ਸੇਂਟ ਕਬੀਰ ਪਬਲਿਕ ਸਕੂਲ ਦੇ ਪ੍ਰਿੰਸੀਪਲ ਨੂੰ ਸਨਮਾਨਿਤ ਕੀਤਾ ਗਿਆ
ਸਕੂਲ ਪਹੁੰਚਣ ਤੇ ਨਿੱਘਾ ਸਵਾਗਤ ਕਰਦੇ ਹੋਏ ਮੈਨੇਜਮੈਂਟ ਮੈਂਬਰ ਅਧਿਆਪਕ ਅਤੇ ਸਕੂਲੀ ਵਿਦਿਆਰਥੀ
ਰੋਹਿਤ ਗੁਪਤਾ
ਗੁਰਦਾਸਪੁਰ 12 ਦਸੰਬਰ
ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ- ਗੁਰਦਾਸਪੁਰ, ਸਿੱਖਿਆ ਦੇ ਖੇਤਰ ਵਿੱਚ ਹਮੇਸ਼ਾ ਹੀ ਨਵੀਆਂ ਪੈੜਾਂ ਪਾਉਂਦਾ ਰਿਹਾ ਹੈ। ਜਿਸ ਦਾ ਸਿਹਰਾ ਸਕੂਲ ਪ੍ਰਿੰਸੀਪਲ ਸ਼੍ਰੀ ਐਸ.ਬੀ. ਨਾਯਰ ਜੀ ਦੀ ਕਾਬਲੀਅਤ ਅਤੇ ਤਜ਼ਰਬੇ ਨੂੰ ਜਾਂਦਾ ਹੈ। ਇਸੇ ਹੁਨਰ ਅਤੇ ਹੌਂਸਲੇ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ ਐਂਡ ਐਸੋਸ਼ੀਏਸ਼ਨ ਵੱਲੋਂ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਕਰਵਾਏ ਗਏ ਪੰਜਵੇਂ ਸਨਮਾਨ ਸਮਾਰੋਹ FAP -2025 ਦੌਰਾਨ ਆਪ ਜੀ ਦੀ ਪਾਰਖੂ ਨਜ਼ਰ ਅਤੇ ਦ੍ਰਿੜ ਨਿਸ਼ਚੇ ਤਹਿਤ ਮੁੱਖ ਮਹਿਮਾਨ ਚੇਅਰਮੈਨ ਅਮਰਪਾਲ ਸਿੰਘ (ਪੀ.ਐਸ.ਈ.ਬੀ) FAP ਪ੍ਰਧਾਨ ਜਗਜੀਤ ਸਿੰਘ ਧੂਰੀ, ਆਸਿਮ ਕੁਮਾਰ ਘੋਸ਼ FAP (ਗਵਰਨਰ ਪ੍ਰੋਫੈਸਰ, ਹਰਿਆਣਾ )ਵਾਈਸ ਚਾਂਸਲਰ ਸਤਨਾਮ ਸਿੰਘ ਸੰਧੂ ਜੀ, ਪੰਜਾਬੀ ਗਾਇਕ ਜਸਬੀਰ ਸਿੰਘ ਜੱਸੀ ਦੁਆਰਾ 'ਲਾਈਫ ਟਾਈਮ ਅਚੀਵਮੈਂਟ ਅਵਾਰਡ' ਨਾਲ ਸਨਮਾਨਿਤ ਕੀਤਾ ਗਿਆ।
ਸਕੂਲ ਪਹੁੰਚਣ ਤੇ ਪ੍ਰਿੰਸੀਪਲ ਜੀ ਦਾ ਮੈਨੇਜਮੈਂਟ ਮੈਂਬਰ ਮੈਡਮ ਨਵਦੀਪ ਕੌਰ, ਕੁਲਦੀਪ ਕੌਰ ਸਮੂਹ ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ ਦੁਆਰਾ ਪੂਰੀ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਆਪ ਜੀ ਨੇ ਖੁਸ਼ੀ ਜਾਹਿਰ ਕਰਦਿਆਂ ਕਿਹਾ ਕਿ ਇਹ ਸਨਮਾਨ ਸਮਾਰੋਹ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਕਰਵਾਇਆ ਗਿਆ ਸੀ ਜਿਸ ਵਿੱਚ ਭਾਰਤ ਦੇ ਲਗਭਗ 18 ਰਾਜਾਂ ਅਤੇ 800 ਸਕੂਲਾਂ ਦੇ ਵੱਖ-ਵੱਖ ਪ੍ਰਿੰਸੀਪਲ ਸਾਹਿਬਾਨਾਂ ਨੇ ਆਪਣੀ ਹਿੱਸੇਦਾਰੀ ਲਈ ਸੀ ਜਿਨਾਂ ਵਿੱਚੋਂ ਇੱਕ ਹੋਣ ਦਾ ਮਾਣ ਉਹਨਾਂ ਨੂੰ ਮਿਲਿਆ ਹੈ। ਆਪਨੇ ਸਵੇਰ ਦੀ ਸਭਾ ਵਿੱਚ ਆਪਣੇ ਇਸ ਰੁਤਬੇ ਦਾ ਸਿਹਰਾ ਸਕੂਲ ਦੇ ਮਿਹਨਤੀ ਅਧਿਆਪਕਾਂ ਅਤੇ ਆਗਿਆਕਾਰੀ ਵਿਦਿਆਰਥੀਆਂ ਨੂੰ ਦਿੱਤਾ ਜਿਨ੍ਹਾਂ ਸਦਕਾ ਉਹ ਅੱਜ ਇਸ ਸਨਮਾਨ ਦੇ ਕਾਬਲ ਬਣੇ ਹਨ।
ਸਮੁੱਚੇ ਸਕੂਲ ਵੱਲੋਂ ਆਪ ਜੀ ਨੂੰ ਸਕੂਲ ਦਾ ਨਾਮ ਆਸ- ਪਾਸ ਦੇ ਇਲਾਕੇ ਵਿੱਚ ਰੌਸ਼ਨ ਕਰਨ ਲਈ ਵਧਾਈ ਦਿੱਤੀ ਗਈ। ਇਸ ਮੌਕੇ ਕੋਆਰਡੀਨੇਟਰ ਵਿਸ਼ਾਲ ਸਿੰਘ, ਟੇਨ ਸਿੰਘ, ਅਮਨਪ੍ਰੀਤ ਕੌਰ, ਮੈਡਮ ਜਸਵਿੰਦਰ ਕੌਰ, ਪੀ.ਐਸ. ਚਾਹਲ, ਦਮਨਬੀਰ ਸਿੰਘ, ਸੀਮਾ ਕਾਲੀਆ, ਸੀਮਾ ਦਿਕਸ਼ਿਤ ਸ਼ਾਮਿਲ ਸਨ।