ਸੁਖਬੀਰ ਬਾਦਲ 'ਤੇ ਹਮਲੇ ਦੇ ਮਾਮਲੇ 'ਚ ਰਾਜਾ ਵੜਿੰਗ ਨੇ ਲਿਆ ਯੂ-ਟਰਨ: ਪੁਰਾਣੀ ਪੋਸਟ ਡਿਲੀਟ ਕਰਕੇ ਸਿਹਤਯਾਬੀ ਲਈ ਪਾਈ ਨਵੀਂ ਪੋਸਟ
ਚੰਡੀਗੜ੍ਹ, 14 ਅਗਸਤ:
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 'ਤੇ ਹੋਏ ਹਮਲੇ ਤੋਂ ਬਾਅਦ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਰਾਜਾ ਵੜਿੰਗ ਨੇ ਇਸ ਮਾਮਲੇ 'ਤੇ ਆਪਣੀ ਪੁਰਾਣੀ ਟਿੱਪਣੀ ਤੋਂ ਪੂਰੀ ਤਰ੍ਹਾਂ ਯੂ-ਟਰਨ ਲੈਂਦਿਆਂ ਆਪਣਾ ਪੁਰਾਣਾ ਟਵੀਟ (ਪੋਸਟ) ਡਿਲੀਟ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਰਾਜਾ ਵੜਿੰਗ ਵੱਲੋਂ ਕੱਲ੍ਹ ਕੀਤੀ ਗਈ ਇੱਕ ਸੋਸ਼ਲ ਮੀਡੀਆ ਪੋਸਟ 'ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਤਿੱਖੇ ਸਵਾਲ ਚੁੱਕੇ ਗਏ ਸਨ। ਅਕਾਲੀ ਦਲ ਦੇ ਇਤਰਾਜ਼ ਅਤੇ ਸਵਾਲਾਂ ਤੋਂ ਬਾਅਦ, ਰਾਜਾ ਵੜਿੰਗ ਨੇ ਆਪਣੀ ਪੁਰਾਣੀ ਪੋਸਟ ਨੂੰ ਹਟਾਉਂਦੇ ਹੋਏ ਇੱਕ ਨਵੀਂ ਪੋਸਟ ਸਾਂਝੀ ਕੀਤੀ ਹੈ।
ਆਪਣੀ ਨਵੀਂ ਪੋਸਟ ਵਿੱਚ ਰਾਜਾ ਵੜਿੰਗ ਨੇ ਸੁਖਬੀਰ ਸਿੰਘ ਬਾਦਲ ਦੀ ਜਲਦ ਸਿਹਤਯਾਬੀ ਦੀ ਕਾਮਨਾ ਕੀਤੀ ਹੈ। ਰਾਜਨੀਤਿਕ ਗਲਿਆਰਿਆਂ ਵਿੱਚ ਵੜਿੰਗ ਵੱਲੋਂ ਪੋਸਟ ਡਿਲੀਟ ਕਰਕੇ ਨਵੀਂ ਪੋਸਟ ਪਾਉਣ ਦੇ ਇਸ ਕਦਮ ਨੂੰ ਅਕਾਲੀ ਦਲ ਦੇ ਵਿਰੋਧ ਤੋਂ ਬਾਅਦ ਲਿਆ ਗਿਆ ਯੂ-ਟਰਨ ਮੰਨਿਆ ਜਾ ਰਿਹਾ ਹੈ।


- Download Babushahi App
-
-