ਵੱਟ ਦੇ ਝਗੜੇ ਨੂੰ ਲੈ ਕੇ ਕਿਸਾਨ ਦੀ ਬੇਰਹਿਮੀ ਨਾਲ ਮਾਰਕੁਟਾਈ, ਹੋਈ ਮੌਤ
ਪਰਿਵਾਰ ਨੇ ਲਾਸ਼ ਸਠਿਆਲੀ ਪੁੱਲ ਤੇ ਰੱਖ ਕੇ ਲਾਇਆ ਧਰਨਾ
ਰੋਹਿਤ ਗੁਪਤਾ / ਬਾਬੂਸ਼ਾਹੀ ਬਿਊਰੋ
ਗੁਰਦਾਸਪੁਰ, 23 May 2026
ਕਸਬਾ ਕਾਹਨੂੰਵਾਨ ਦੇ ਮੁਹੱਲਾ ਨਵਾਂ ਪਿੰਡ ਦੇ ਇੱਕ ਕਿਸਾਨ ਦੀਪ ਮਾਰਕੁਟਾਈ ਨਾਲ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਕਸਬੇ ਦੇ ਲੋਕਾਂ ਤੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦਾ ਦੋਸ਼ ਹੈ ਕਿ ਕਿਸਾਨ ਕੁਲਵਿੰਦਰ ਸਿੰਘ ਬਿੱਟੂ ਦੀ ਜਮੀਨ ਦੇ ਵੱਟ ਦੇ ਚਲਦੇ ਉਸਦੇ ਗੁਆਂਡੀਆਂ ਵੱਲੋਂ ਅਗਵਾ ਕਰਕੇ ਇੰਨੀ ਮਾਰਕਟਾਈ ਕੀਤੀ ਗਈ ਕਿ ਉਸਦੀ ਮੌਤ ਹੀ ਹੋ ਗਈ ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਨਵਾਂ ਪਿੰਡ ਦੇ ਵਾਸੀਆਂ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕੁਲਵਿੰਦਰ ਸਿੰਘ ਬਿੱਟੂ ਨਾਲ ਉਹਨਾਂ ਦੇ ਗੁਆਂਢੀ ਕੁਲਵੰਤ ਸਿੰਘ ਮੋਤੀ ਭਾਟੀਆਅਤੇ ਉਸਦੇ ਭਰਾ ਦਾ ਇੱਕ ਛੋਟੇ ਜਿਹੇ ਪਲਾਟ ਦੀ ਮਿਣਤੀ ਨੂੰ ਲੈ ਕੇ ਕਲੇਸ਼ ਚੱਲ ਰਿਹਾ ਸੀ । ਦੋਸ਼ ਲਗਾਇਆ ਗਿਆ ਹੈ ਕਿ ਅੱਜ ਜਦੋਂ ਕੁਲਵਿੰਦਰ ਸਿੰਘ ਆਪਣੀ ਝੋਨੇ ਦੀ ਪਨੀਰੀ ਨੂੰ ਪਾਣੀ ਲਾਉਣ ਗਿਆ ਸੀ ਤਾਂ ਇਹਨਾਂ ਹਮਲਾਵਰਾਂ ਨੇ ਬਿੱਟੂ ਨੂੰ ਅਗਵਾਹ ਕਰਕੇ ਆਪਣੇ ਫਾਰਮ ਹਾਊਸ ਦੇ ਵਿੱਚ ਪੰਜ ਸੱਤ ਹੋਰ ਅਣਪਛਾਤੇ ਸਾਥੀਆਂ ਸਮੇਤ ਇੰਨੀ ਬੇਰਹਿਮੀ ਨਾਲ ਮਾਰਿਆ ਕਿ ਜਿੱਥੇ ਉਸ ਦੇ ਸਰੀਰ ਦੀਆਂ ਕਈ ਹੱਡੀਆਂ ਤੋੜ ਦਿੱਤੀਆਂ ਉਸ ਦੇ ਨਾਲ ਨਾਲ ਜਿਆਦਾ ਤਸ਼ੱਦਦ ਕਰਨ ਕਰਕੇ ਕੁਲਵਿੰਦਰ ਸਿੰਘ ਬਿੱਟੂ ਦੀ ਹਾਲਤ ਅੱਧ ਮਰਿਆਂ ਵਰਗੀ ਹੋ ਚੁੱਕੀ ਸੀ। ਉਹਨਾਂ ਨੇ ਦੱਸਿਆ ਕਿ ਖੁਦ ਹਮਲਾਵਰਾਂ ਨੇ ਦੱਸਿਆ ਕਿ ਉਹ ਫਾਰਮ ਹਾਊਸ ਵਿੱਚ ਪਿਆ ਹੈ ਜਦੋਂ ਉਹਨਾਂ ਨੇ ਦੇਖਿਆ ਤਾਂ ਕੁਲਵਿੰਦਰ ਸਿੰਘ ਬਹੁਤ ਗੰਭੀਰ ਹਾਲਤ ਵਿੱਚ ਸੀ ਉਹਨਾਂ ਨੇ ਦੱਸਿਆ ਕਿ ਇੱਕ ਗੁਰਦਾਸਪੁਰ ਦੇ ਨਿੱਜੀ ਹਸਪਤਾਲ ਵਿੱਚ ਜਦੋਂ ਇਲਾਜ ਲਈ ਪਹੁੰਚਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ।
ਉਧਰ ਪੁਲਿਸ ਦੀ ਢਿੱਲੀ ਕਾਰਵਾਈ ਦੇ ਚਲਦੇ ਪਰਿਵਾਰ ਨੇ ਮ੍ਰਿਤਕ ਦੇ ਸਠਿਆਲੀ ਨਾਕੇ ਤੇ ਰੱਖ ਕੇ ਧਰਨਾ ਲਗਾ ਦਿੱਤਾ ਹੈ ਅਤੇ ਪੁਲਿਸ ਅਧਿਕਾਰੀ ਪਰਿਵਾਰ ਨਾਲ ਗੱਲ ਕਰਨ ਪਹੁੰਚੇ ਹਨ ਪਰ ਫਿਲਹਾਲ ਕੋਈ ਪੁਲਿਸ ਅਧਿਕਾਰੀ ਬਿਆਨ ਦੇਣ ਨੂੰ ਤਿਆਰ ਨਹੀਂ ਹੈ।
- Download Babushahi App
-
-