ਸੀਨੀਅਰ ਸਿਟੀਜਨ ਕੌਂਸਲ ਦੇ ਆਹੁਦੇਦਾਰਾਂ ਨੇ ਦੁਕਾਨਦਾਰਾਂ ਨੂੰ ਚਾਈਨਾ ਡੋਰ ਨਾਂ ਵੇਚਣ ਦੀ ਕੀਤੀ ਅਪੀਲ
ਮਨਪ੍ਰੀਤ ਸਿੰਘ
ਰੂਪਨਗਰ 22 ਜਨਵਰੀ
ਸੀਨੀਅਰ ਸਿਟੀਜਨ ਕੌਂਸਲ ਰਜਿ ਰੂਪਨਗਰ ਦੇ ਆਹੁਦੇਦਾਰ ਸੁਰਿੰਦਰ ਸਿੰਘ ਤੋਗੜ ਪ੍ਰਧਾਨ, ਪ੍ਰਮਿੰਦਰਬੀਰ ਸਿੰਘ ਚੀਮਾ ਸੀਨੀਅਰ ਮੀਤ ਪ੍ਰਧਾਨ, ਜਗਨੰਦਨ ਸਿੰਘ ਰੀਹਲ ਅਡਵਾਈਜ਼ਰ, ਗੁਰਨਾਮ ਸਿੰਘ ਧਾਮੀ ਅਤੇ ਦਿਦਾਰ ਸਿੰਘ ਕਾਰਜਕਾਰੀ ਮੈਂਬਰਾਂ ਨੇ ਰੂਪਨਗਰ ਦੇ ਸ਼ੇਖਾਂ ਮੁਹੱਲਾ,ਚਾਰ ਹੱਟੀਆਂ ਵਿਖੇ ਪਤੰਗ ਵਿਕਰੇਤਾ ਦੀਆਂ ਸਾਰੀਆਂ ਦੁਕਾਨਾਂ ਤੇ ਜਾ ਕੇ ਚਾਇਨਾ ਡੋਰ ਨਾ ਵੇਚਣ ਲਈ ਪ੍ਰੇਰਿਤ ਕੀਤਾ ਕਿਉਂਕਿ ਚਾਇਨਾ ਡੋਰ ਨਾਲ ਕਈ ਵਾਰ ਇਤਨੇ ਜ਼ਖ਼ਮ ਡੂੰਘੇ ਹੋ ਜਾਂਦੇ ਹਨ ਜਾਨ ਜਾਣ ਦੀ ਨੌਬਤ ਆ ਜਾਂਦੀ ਹੈ ਸੀਨੀਅਰ ਸਿਟੀਜਨ ਕੌਂਸਲ ਰਜਿ ਰੂਪਨਗਰ ਦੇ ਆਹੁਦੇਦਾਰਾਂ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਦੁਕਾਨਦਾਰਾਂ ਨੇ ਚਾਇਨਾ ਡੋਰ ਨਾ ਵੇਚਣ ਦਾ ਪ੍ਰਣ ਕੀਤਾ ਕੌਂਸਲ ਦੇ ਆਹੁਦੇਦਾਰਾਂ ਨੇ ਦੁਕਾਨਦਾਰਾਂ ਦਾ ਧੰਨਵਾਦ ਕੀਤਾ।