ਰਿਟਾਇਰਡ ਅਧਿਆਪਕਾ ਸਜਨੀ ਨੇ ਖੇਡਾਂ ਵਿੱਚ ਮੱਲਾਂ ਮਾਰੀਆਂ
ਰਾਸ਼ਟਰੀ ਪੱਧਰ ’ਤੇ ਜਿੱਤੇ ਤਗਮੇ
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 08 ਅਗਸਤ () ਸਮਾਜਿਕ ਵਿਗਿਆਨ ਦੀ ਰਿਟਾਇਰਡ ਅਧਿਆਪਕਾ ਸਜਨੀ ਨੇ ਸਿੱਖਿਆ ਦੇ ਖੇਤਰ ਤੋਂ ਬਾਅਦ ਖੇਡਾਂ ਵਿੱਚ ਵੀ ਆਪਣੀ ਵਿਲੱਖਣ ਪਛਾਣ ਬਣਾਈ ਹੈ। ਉਨ੍ਹਾਂ ਨੇ ਰਾਜ ਪੱਧਰੀ ਖੇਡਾਂ ਵਿੱਚ ਸੋਨੇ, ਚਾਂਦੀ ਅਤੇ ਕਾਂਸੀ ਦੇ ਤਗਮੇ ਹਾਸਲ ਕਰਕੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ।
ਮਾਰਚ 2026 ਵਿੱਚ ਹੋਈਆਂ ਰਾਸ਼ਟਰੀ ਪੱਧਰੀ ਮਾਸਟਰ ਐਥਲੈਟਿਕਸ ਖੇਡਾਂ ਵਿੱਚ ਸਜਨੀ ਨੇ 400 ਮੀਟਰ ਦੌੜ ਵਿੱਚ ਦੂਜਾ ਸਥਾਨ ਹਾਸਲ ਕਰਦਿਆਂ ਚਾਂਦੀ ਦਾ ਤਗਮਾ ਅਤੇ ਲੌਂਗ ਜੰਪ ਵਿੱਚ ਤੀਜਾ ਸਥਾਨ ਹਾਸਲ ਕਰਕੇ ਕਾਂਸੀ ਦਾ ਤਗਮਾ ਜਿੱਤਿਆ।
ਇਸ ਤੋਂ ਇਲਾਵਾ ਸਜਨੀ ਨੇ 10 ਕਿਲੋਮੀਟਰ ਦੌੜ ਵਿੱਚ ਭਾਗ ਲੈ ਕੇ ਰਾਜਪਾਲ ਵੱਲੋਂ ਮਾਣ-ਸਨਮਾਨ ਵੀ ਪ੍ਰਾਪਤ ਕੀਤਾ। ਉਨ੍ਹਾਂ ਨੂੰ ਮਹਿਲਾ ਦਿਵਸ ਅਤੇ ਵਾਤਾਵਰਨ ਦਿਵਸ ਮੌਕੇ ਵੀ ਸਨਮਾਨਿਤ ਕੀਤਾ ਗਿਆ।
ਸਜਨੀ ਨੇ ਅਸਮਿਤਾ ਖੇਲੋ ਇੰਡੀਆ ਵੂਮੈਨ ਸਾਈਕਲ ਲੀਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨੇ ਦਾ ਤਗਮਾ ਹਾਸਲ ਕੀਤਾ। ਉਨ੍ਹਾਂ ਨੇ ਮੋਹਾਲੀ ਤੋਂ ਚੰਡੀਗੜ੍ਹ ਤੱਕ 20 ਕਿਲੋਮੀਟਰ ਸਾਈਕਲ ਚਲਾ ਕੇ ਵੀ ਆਪਣੀ ਤੰਦਰੁਸਤੀ ਅਤੇ ਖੇਡ ਪ੍ਰਤੀ ਜਜ਼ਬੇ ਦਾ ਪ੍ਰਦਰਸ਼ਨ ਕੀਤਾ, ਜਿਸ ਲਈ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ।
ਇਸੇ ਤਰ੍ਹਾਂ ਫਿੱਟ ਇੰਡੀਆ ਮੁਹਿੰਮ ਤਹਿਤ ਐਨ.ਆਈ.ਐੱਸ. ਪਟਿਆਲਾ ਤੋਂ ਸਾਈਕਲ ਚਲਾਉਣ ਵਿੱਚ ਭਾਗ ਲੈਣ ’ਤੇ ਵੀ ਉਨ੍ਹਾਂ ਨੂੰ ਮਾਣ-ਸਨਮਾਨ ਮਿਲਿਆ। ਯੋਗ ਦਿਵਸ ਮੌਕੇ ਵੀ ਸਜਨੀ ਨੂੰ ਉਨ੍ਹਾਂ ਦੇ ਖੇਡਾਂ ਅਤੇ ਸਿਹਤ ਪ੍ਰਤੀ ਸਮਰਪਣ ਲਈ ਸਨਮਾਨਿਤ ਕੀਤਾ ਗਿਆ।
ਰਿਟਾਇਰਮੈਂਟ ਤੋਂ ਬਾਅਦ ਵੀ ਸਜਨੀ ਵੱਲੋਂ ਖੇਡਾਂ, ਸਿਹਤ ਅਤੇ ਵਾਤਾਵਰਨ ਪ੍ਰਤੀ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਹੋਰਨਾਂ ਲਈ ਪ੍ਰੇਰਣਾ ਦਾ ਸਰੋਤ ਬਣ ਰਹੀਆਂ ਹਨ।
- Download Babushahi App
-
-