ਸਤਲੁਜ ਪ੍ਰੈਸ ਕਲੱਬ ਰੂਪਨਗਰ ਵੱਲੋਂ ਲੇਖਕ ਸਵਰਨ ਸਿੰਘ ਭੰਗੂ ਨੂੰ ਸ਼ਰਧਾਂਜਲੀ ਭੇਂਟ
ਅਜਮੇਰ ਸਿੰਘ ਲੋਦੀਮਾਜਰਾ ਨੂੰ ਸਤਲੁਜ ਪ੍ਰੈੱਸ ਕਲੱਬ ਦਾ ਸਰਬ ਸੰਮਤੀ ਨਾਲ ਸਲਾਹਕਾਰ ਬਣਾਇਆ ਗਿਆ
ਮਨਪ੍ਰੀਤ ਸਿੰਘ
ਰੂਪਨਗਰ -20 ਜੂਨ
ਸਤਲੁਜ ਪ੍ਰੈਸ ਕਲੱਬ ਰੂਪਨਗਰ ਦੀ ਮੀਟਿੰਗ ਆਰ ਟੀਵੀ ਵਨ ਚੈਨਲ ਦਫਤਰ ਗਿਆਨੀ ਜ਼ੈਲ ਸਿੰਘ ਨਗਰ ਵਿਖੇ ਕੀਤੀ ਗਈ। ਇਸ ਮੀਟਿੰਗ ਵਿੱਚ ਕਲੱਬ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਪਹਿਚਾਣ ਪੱਤਰ ਵੰਡੇ ਗਏ। ਇਸ ਤੋਂ ਪਹਿਲਾਂ ਨਾਮਵਰ ਪੱਤਰਕਾਰ ਅਤੇ ਲੇਖਕ ਸਵਰਨ ਸਿੰਘ ਭੰਗੂ ਦੀ ਅਚਾਨਕ ਹੋਈ ਮੌਤ ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ । ਕਲੱਬ ਦੇ ਪ੍ਰਧਾਨ ਸਰਬਜੀਤ ਸਿੰਘ ਕੋਟਲਾ ਨਿਹੰਗ ਅਤੇ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਬੱਗਾ ਨੇ ਕਿਹਾ ਕਿ ਸਤਲੁਜ ਪ੍ਰੈਸ ਕਲੱਬ ਦੀ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਕਲੱਬ ਵੱਲੋਂ ਪਹਿਚਾਣ ਪੱਤਰ ਵੰਡੇ ਗਏ ਹਨ । ਉਨ੍ਹਾਂ ਕਿਹਾ ਕਿ ਕੁਝ ਵਿਅਕਤੀ ਜਾਅਲੀ ਪੱਤਰਕਾਰ ਬਣ ਕੇ ਸਮਾਜ ਵਿੱਚ ਲੋਕਾਂ ਨੂੰ ਗੁਮਰਾਹ ਕਰਦੇ ਹਨ ਅਤੇ ਲੋਕਾਂ ਨੂੰ ਬਲੈਕ ਮੇਲ ਵੀ ਕਰਦੇ ਹਨ। ਜਿਸ ਨਾਲ ਪਵਿੱਤਰ ਕਾਰਜ ਵਿੱਚ ਜੁਟੇ ਸਮੂਹ ਪੱਤਰਕਾਰ ਭਾਈਚਾਰੇ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ, ਇਸ ਲਈ ਪੱਤਰਕਾਰਾਂ ਦੀ ਪਹਿਚਾਣ ਲਈ ਕਲੱਬ ਵੱਲੋਂ ਇਹ ਪਹਿਚਾਣ ਪੱਤਰ ਜਾਰੀ ਕੀਤੇ ਗਏ ਹਨ। ਉਹਨਾਂ ਕਿਹਾ ਕਿ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਨੂੰ ਅਜਿਹੇ ਸ਼ਰਾਰਤੀ ਅਨਸਰਾਂ ਤੇ ਜਾਅਲੀ ਪੱਤਰਕਾਰਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ। ਮੀਟਿੰਗ ਵਿੱਚ ਅਜਮੇਰ ਸਿੰਘ ਲੋਦੀਮਾਜਰਾ ਨੂੰ ਸਤਲੁਜ ਪ੍ਰੈੱਸ ਕਲੱਬ ਦਾ ਸਰਬ ਸੰਮਤੀ ਨਾਲ ਸਲਾਹਕਾਰ ਬਣਾਇਆ ਗਿਆ । ਮੀਟਿੰਗ ਵਿੱਚ ਕਲੱਬ ਦੇ ਚੇਅਰਮੈਨ ਅਸ਼ੋਕ ਤਲਵਾਰ, ਵਾਈਸ ਚੇਅਰਮੈਨ ਪਰਮਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਸੋਮਰਾਜ ਸ਼ਰਮਾ, ਮੀਤ ਪ੍ਰਧਾਨ ਦਵਿੰਦਰ ਸ਼ਰਮਾ, ਕੈਸ਼ੀਅਰ ਧਰੁਵ ਨਾਰੰਗ,ਪ੍ਰੈਸ ਸੈਕਟਰੀ ਰਾਕੇਸ਼ ਕੁਮਾਰ, ਮੈਂਬਰ ਕੁਲਵੰਤ ਸਿੰਘ ਸੈਣੀ ਮੈਂਬਰ ਗੁਰਵਿੰਦਰ ਸਿੰਘ ਸੀਹੋਮਾਜਰਾ ਤੇ ਨਵੇਂ ਬਣੇ ਮੈਂਬਰ ਸੁਸ਼ੀਲ ਕੁਮਾਰ ਹਾਜ਼ਰ ਸਨ।
- Download Babushahi App
-
-