ਮਾਮਲਾ ਮੁਲਾਜ਼ਮ ਮਹਾਂ ਹੜਤਾਲ ਦਾ
ਵਿਭਾਗਾਂ ਵੱਲੋਂ ਕੋਈ ਵੀ ਕਰਮਚਾਰੀ ਅਣਅਧਿਕਾਰਤ ਤੌਰ ’ਤੇ ਗੈਰ-ਹਾਜ਼ਰ ਨਾ ਹੋਣ ਦੀ ਚਿੱਠੀ ਵਾਇਰਲ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 28 ਅਗਸਤ, 2026: ਬੀਤੇ ਕੱਲ੍ਹ 27 ਅਗਸਤ ਨੂੰ ਪੰਜਾਬ ਦੇ ਤਕਰੀਬਨ 4 ਲੱਖ ਕਰਮਚਾਰੀਆਂ ਵੱਲੋਂ ਕੀਤੀ ’ਮਹਾਂ ਹੜਤਾਲ’ ਨੂੰ ਲੈ ਕੇ ਬੇਸ਼ੱਕ ਪੰਜਾਬ ਸਰਕਾਰ ਨੇ ਵਿਭਾਗ ਵਿਚੋਂ ਗੈਰ ਹਾਜ਼ਰ ਰਹਿਣ ਵਾਲੇ ਕਰਮਚਾਰੀਆਂ ਖਿਲਾਫ ਕਾਰਵਾਈ ਦਾ ਫੈਸਲਾ ਲਿਆ ਹੈ ਪਰ ਹੁਣ ਕੁਝ ਵਿਭਾਗਾਂ ਵੱਲੋਂ ਵਿਭਾਗ ਮੁਖੀਆਂ ਨੂੰ ਲਿਖੀਆਂ ਚਿੱਠੀਆਂ ਵਾਇਰਲ ਹੋ ਰਹੀਆਂ ਹਨ ਜਿਸ ਵਿਚ ਇਹ ਦਾਅਵਾ ਕੀਤਾ ਗਿਆ ਹੈ ਕਿ ਕੋਈ ਵੀ ਮੁਲਾਜ਼ਮ ਅਣਅਧਿਕਾਰਤ ਤੌਰ ’ਤੇ ਗੈਰ ਹਾਜ਼ਰ ਨਹੀਂ ਬਲਕਿ ਕਰਮਚਾਰੀਆਂ ਨੇ ਬਕਾਇਆ ਛੁੱਟੀ ਲਈ ਹੋਈ ਸੀ।
ਯਾਦ ਰਹੇ ਕਿ ਕਰਮਚਾਰੀਆਂ ਨੇ ਸਮੂਹਿਕ ਛੁੱਟੀ ਅਪਲਾਈ ਕੀਤੀ ਸੀ।
ਅਜਿਹੀ ਹੀ ਇਕ ਚਿੱਠੀ ਰੋਜ਼ਗਾ ਉਤਪੱਤੀ, ਹੁਨਰ ਵਿਕਾਸ ਅਤੇ ਸਿੱਖਲਾਈ ਵਿਭਾਗ ਦੀ ਵਾਇਰਲ ਹੋ ਰਹੀ ਹੈ ਜਿਸ ਵਿਚ ਇਹ ਦਾਅਵਾ ਕੀਤਾ ਗਿਆ ਹੈ ਕਿ ਕੋਈ ਵੀ ਕਰਮਚਾਰੀ ਅਣਅਧਿਕਾਰਤ ਤੌਰ ’ਤੇ ਗੈਰ ਹਾਜ਼ਰ ਨਹੀਂ ਸੀ।
- Download Babushahi App
-
-