ਰਾਮ ਅਤੇ ਰੋਹਿਤਪ੍ਰੀਤ ਸਿੰਘ ਨੇ 160 ਕਿਲੋਗ੍ਰਾਮ ਭਾਰ ਚੁੱਕ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਮੁਕਾਬਲਿਆਂ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਜ਼ਿਲ੍ਹੇ ਵੱਲੋਂ ਲੈਕਚਰਾਰ ਅਮਰਜੀਤ ਸਿੰਘ, ਲੈਕਚਰਾਰ ਰਾਜਵਿੰਦਰ ਕੌਰ, ਡੀ.ਪੀ.ਈ. ਪਵਨਦੀਪ ਸਿੰਘ, ਡੀ.ਪੀ.ਈ. ਕੁਲਦੀਪ ਕੌਰ, ਡੀ.ਪੀ.ਈ. ਸੰਦੀਪ ਕੌਰ, ਡੀ.ਪੀ.ਈ. ਹਰਪ੍ਰੀਤ ਕੌਰ ਅਤੇ ਡਿਪਟੀ ਜਤਿੰਦਰ ਕੁਮਾਰ ਨੇ ਆਪਣੀਆਂ ਡਿਊਟੀਆਂ ਪੂਰੀ ਜ਼ਿੰਮੇਵਾਰੀ ਅਤੇ ਨਿਸ਼ਠਾ ਨਾਲ ਨਿਭਾਈਆਂ।
ਇਸ ਮੌਕੇ ਸਕੂਲ ਦਾ ਸਮੂਹ ਸਟਾਫ਼,ਸਲੈਕਚਰਾਰ ਰਮਨਦੀਪ ਕੌਰ, ਲੈਕਚਰਾਰ ਕੰਵਲਦੀਪ ਕੌਰ, ਸਤਨਾਮ ਸਿੰਘ, ਗੁਰਕਮਲਦੀਪ ਸਿੰਘ, ਸੁਬੇਗ ਸਿੰਘ, ਅਮਨਦੀਪ ਖੋਖਰ, ਸਰਵਣ ਸਿੰਘ, ਰਮੇਸ਼ ਕੁਮਾਰ, ਮੇਜਰ ਸਿੰਘ, ਸੰਦੀਪ ਕੌਰ, ਕੁਲਬੀਰ ਕੌਰ, ਰਿਤਿਕਾ ਮਹਾਜਨ, ਰਾਜਬੀਰ ਕੌਰ, ਰਾਜਵਿੰਦਰ ਕੌਰ, ਰੁਪਿੰਦਰਜੀਤ ਕੌਰ, ਅੰਜਲੀ ਅਤੇ ਕਵਲਜੀਤ ਕੌਰ ਹਾਜ਼ਰ ਰਹੇ।
ਮੁਕਾਬਲਿਆਂ ਦੌਰਾਨ ਖਿਡਾਰੀਆਂ ਨੇ ਆਪਣੀ ਸਖ਼ਤ ਮਿਹਨਤ, ਅਨੁਸ਼ਾਸਨ, ਆਤਮ-ਵਿਸ਼ਵਾਸ ਅਤੇ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪ੍ਰਬੰਧਕਾਂ ਵੱਲੋਂ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਉਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਵਿੱਚ ਅਨੁਸ਼ਾਸਨ, ਆਤਮ-ਵਿਸ਼ਵਾਸ, ਟੀਮ ਭਾਵਨਾ ਅਤੇ ਮਜ਼ਬੂਤ ਸ਼ਖ਼ਸੀਅਤ ਦੇ ਨਿਰਮਾਣ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ।
- Download Babushahi App
-
-