ਰੋਡ ਸੇਫਟੀ ਮਹੀਨੇ ਤਹਿਤ ਜਾਗਰੂਕਤਾ ਸੈਮੀਨਾਰ
ਰੋਹਿਤ ਗੁਪਤਾ
ਗੁਰਦਾਸਪੁਰ, 30 ਜਨਵਰੀ
ਅੱਜ ਟਰੈਫਿਕ ਪੁਲਿਸ ਵੱਲੋਂ ਮਨਾਏ ਜਾ ਰਹੇ ਰੋਡ ਸੇਫਟੀ ਮਹੀਨੇ ਦੇ ਸਬੰਧ ਵਿੱਚ ਵੱਖ ਵੱਖ ਥਾਵਾਂ ਤੇ ਸੈਮੀਨਾਰ ਲਗਾ ਕੇ ਆਮ ਪਬਲਿਕ ਤੇ ਫੋਰ ਵੀਲਰ ਚਾਲਕਾਂ ਨੂੰ ਰੋਡ ਸੇਫਟੀ ਸਬੰਧੀ ਜਾਗਰੂਕ ਕੀਤਾ ਗਿਆ।
ਏ.ਐਸ.ਆਈ ਅਮਨਦੀਪ ਸਿੰਘ ਨੇ ਦੱਸਿਆ ਕਿ ਜਾਗਰੂਕਤਾ ਸੈਮੀਨਾਰ ਦੱਸਿਆ ਗਿਆ ਕਿ ਹਮੇਸ਼ਾ ਸ਼ੀਟ ਬੈਲਟ ਲਗਾ ਕੇ ਗੱਡੀ ਚਲਾਈ ਜਾਵੇ। ਇੰਸ਼ੋਰੰਸ ਦੀ ਅਹਿਮੀਅਤ ਬਾਰੇ ਵਿਸਤਾਰ ਪੂਰਵਕ ਦੱਸਿਆ ਗਿਆ। ਐਕਸੀਡੈਂਟ ਪੀੜਤ ਦੀ ਮਦਦ ਕਰਨ ਲਈ ਅੱਗੇ ਆਉਣ ਸਬੰਧੀ ਪ੍ਰੇਰਿਤ ਕੀਤਾ ਗਿਆ ਅਤੇ ਗੱਡੀਆਂ ਤੇ ਰਿਫਲੈਕਟਰ ਲਗਾਏ ਗਏ ।
ਇਸ ਸਮੇਂ ਏ.ਐਸ.ਆਈ ਅਮਨਦੀਪ ਸਿੰਘ, ਸੁਰਜੀਤ ਸਿੰਘ, ਪਵਨ ਕੁਮਾਰ ਸੁਭਾਸ਼ ਚੰਦਰ ਆਦਿ ਹਾਜ਼ਰ ਸਨ।