ਰੂਪਨਗਰ DPRO ਦਫ਼ਤਰ ਦੇ ਕਮਰੇ ਚ ਲੱਗੀ ਅੱਗ
ਮਨਪ੍ਰੀਤ ਸਿੰਘ
ਰੂਪਨਗਰ 20 ਦਸੰਬਰ : ਅੱਜ ਸਵੇਰੇ ਤਕਰੀਬਨ11:30 ਵਜੇ ਰੂਪਨਗਰ ਮਿਨੀ ਸਕੱਤਰੇਤ ਚ ਡੀ ਪੀ ਆਰ ਓ ਦਫ਼ਤਰ ਦੇ ਕਮਰੇ ਚ ਸ਼ਾਰਟ ਸਰਕਟ ਨਾਲ ਅੱਗ ਲੱਗ ਗਈ। ਅੱਗ ਲੱਗਣ ਦੇ ਤੁਰੰਤ ਬਾਅਦ ਹੀ ਫਾਇਰਬ੍ਰਿਗੇਡ ਦੀ ਗੱਡੀ ਓਥੇ ਪਹੁੰਚ ਗਈ ਤੇ ਅੱਗ ਦੇ ਉਤੇ ਕਾਬੂ ਪਾ ਲਿਆ ਗਿਆ। ਅੱਗ ਤੋਂ ਕਿਸੇ ਵੀ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ ਤੇ ਦਫਤਰ ਸਮਾਨ ਦਾ ਤੇ ਰਿਕਾਰਡ ਦਾ ਕਾਫੀ ਨੁਕਸਾਨ ਹੋਇਆ।