ਸ਼ਹਿਰ ਵਾਸੀਆਂ ਦੇ ਦਬਾਅ ਹੇਠ ਨਗਰ ਕੌਂਸਲ ਮਾਨਸਾ ਵੱਲੋਂ ਨਾਗਰਿਕਾਂ ਤੇ ਟੈਕਸ ਲਾਉਣ ਦੇ ਮਤੇ ਰੱਦ
ਅਸ਼ੋਕ ਵਰਮਾ
ਮਾਨਸਾ, 13 ਅਗਸਤ 2026 : ਬੁੱਧਵਾਰ ਨੂੰ ਸੋਸ਼ਲ ਮੀਡੀਆ ਅਤੇ ਮੀਡੀਆ ਰਾਹੀਂ ਗੁਰਲਾਭ ਸਿੰਘ ਮਾਹਲ ਐਡਵੋਕੇਟ ਵੱਲੋਂ ਇਹ ਮੁੱਖ ਮੁੱਦਾ ਜ਼ੋਰਦਾਰ ਤਰੀਕੇ ਨਾਲ ਉਠਾਇਆ ਗਿਆ ਸੀ ਕਿ ਨਗਰ ਕੌਂਸਲ ਮਾਨਸਾ ਵੱਲੋਂ ਆਪਣੀ ਪਹਿਲੀ ਜਨਰਲ ਹਾਊਸ ਦੀ ਮੀਟਿੰਗ ਵਿੱਚ ਸ਼ਹਿਰ ਵਾਸੀਆਂ ਉੱਪਰ ਭਾਰੀ ਟੈਕਸ ਲਾਉਣ ਦੇ ਮਤੇ ਲਿਆਂਦੇ ਜਾ ਰਹੇ ਹਨ, ਜਦੋਂ ਕਿ ਮਾਨਸਾ ਦੇ ਵਿਕਾਸ ਲਈ ਮੀਟਿੰਗ ਵਿੱਚ ਕੋਈ ਵੀ ਠੋਸ ਮਤਾ ਨਹੀਂ ਲਿਆਂਦਾ ਗਿਆ। ਇਸ ਆਵਾਜ਼ ਦਾ ਅੱਜ ਦੀ ਮੀਟਿੰਗ ਵਿੱਚ ਸਕਾਰਾਤਮਕ ਅਸਰ ਦੇਖਣ ਨੂੰ ਮਿਲਿਆ। ਐਡਵੋਕੇਟ ਗੁਰਲਾਭ ਸਿੰਘ ਮਾਹਲ ਨੇ ਦੱਸਿਆ ਕਿ ਅੱਜ ਨਗਰ ਕੌਂਸਲ ਦੇ 14 ਚੁਣੇ ਹੋਏ ਨੁਮਾਇੰਦਿਆਂ ਨੇ, ਸੀਨੀਅਰ ਵਾਈਸ ਪ੍ਰਧਾਨ ਨਗਰ ਕੌਂਸਲ ਮਾਨਸਾ ਪ੍ਰੇਮ ਸਾਗਰ ਭੋਲਾ ਅਤੇ ਅਰਪਿਤ ਚੌਧਰੀ ਦੀ ਅਗਵਾਈ ਹੇਠ, ਮਾਨਸਾ ਸ਼ਹਿਰ ਵਾਸੀਆਂ ਉੱਪਰ ਲਿਆਂਦੇ ਗਏ ਇਨ੍ਹਾਂ ਲੋক-ਵਿਰੋਧੀ ਟੈਕਸਾਂ ਦੇ ਮਤਿਆਂ ਨੂੰ ਸਰਬਸੰਮਤੀ ਨਾਲ ਰੱਦ ਕਰਵਾ ਦਿੱਤਾ ਹੈ।
ਨਗਰ ਕੌਂਸਲ ਦੇ ਇਨ੍ਹਾਂ ਸਮੂਹ ਚੁਣੇ ਹੋਏ ਨੁਮਾਇੰਦਿਆਂ ਦਾ ਤਹਿ ਦਿਲੋਂ ਧੰਨਵਾਦ ਹੈ, ਜਿਨ੍ਹਾਂ ਨੇ ਮਾਨਸਾ ਦੇ ਆਮ ਲੋਕਾਂ ਦੀ ਆਵਾਜ਼ ਅਤੇ ਹੱਕਾਂ ਨੂੰ ਪਛਾਣਦਿਆਂ ਜਨਤਾ ਨੂੰ ਵੱਡੀ ਰਾਹਤ ਦਵਾਈ ਹੈ। ਮੈਂ ਪੂਰੀ ਉਮੀਦ ਕਰਦਾ ਹਾਂ ਕਿ ਨਵੀਂ ਚੁਣੀ ਹੋਈ ਨਗਰ ਕੌਂਸਲ ਦੇ ਸਮੂਹ ਮੈਂਬਰ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਆਮ ਲੋਕਾਂ ਦੇ ਹਿੱਤਾਂ ਲਈ ਪਹਿਰਾ ਦਿੰਦੇ ਰਹਿਣਗੇ।
- Download Babushahi App
-
-