ਸੇਂਟ ਕਬੀਰ ਪਬਲਿਕ ਸਕੂਲ ਵਿਖੇ ਸਾਂਝਾ ਸ਼ਸਤਰੀਕਰਨ ਪ੍ਰੋਗਰਾਮ ਕਰਵਾਇਆ ਗਿਆ
ਮੀਟਿੰਗ ਦੌਰਾਨ ਸਹੋਦਿਆ ਗਰੁੱਪ ਦੇ ਵੱਖ- ਵੱਖ ਸਕੂਲਾਂ ਦੇ ਪ੍ਰਿੰਸੀਪਲ ਸਹਿਬਾਨਾਂ ਨੇ ਸ਼ਿਰਕਤ ਕੀਤੀ...
ਰੋਹਿਤ ਗੁਪਤਾ
ਗੁਰਦਾਸਪੁਰ 19 ਨਵੰਬਰ
ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ (ਗੁਰਦਾਸਪੁਰ) ਵਿਖੇ ਬਟਾਲਾ ਅਤੇ ਗੁਰਦਾਸਪੁਰ ਸਹੋਦਿਆ ਸਕੂਲ ਗਰੁੱਪ ਵਲੋਂ ਸਕੂਲ ਪ੍ਰਬੰਧਨ ਅਤੇ ਸਕੂਲੀ ਅਧਿਕਾਰਾਂ ਸਬੰਧੀ ਸਾਂਝਾ ਪ੍ਰੋਗਰਾਮ (2026-27) ਕਰਵਾਇਆ ਗਿਆ । ਜਿਸ ਵਿੱਚ ਗੁਰਦਾਸਪੁਰ ਅਤੇ ਬਟਾਲਾ ਸਹੋਦਿਆ ਗਰੁੱਪ ਦੇ ਲਗਭਗ 30 ਸਕੂਲਾਂ ਦੇ ਪ੍ਰਿੰਸੀਪਲ ਸਾਹਿਬਾਨਾਂ ਨੇ ਹਾਜ਼ਰੀ ਭਰੀ। ਇਸ ਸਾਂਝੀ ਮੀਟਿੰਗ ਦੀ ਪ੍ਰਧਾਨਗੀ ਗੁਰਦਾਸਪੁਰ ਸਹੋਦਿਆ ਗਰੁੱਪ ਦੇ ਪ੍ਰੈਜੀਡੈਂਟ ਪ੍ਰਿੰਸੀਪਲ ਐਸ.ਬੀ.ਨਾਯਰ ਜੀ ਅਤੇ ਬਟਾਲਾ ਸਹੋਦਿਆ ਗਰੁੱਪ ਦੀ ਪ੍ਰੈਜੀਡੈਂਟ ਪ੍ਰਿੰਸੀਪਲ ਬਿੰਦੂ ਭੱਲਾ ਜੀ ਦੁਆਰਾ ਕੀਤੀ ਗਈ।
ਜਿਸ ਦੀ ਸ਼ੁਰੂਆਤ ਪ੍ਰਿੰਸੀਪਲ ਜੀ ਦੁਆਰਾ ਮੁੱਖ ਬੁਲਾਰੇ ਡਾਕਟਰ ਮਹੇਸ਼ ਪ੍ਰਸਾਦ ਅਤੇ ਬਾਹਰੋਂ ਆਏ ਹੋਏ ਵੱਖ- ਵੱਖ ਸਕੂਲ ਦੇ ਪ੍ਰਿੰਸੀਪਲ ਸਾਹਿਬਾਨਾਂ ਦਾ ਸਵਾਗਤ ਕਰਦਿਆਂ ਕੀਤੀ।ਇਸ ਵਿੱਚ ਸ੍ਰੀ ਮਤੀ ਬਰਿੰਦਰ ਕੌਰ ਜੀ ਵਾਈਸ ਪ੍ਰੈਸੀਡੈਂਟ ਵਜੋਂ, ਸ੍ਰੀਮਤੀ ਉਪਮਾ ਮਹਾਜਨ ਜੀ ਜੋਇੰਟ ਸੈਕਟਰੀ ਵਜੋਂ ਅਤੇ ਮਿਸਟਰ ਪੰਕਜ ਰਾਣਾ ਖਜਾਨਚੀ ਵਜੋਂ ਅਤੇ ਰਜੀਵ ਭਾਰਤੀ ਸਿਟੀ ਕੋਆਰਡੀਨੇਟਰ ਵਜੋਂ ਖਾਸ ਭੂਮਿਕਾ ਨਿਭਾਉਂਦੇ ਹੋਏ ਸ਼ਾਮਿਲ ਹੋਏ। ਇਸ ਮੀਟਿੰਗ ਦੌਰਾਨ ਆਰਟੀਫਿਸ਼ੀਅਲ ਇੰਟੈਲੀਜੈਂਸੀ (ਏ. ਆਈ.) ਅਨੁਸਾਰ ਵਿਦਿਆਰਥੀਆਂ ਦੀਆਂ ਸਾਂਝੇ ਤੌਰ ਤੇ ਆਉਂਦੀਆਂ ਮੁਸ਼ਕਿਲਾਂ ਦਾ ਹੱਲ ਕਰਨ ਬਾਰੇ, ਵਿਦਿਆਰਥੀਆਂ ਦੀਆਂ ਰੁਚੀਆਂ ਅਤੇ ਕਾਬਲੀਅਤ ਅਨੁਸਾਰ ਉਹਨਾਂ ਨੂੰ ਸਹੀ ਰਸਤਾ ਦਿਖਾਉਣਾ,ਸਕੂਲੀ ਸਿੱਖਿਆ ਵਿੱਚ ਪਾਠਕ੍ਰਮਾਂ ਦੇ ਸਹੀ ਆਕਾਰ ਬਾਰੇ , ਸਿੱਖਿਆ ਸ਼ਾਸਤਰ ਅਨੁਸਾਰ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸਹਾਇਤਾ ਕਰਨ ਬਾਰੇ, ਸਕੂਲ ਅਤੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਨਾਲ ਸੰਬੰਧਿਤ, ਇਮਤਿਹਾਨਾਂ ਦੌਰਾਨ ਆਉਂਦੀਆਂ ਪਰੇਸ਼ਾਨੀਆਂ ਦਾ ਸਹੀ ਹੱਲ ਕਰਨ ਬਾਰੇ , ਇੰਟਰ- ਸਕੂਲ ਮੁਕਾਬਲੇ ਕਰਵਾ ਕੇ ਖੇਡਾਂ ਨੂੰ ਪ੍ਰਫੁੱਲਤ ਕਰਨ ਬਾਰੇ, ਪੜਾਈ ਦੇ ਨਾਲ- ਨਾਲ ਟੈਕਨੋਲੋਜੀ ਦੀ ਸਹੀ ਵਰਤੋਂ ਕਰਨ ਬਾਰੇ, ਵਿਦਿਆਰਥੀਆਂ ਵਿੱਚ ਦ੍ਰਿੜ ਤੇ ਸਕਾਰਾਤਮਕ ਸੋਚ ਨੂੰ ਭਰਨ ਦੇ ਮੁੱਦਿਆਂ ਬਾਰੇ ਵਿਚਾਰ- ਵਟਾਂਦਰਾ ਕੀਤਾ ਗਿਆ।
ਮੀਟਿੰਗ ਦੇ ਅੰਤਿਮ ਪੜਾਅ ਵਿੱਚ ਸ਼੍ਰੀ ਐਸ. ਬੀ. ਨਾਯਰ ਜੀ ਦੁਆਰਾ ਬਾਹਰੋਂ ਆਏ ਵੱਖ ਵੱਖ ਸਕੂਲਾਂ ਦੇ ਪ੍ਰਿੰਸੀਪਲ ਸਾਹਿਬਾਨਾਂ ਦਾ ਧੰਨਵਾਦ ਕੀਤਾ ਗਿਆ । ਇਸ ਦੇ ਨਾਲ ਹੀ ਸੀ.ਬੀ.ਐਸ.ਈ ਬੋਰਡ ਦੀਆਂ ਵੱਖ-ਵੱਖ ਨੀਤੀਆਂ ਅਤੇ ਦਿਸ਼ਾ ਨਿਰਦੇਸ਼ਾਂ ਉੱਤੇ ਢੁੱਕਵਾਂ ਵਿਚਾਰ ਵਟਾਂਦਰਾ ਕਰਕੇ ਉਸ ਦੀ ਗੁਣਵਤਾ ਦੇ ਅਨੁਸਾਰ ਹੀ ਲਾਗੂ ਕਰਨ ਦੀ ਪਹਿਲ ਕਦਮੀ ਕਰਨ ਦੀ ਆਸਾ ਕੀਤੀ ਗਈ।
ਇਸ ਮੌਕੇ ਸਕੂਲ ਪ੍ਰਿੰਸੀਪਲ ਸਾਹਿਬਾਨਾਂ ਸਮੇਤ ਸਕੂਲ ਕੋਆਰਡੀਨੇਟਰ ਉਚੇਚੇ ਤੌਰ ਤੇ ਹਾਜ਼ਰ ਸਨ।
- Download Babushahi App
-
-